ਬਟਾਲਾ ਦੀ ਮੇਨ ਮਾਰਕੀਟ 'ਚ ਫਾਇਰਿੰਗ! ਤੀਸਰੀ ਵਾਰ ਹੋਈ ਵਾਰਦਾਤ ਕਾਰਨ ਦਹਿਸ਼ਤ 'ਚ ਸ਼ਹਿਰ

Tuesday, Jun 02, 2026 - 09:54 PM (IST)

ਬਟਾਲਾ ਦੀ ਮੇਨ ਮਾਰਕੀਟ 'ਚ ਫਾਇਰਿੰਗ! ਤੀਸਰੀ ਵਾਰ ਹੋਈ ਵਾਰਦਾਤ ਕਾਰਨ ਦਹਿਸ਼ਤ 'ਚ ਸ਼ਹਿਰ

ਬਟਾਲਾ (ਗੁਰਪ੍ਰੀਤ ਸਿੰਘ): ਬਟਾਲਾ ਸ਼ਹਿਰ ਦੀ ਸਭ ਤੋਂ ਭੀੜ ਵਾਲੀ ਮੇਨ ਮਾਰਕੀਟ, ਜਿੱਥੇ ਕਈ ਆਈਲੈਟਸ (IELTS) ਸੈਂਟਰ ਅਤੇ ਰੈਸਟੂਰੈਂਟ ਸਥਿਤ ਹਨ, ਉਸ ਵੇਲੇ ਗੋਲੀਆਂ ਦੀ ਦਹਿਸ਼ਤ ਵਿਚ ਆ ਗਈ ਜਦੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਸਰੇਆਮ ਫਾਇਰਿੰਗ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ 5 ਤੋਂ 6 ਫਾਇਰ ਕੀਤੇ, ਜਿਸ ਕਾਰਨ ਪੂਰੀ ਮਾਰਕੀਟ ਵਿੱਚ ਹਫੜਾ-ਦਫੜੀ ਮਚ ਗਈ।

PunjabKesari

ਗੱਡੀਆਂ ਦਾ ਨੁਕਸਾਨ, ਜਾਨੀ ਬਚਾਅ
ਇਸ ਵਾਰਦਾਤ ਦੌਰਾਨ ਚੰਗੀ ਕਿਸਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਗੋਲੀਆਂ ਉੱਥੇ ਰੈਸਟੂਰੈਂਟ ਦੇ ਬਾਹਰ ਖੜ੍ਹੀਆਂ ਗੱਡੀਆਂ ਵਿੱਚ ਜਾ ਵੱਜੀਆਂ, ਜਿਸ ਕਾਰਨ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਮੌਕੇ 'ਤੇ ਮੌਜੂਦ ਇੱਕ ਚਸ਼ਮਦੀਦ ਨੌਜਵਾਨ ਨੇ ਦੱਸਿਆ ਕਿ ਇਹ ਹਾਲਾਤ ਇੰਨੇ ਦਹਿਸ਼ਤ ਭਰੇ ਸਨ ਕਿ ਲੋਕ ਇਧਰ ਓਧਰ ਭੱਜਣ ਲੱਗੇ।

ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਖਾਸ ਜਗ੍ਹਾ 'ਤੇ ਇਹ ਤੀਸਰੀ ਵਾਰ ਫਾਇਰਿੰਗ ਹੋਈ ਹੈ। ਇਸ ਤੋਂ ਪਹਿਲਾਂ ਵੀ ਦੋ ਵਾਰ ਰਾਤ ਦੇ ਸਮੇਂ ਇੱਥੇ ਫਾਇਰਿੰਗ ਹੋ ਚੁੱਕੀ ਹੈ। ਸਥਾਨਕ ਲੋਕਾਂ ਅਤੇ ਚਸ਼ਮਦੀਦਾਂ ਵਿੱਚ ਪੁਲਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਭਾਰੀ ਰੋਸ ਹੈ, ਕਿਉਂਕਿ ਵਾਰ-ਵਾਰ ਵਾਰਦਾਤਾਂ ਹੋਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਦੇਖਣ ਨੂੰ ਨਹੀਂ ਮਿਲੀ।

PunjabKesari

ਫਿਰੌਤੀ ਦੀ ਮਿਲੀ ਸੀ ਧਮਕੀ
ਵਾਰਦਾਤ ਤੋਂ ਬਾਅਦ ਮੌਕੇ 'ਤੇ ਪਹੁੰਚੇ ਪੁਲਸ ਥਾਣਾ ਸਿਟੀ ਦੇ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਇੱਕ ਰੈਸਟੋਰੈਂਟ ਮਾਲਕ ਨੂੰ ਪਹਿਲਾਂ ਹੀ ਫਿਰੌਤੀ ਦੀਆਂ ਧਮਕੀਆਂ ਮਿਲ ਰਹੀਆਂ ਸਨ, ਜਿਸ ਸਬੰਧੀ ਕੇਸ ਵੀ ਦਰਜ ਹੈ। ਪੁਲਸ ਅਧਿਕਾਰੀ ਅਨੁਸਾਰ, ਜਿਸ ਵੇਲੇ ਇਹ ਘਟਨਾ ਵਾਪਰੀ, ਉਸ ਸਮੇਂ ਇਲਾਕੇ ਵਿੱਚ ਪੁਲਸ ਵੱਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਸੀ। 

PunjabKesari

ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਆਦਿ ਦੀ ਮਦਦ ਨਾਲ ਹਮਲਾਵਰਾਂ ਦੀ ਭਾਲ ਜਾਰੀ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News