ਅੰਮ੍ਰਿਤਸਰ ''ਚ ਸਾਬਕਾ ਕੌਂਸਲਰ ਸਣੇ 7 ਲੋਕਾਂ ਖ਼ਿਲਾਫ਼ FIR ਦਰਜ, ਸ਼ਰਾਬੀ ਨੇ ਹੋਟਲ ਦੇ ਬਾਹਰ ਹਵਾ ''ਚ ਕੀਤੀ ਫ਼ਾਇਰਿੰਗ

Saturday, Dec 02, 2023 - 01:26 PM (IST)

ਅੰਮ੍ਰਿਤਸਰ ''ਚ ਸਾਬਕਾ ਕੌਂਸਲਰ ਸਣੇ 7 ਲੋਕਾਂ ਖ਼ਿਲਾਫ਼ FIR ਦਰਜ, ਸ਼ਰਾਬੀ ਨੇ ਹੋਟਲ ਦੇ ਬਾਹਰ ਹਵਾ ''ਚ ਕੀਤੀ ਫ਼ਾਇਰਿੰਗ

ਅੰਮ੍ਰਿਤਸਰ (ਸੰਜੀਵ): ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਸਥਿਤ ਇਕ ਹੋਟਲ ਦੇ ਬਾਹਰ ਸ਼ਰਾਬੀ ਹਾਲਤ 'ਚ ਹਵਾਈ ਫ਼ਾਇਰ ਕਰਨ ਦੇ ਮਾਮਲੇ 'ਚ ਥਾਣਾ ਸਦਰ ਦੀ ਪੁਲਸ ਨੇ ਸਾਬਕਾ ਕੌਂਸਲਰ ਸਮੇਤ 7 ਲੋਕਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।ਪੁਲਸ ਅਨੁਸਾਰ ਬੀਤੀ ਅੱਧੀ ਰਾਤ ਨੂੰ ਫਾਇਰਿੰਗ ਕਰਨ ਵਾਲੇ ਮੁਲਜ਼ਮਾਂ ਸਮੇਤ ਸਾਬਕਾ ਕੌਂਸਲਰ ਸੰਦੀਪ ਸ਼ਰਮਾ ਉਰਫ਼ ਰਿੰਕਾ ਵੀ ਸੀ। ਗੋਲੀਆਂ ਚੱਲਣ ਦੀ ਆਵਾਜ਼ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਸ ਵੱਲੋਂ ਦਰਜ ਕੀਤੇ ਮਾਮਲੇ 'ਚ ਲਵ, ਵਰੁਣ ਪਾਸੀ, ਸਿਮਰਨ ਅਤੇ ਅਜੇ ਬਾਲੀ ਵੀ ਸ਼ਾਮਲ ਹਨ। ਇਸ ਦੌਰਾਨ ਪੁਲਸ ਵੱਲੋਂ ਮੁਲਜ਼ਮਾਂ ਦੀ ਜਾਂਚ 'ਚ ਸ਼ੁਰੂ ਕਰ ਦਿੱਤੀ ਗਈ ਹੈ।

 ਇਹ ਵੀ ਪੜ੍ਹੋ-  ਦੋ ਕਾਰਾਂ ਦੀ ਭਿਆਨਕ ਟੱਕਰ 'ਚ ਔਰਤ ਤੇ ਬੱਚਾ ਗੰਭੀਰ ਜ਼ਖ਼ਮੀ, ਮੰਤਰੀ ਧਾਲੀਵਾਲ ਨੇ ਪਹੁੰਚਾਏ ਹਸਪਤਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News