ਮਹਿਲਾ ਅਧਿਆਪਕਾਂ ਦੀ ਮੌਤ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਡਾਕਟਰਾਂ ਦੇ ਸਮਰਥਨ ’ਚ SSP ਨੂੰ ਦਿੱਤਾ ਮੰਗ ਪੱਤਰ

06/30/2022 4:52:15 PM

ਗੁਰਦਾਸਪੁਰ (ਵਿਨੋਦ) - ਬੀਤੇ ਦਿਨੀਂ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਹੋਈ ਮਹਿਲਾ ਅਧਿਆਪਕ ਦੀ ਮੌਤ ਦੇ ਮਾਮਲੇ ’ਚ ਸਿਟੀ ਪੁਲਸ ਵੱਲੋਂ 3 ਡਾਕਟਰ ਗ੍ਰਿਫ਼ਤਾਰ ਕੀਤੇ ਗਏ ਹਨ। ਉਕਤ ਡਾਕਟਰਾਂ ਦੇ ਹੱਕ ’ਚ ਸ਼ਹਿਰ ਦੀਆਂ ਇੰਡੀਅਨ ਮੈਡੀਕਲ ਐਸੋਸਿਏਸ਼ਨ, ਇੰਡਿਅਨ ਡੈਂਟਲ ਐਸੋਸਿਏਸ਼ਨ, ਅਤੇ ਪ੍ਰਾਇਵੇਟ ਡਾਕਟਰਜ ਐਸੋਸਿਏਸ਼ਨ ਨੇ ਹਸਪਤਾਲਾਂ ਦਾ ਕੰਮਕਾਜ ਅਣਮਿੱਥੇ ਸਮੇਂ ਲਈ ਠੱਪ ਕਰਕੇ ਸ਼ਹਿਰ ’ਚ ਰੋਸ਼ ਪ੍ਰਦਰਸ਼ਨ ਕਰਦੇ ਹੋਏ ਐੱਸ.ਐੱਸ.ਪੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਡਾਕਟਰਾਂ ਖ਼ਿਲਾਫ਼ ਦਰਜ ਕੀਤੀ ਐੱਫ.ਆਈ.ਆਰ ਰੱਦ ਕੀਤੀ ਜਾਵੇ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)

ਇਸ ਮੌਕੇ ਆਈ.ਐੱਮ.ਏ ਦੇ ਪ੍ਰਧਾਨ ਡਾ.ਬੀ.ਐੱਸ.ਬਾਜਵਾ, ਡਾ. ਐੱਚ.ਐੱਸ.ਕਲੇਰ, ਡਾ.ਐੱਸ.ਪੀ ਸਿੰਘ, ਡਾ ਐੱਚ.ਐੱਸ.ਢਿੱਲੋ, ਡਾ.ਪਾਇਲ ਅਰੋੜਾ, ਡਾ. ਚੇਤਨ ਨੰਦਾ, ਡਾ. ਗੁਰਖੇਲ ਸਿੰਘ ਕਲਸੀ ਨੇ ਐੱਸ.ਐੱਸ.ਪੀ ਨੂੰ ਦਿੱਤੇ ਮੰਗ ਪੱਤਰ ਵਿੱਚ ਬੇਨਤੀ ਕੀਤੀ ਕਿ ਐੱਫ.ਆਈ.ਆਰ ਸੁਖਰਾਜ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ, ਜੇਲ੍ਹ ਰੋਡ ਗੁਰਦਾਸਪੁਰ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਵੱਲੋਂ ਦਰਜ ਕੀਤੀ ਗਈ ਹੈ। ਇਸ ਵਿੱਚ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਉਸ ਦੀ ਪਤਨੀ ਦਾ ਪਿੱਤੇ ਦੀ ਪੱਥਰੀ ਲਈ ਭਾਟੀਆ ਹਸਪਤਾਲ ਗੁਰਦਾਸਪੁਰ ਵਿਖੇ ਆਪ੍ਰੇਸਨ ਕੀਤਾ ਗਿਆ ਸੀ। ਇਸ ਦਾ ਆਪ੍ਰੇਸ਼ਨ ਡਾ. ਐੱਚ.ਐੱਸ.ਭਾਟੀਆ ਅਤੇ ਡਾ: ਮਨਜੀਤ ਸਿੰਘ ਵੱਲੋਂ ਕੀਤਾ ਗਿਆ ਪਰ ਡਾਕਟਰਾਂ ਦੀ ਅਣਗਹਿਲੀ ਕਾਰਨ ਉਸ ਦੀ ਮੌਤ ਹੋ ਗਈ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਵਿਜੀਲੈਂਸ ਵਿਭਾਗ ਦੀ ਟੀਮ ਨੇ ਡਰੱਗ ਇੰਸਪੈਕਟਰ ਬਬਲੀਨ ਕੌਰ ਨੂੰ GNDU ਤੋਂ ਕੀਤਾ ਗ੍ਰਿਫ਼ਤਾਰ

ਡਾਕਟਰਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਪਰੋਕਤ ਦੋਵੇਂ ਡਾਕਟਰਾਂ ਅਤੇ ਡਾ. ਐੱਚ.ਐੱਸ .ਭਾਟੀਆ ਦੇ ਪੁੱਤਰ ਡਾ. ਜੋਰਾਵਰ ਸਿੰਘ ਭਾਟੀਆ ਨੂੰ ਪੁਲਸ ਵੱਲੋਂ ਐੱਫ.ਆਈ.ਆਰ ਦਰਜ ਹੋਣ ਤੋਂ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਹੁਣ ਉਹ ਨਿਆਂਇਕ ਹਿਰਾਸਤ ਵਿੱਚ ਹਨ। ਆਈ.ਐੱਮ.ਏ ਦੇ ਪ੍ਰਧਾਨ ਡਾ.ਬੀ.ਐੱਸ.ਬਾਜਵਾ ਨੇ ਦੱਸਿਆ ਕਿ ਪੁਲਸ ਵੱਲੋਂ ਡਾਕਟਰਾਂ ਖ਼ਿਲਾਫ਼ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੈਡੀਕਲ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਡਾਕਟਰ ਨੂੰ ਧਾਰਾ 304 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ ਹਨ ਕਿ ਜੇਕਰ ਕਿਸੇ ਹਸਪਤਾਲ ’ਚ ਮੌਤ ਹੁੰਦੀ ਹੈ ਤਾਂ ਉਸ ਦੀ ਮੈਡੀਕਲ ਰਿਪੋਰਟ ਕੀਤੀ ਜਾਵੇ। ਉਸ ਦੇ ਤੱਥਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਜਾਵੇ ਪਰ ਇਸ ਮਾਮਲੇ ਵਿੱਚ ਕੋਈ ਮੈਡੀਕਲ ਰਿਪੋਰਟ ਜਾਂ ਸਲਾਹ ਨਹੀਂ ਲਈ ਗਈ, ਜੋ ਨਿੰਦਣਯੋਗ ਗੱਲ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਉਨ੍ਹਾਂ ਕਿਹਾ ਕਿ ਮੈਡੀਕਲ ਐਸੋਸੀਏਸਨ ਨੂੰ ਮ੍ਰਿਤਕ ਔਰਤ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਹੈ। ਕੋਈ ਡਾਕਟਰ ਨਹੀਂ ਚਾਹੁੰਦਾ ਕਿ ਇਲਾਜ ਲਈ ਆਏ ਮਰੀਜ ਦੀ ਮੌਤ ਹੋ ਜਾਵੇ। ਮੌਤ ਅਤੇ ਜਿੰਦਗੀ ਡਾਕਟਰ ਦੇ ਹੱਥ ਵਿੱਚ ਨਹੀਂ ਹੈ ਡਾਕਟਰ ਉਸ ਨੂੰ ਬਚਾਉਣ ਲਈ ਆਪਣੇ ਪੱਧਰ ’ਤੇ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਡਾਕਟਰ ਬੇਕਸੂਰ ਜਾਂ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿੱਚ ਕੋਈ ਅੜਿੱਕਾ ਨਹੀਂ ਪਾਇਆ ਜਾਣਾ ਚਾਹੀਦਾ। ਜੋ ਕਾਰਵਾਈ ਹੋਈ ਹੈ ਤਾਂ ਉਹ ਨਿਯਮਾਂ ਤੋਂ ਬਾਹਰ ਹੋ ਕੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਓ.ਪੀ.ਡੀ ਅਤੇ ਐਮਰਜੈਂਸੀ ਸੇਵਾਵਾਂ ਬੰਦ ਰਹਿਣਗੀਆਂ। ਜਦੋਂ ਤੱਕ ਗ੍ਰਿਫ਼ਤਾਰ ਡਾਕਟਰਾਂ ਨੂੰ ਇਨਸਾਫ ਨਹੀਂ ਮਿਲਦਾ। ਸਾਡੀ ਮੰਗ ਹੈ ਕਿ ਉਪਰੋਕਤ ਐੱਫ.ਆਈ.ਆਰ ਰੱਦ ਕੀਤੀ ਜਾਵੇ ਅਤੇ ਡਾ: ਐੱਚ.ਐੱਸ.ਭਾਟੀਆ, ਡਾ: ਮਨਜੀਤ ਸਿੰਘ ਬੱਬਰ ਅਤੇ ਡਾ: ਜੋਰਾਵਰ ਸਿੰਘ ਭਾਟੀਆ ਦੀ ਨਿਆਇਕ ਹਿਰਾਸਤ ਤੋਂ ਰਿਹਾਈ ਲਈ ਤੁਰੰਤ ਕਦਮ ਚੁੱਕੇ ਜਾਣ।


rajwinder kaur

Content Editor

Related News