ਕਲਯੁੱਗੀ ਪਿਓ ਨੇ ਆਪਣੀ ਨਾਬਾਲਿਗ ਧੀ ਨੂੰ ਦੋ ਮਹੀਨੇ ਤੱਕ ਬਣਾਇਆ ਹਵਸ ਦਾ ਸ਼ਿਕਾਰ, ਨਾਕੇ ਤੋਂ ਗ੍ਰਿਫ਼ਤਾਰ

Wednesday, Sep 07, 2022 - 11:55 AM (IST)

ਕਲਯੁੱਗੀ ਪਿਓ ਨੇ ਆਪਣੀ ਨਾਬਾਲਿਗ ਧੀ ਨੂੰ ਦੋ ਮਹੀਨੇ ਤੱਕ ਬਣਾਇਆ ਹਵਸ ਦਾ ਸ਼ਿਕਾਰ, ਨਾਕੇ ਤੋਂ ਗ੍ਰਿਫ਼ਤਾਰ

ਗੁਰਦਾਸਪੁਰ (ਵਿਨੋਦ) - ਆਪਣੀ ਨਾਬਾਲਿਗ ਧੀ ਨਾਲ ਬੀਤੇ ਦੋ ਮਹੀਨੇ ਤੋਂ ਜਬਰ-ਜ਼ਿਨਾਹ ਕਰਨ ਵਾਲੇ ਕਲਯੁੱਗੀ ਪਿਤਾ ਖ਼ਿਲਾਫ਼ ਪੁਲਸ ਨੇ ਕੇਸ ਦਰਜ ਕੀਤਾ ਹੈ, ਜਦਕਿ ਦੋਸ਼ੀ ਫ਼ਰਾਰ ਹੋਣ ’ਚ ਸਫ਼ਲ ਹੋ ਗਿਆ। ਪੁਲਸ ਨੇ ਇਕ ਨਾਕੇ ਤੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਇਹ ਕੇਸ ਪੀੜਤਾਂ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਦੀਪਕਾ, ਜੋ ਕੇਸ ਦੀ ਜਾਂਚ ਕਰ ਰਹੀ ਹੈ, ਦੇ ਅਨੁਸਾਰ ਦੀਨਾਨਗਰ ਸ਼ਹਿਰ ਵਾਸੀ ਇਕ ਨੌਜਵਾਨ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਉਹ ਵਿਆਹ ਤੋਂ ਬਾਅਦ ਆਪਣੇ ਪਿਤਾ ਤੋਂ ਅਲੱਗ ਰਹਿੰਦਾ ਹੈ। ਉਸ ਦੀ ਮਾਂ ਵੀ ਉਸ ਦੇ ਪਿਤਾ ਨਾਲ ਅਣਬਨ ਹੋਣ ਕਾਰਨ ਦੋ ਸਾਲ ਤੋਂ ਕਿਤੇ ਚਲੀ ਗਈ ਹੈ। 

ਪੜ੍ਹੋ ਇਹ ਵੀ ਖ਼ਬਰ: ਜਿਸ ਤੋਂ ਬੰਨ੍ਹਵਾਈ ਰੱਖੜੀ ਉਸੇ ਨੂੰ ਲੈ ਕੇ ਫ਼ਰਾਰ ਹੋਇਆ ਨੌਜਵਾਨ, ਰਿਸ਼ਤਿਆਂ 'ਤੇ ਕਲੰਕ ਹੈ ਭੈਣ-ਭਰਾ ਦਾ ਇਹ ਮਾਮਲਾ

ਉਸ ਨੇ ਦੱਸਿਆ ਕਿ ਉਸ ਦੀ ਛੋਟੀ ਨਾਬਾਲਿਗ ਭੈਣ ਘਰ ਵਿਚ ਇਕੱਲੀ ਰਹਿੰਦੀ ਹੈ। ਬੀਤੇ ਦਿਨੀਂ ਉਹ ਦੁਪਹਿਰ ਲਗਭਗ ਤਿੰਨ ਵਜੇ ਜਦ ਆਪਣੀ ਭੈਣ ਨੂੰ ਮਿਲਣ ਲਈ ਗਿਆ ਤਾਂ ਉਸ ਦਾ ਪਿਤਾ ਆਪਣੀ ਨਾਬਾਲਿਗ ਧੀ ਨਾਲ ਜਬਰਦਸਤੀ ਕਰ ਰਿਹਾ ਸੀ। ਉਸ ਨੂੰ ਵੇਖ ਕੇ ਦੋਸ਼ੀ ਕਲਯੁੱਗੀ ਪਿਤਾ ਉਥੋਂ ਭੱਜ ਗਿਆ। ਉਸ ਦੀ ਭੈਣ ਨੇ ਉਸ ਨੂੰ ਦੱਸਿਆ ਕਿ ਉਸ ਦਾ ਪਿਤਾ ਬੀਤੇ ਦੋ ਮਹੀਨੇ ਤੋਂ ਉਸ ਦੇ ਘਰ ਵਿਚ ਇਕੱਲੇ ਹੋਣ ਦਾ ਲਾਭ ਚੁੱਕ ਕੇ ਉਸ ਨਾਲ ਜਬਰ-ਜ਼ਿਨਾਹ ਕਰਦਾ ਆ ਰਿਹਾ ਹੈ ਅਤੇ ਅੱਜ ਵੀ ਉਸ ਨਾਲ ਜਬਰ-ਜ਼ਿਨਾਹ ਕਰ ਰਿਹਾ ਸੀ। ਇਸ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਦੋਸ਼ੀ ਪਿਤਾ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। 

ਪੜ੍ਹੋ ਇਹ ਵੀ ਖ਼ਬਰ: ਧਰੀ-ਧਰਾਈ ਰਹਿ ਗਈ ਧੀ ਦੇ ਵਿਆਹ ਦੀ ਤਿਆਰੀ, ਡੋਲੀ ਤੋਂ ਪਹਿਲਾਂ ਉੱਠੀ ਪਿਓ ਦੀ ਅਰਥੀ


author

rajwinder kaur

Content Editor

Related News