ਕਿਸਾਨਾਂ ਵਲੋਂ ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਟਰੈਕਟਰ ਪਰੇਡ ਕਰਦੇ ਹੋਏ ਸੜਕਾਂ 'ਤੇ ਕੀਤਾ ਜਾਮ

Monday, Feb 26, 2024 - 04:23 PM (IST)

ਗੁਰਦਾਸਪੁਰ (ਗੁਰਪ੍ਰੀਤ)- ਅੱਜ ਸੰਯੁਕਤ ਕਿਸਾਨ ਮੋਰਚਾ ਦੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਵਜੋਂ ਦੇਸ਼ ਭਰ ਵਿੱਚ ਹਾਈਵੇ 'ਤੇ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸੇ ਦੇ ਤਹਿਤ ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਹੋਰਨਾਂ ਕਿਸਾਨ ਜਥੇਬੰਦੀਆਂ ਵਲੋਂ ਟਰੈਕਟਰ ਮਾਰਚ ਕੀਤਾ ਗਿਆ ਅਤੇ ਹਾਈਵੇ 'ਤੇ ਇਕ ਲੇਨ 'ਤੇ ਟਰੈਕਟਰ ਖੜ੍ਹੇ ਕਰ ਚੱਕਾ ਜਾਮ ਕੀਤਾ ਗਿਆ।

ਇਹ ਵੀ ਪੜ੍ਹੋ : ਡਿਊਟੀ ਦੌਰਾਨ ਥਾਣੇ 'ਚ ਸ਼ਰਾਬ ਪੀਣ ਵਾਲੇ ਸਬ-ਇੰਸਪੈਕਟਰ 'ਤੇ ਵੱਡੀ ਕਾਰਵਾਈ, ਵੀਡੀਓ ਹੋਈ ਵਾਇਰਲ

PunjabKesari

ਉਥੇ ਹੀ ਵੱਡੀ ਗਿਣਤੀ 'ਚ ਹਾਈਵੇ 'ਤੇ ਟਰੈਕਟਰ ਦੇਖਣ ਨੂੰ ਮਿਲੇ ਅਤੇ ਲੰਮੀਆਂ ਕਤਾਰਾਂ ਟਰੈਕਟਰ 'ਚ ਖੜੇ ਕੀਤੇ ਗਏ। ਇਸ ਦੇ ਨਾਲ ਹੀ ਡਬਲਯੂ. ਟੀ. ਓ. ਦਾ ਪੁੱਤਲਾ ਸਾੜਿਆ ਗਿਆ ਤੇ ਮੰਗ ਕੀਤੀ ਗਈ ਕਿ ਭਾਰਤ 'ਚੋਂ ਡਬਲਯੂ. ਟੀ. ਓ. ਨੂੰ ਬਾਹਰ ਕੀਤਾ ਜਾਵੇ, ਕਿਉਂਕਿ ਇਸ ਸਾਮਰਾਜੀ ਸੰਸਥਾ ਦੀਆਂ ਹਦਾਇਤਾਂ 'ਤੇ ਖੇਤੀ ਜਿਣਸਾਂ ਦੀ ਸਰਕਾਰੀ ਖਰੀਦ ਤੇ ਜਨਤਕ ਵੰਡ ਪ੍ਰਣਾਲੀ ਖ਼ਤਮ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਦੋਸਤ ਦੀ ਪਤਨੀ ਨੂੰ ਬਲੈਕਮੇਲ ਕਰਦੇ ਹੋਏ ਬਣਾਏ ਨਾਜਾਇਜ਼ ਸਬੰਧ, ਵੀਡੀਓ ਕੀਤੀ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Shivani Bassan

Content Editor

Related News