ਪੰਜਾਬ ਦੀ ਇਸ ਤਸਵੀਰ ਨੂੰ ਵੇਖ ਹਰ ਅੱਖ ਹੋਈ ਭਾਵੁਕ, ਸੋਸ਼ਲ ਮੀਡੀਆ 'ਤੇ ਹੋ ਰਹੀ ਖ਼ੂਬ ਵਾਇਰਲ
Thursday, Apr 03, 2025 - 04:24 PM (IST)

ਜਲੰਧਰ- ਜਲੰਧਰ ਦੇ ਸਿਵਲ ਹਸਪਤਾਲ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ। ਦਰਅਸਲ ਸਿਵਲ ਹਸਪਤਾਲ ਵਿਚ ਇਕ ਮਹਿਲਾ ਡਾਕਟਰ ਮਾਸੂਮ ਬੱਚੇ ਨੂੰ ਮੌਤ ਦੇ ਮੂੰਹ ਵਿਚੋਂ ਖਿੱਚ ਲਿਆਈ। ਮਹਿਲਾ ਡਾਕਟਰ ਅਤੇ ਉਕਤ ਬੱਚੇ ਦੀ ਜਿਵੇਂ ਹੀ ਤਸਵੀਰ ਵਾਇਰਲ ਹੋਈ ਤਾਂ ਉਸ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਗਿਆ।
ਇਹ ਵੀ ਪੜ੍ਹੋ: ਹੰਸ ਰਾਜ ਹੰਸ ਦੀ ਪਤਨੀ ਪੰਜ ਤੱਤਾਂ 'ਚ ਵਿਲੀਨ, ਕਈ ਮਸ਼ਹੂਰ ਹਸਤੀਆਂ ਨੇ ਕੀਤੀ ਸ਼ਿਰਕਤ
ਜਾਣਕਾਰੀ ਮੁਤਾਬਕ ਨਵਜਾਤ ਬੱਚੇ ਨੂੰ ਸਾਹ ਨਾ ਆਉਣ 'ਤੇ ਸਰਕਾਰੀ ਡਾਕਟਰ ਸੁਰੇਖਾ ਨੇ ਆਪਣੇ ਮੂੰਹ ਨਾਲ 7 ਮਿੰਟਾਂ ਤੱਕ ਸਾਹ ਦਿੱਤਾ, ਜਿਸ ਤੋਂ ਬਾਅਦ ਨਵਜੰਮੇ ਬੱਚੇ ਨੇ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਕੇ ਜਿੱਤ ਹਾਸਲ ਕੀਤੀ। ਉਥੇ ਹੀ ਨਵਜੰਮੇ ਬੱਚੇ ਦੇ ਪਰਿਵਾਰ ਸਮੇਤ ਸਰਕਾਰੀ ਹਸਪਤਾਲ ਵਿਚ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ ਅਤੇ ਪੂਰਾ ਸਟਾਫ਼ ਖ਼ੁਸ਼ੀ ਨਾਲ ਝੂਮ ਉੱਠਿਆ। ਉਥੇ ਹੀ ਮੌਜੂਦ ਹਰ ਕਿਸੇ ਨੇ ਡਾਕਟਰ ਸੁਰੇਖਾ ਨੂੰ ਸਲਾਮ ਕੀਤਾ।
ਇਹ ਵੀ ਪੜ੍ਹੋ: Punjab: ਪੈਟਰੋਲ ਪੰਪ ਸੰਚਾਲਕਾਂ ਨੂੰ ਨੋਟਿਸ ਜਾਰੀ, 3 ਦਿਨ ਦਾ ਦਿੱਤਾ ਸਮਾਂ ਨਹੀਂ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e