ਲਾਡ਼ੇ ਨੂੰ ਗੋਲੀ ਲੱਗਣ ਦਾ ਮਾਮਲਾ ਨਿਕਲਿਅਾ ਝੂਠਾ

01/24/2019 4:48:54 AM

ਅੰਮ੍ਰਿਤਸਰ, (ਜ.ਬ)- ਬੀਤੇ ਦਿਨ ਚਿੰਤਪੁਰਨੀ ਚੌਕ ’ਚ ਵਿਆਹ ਲਈ ਜਾਣ ਸਮੇਂ ਘੋਡ਼ੀ ’ਤੇ ਬੈਠੇ ਲਾਡ਼ੇ ਨੂੰ ਗੋਲੀ ਲੱਗਣ ਦਾ ਪਿਆ ਰੌਲਾ ਝੂਠਾ ਸਾਬਿਤ ਹੋਇਆ। ਅੱਜ ਥਾਣਾ ਸੀ-ਡਵੀਜ਼ਨ ਦੀ ਪੁਲਸ ਵੱਲੋਂ ਬਾਰੀਕੀ ਨਾਲ ਕੀਤੀ ਕਾਰਵਾਈ ਦੌਰਾਨ ਮਾਮਲਾ ਸਾਹਮਣੇ ਆਇਆ ਕਿ ਲਾਡ਼ੇ ਦੀ ਛਾਤੀ ’ਚ ਗੋਲੀ ਨਹੀਂ ਵੱਜੀ ਬਲਕਿ ਕੁਝ ਬਰਾਤੀਆਂ ਵੱਲੋਂ ਉਸ ਸਮੇਂ ਚਲਾਈ ਜਾ ਰਹੀ ਆਤਿਸ਼ਬਾਜ਼ੀ ਤੇ ਪਟਾਕੇ ਲਾਡ਼ੇ ਦੇ ਅਚਾਨਕ ਵੱਜਣ ਨਾਲ ਉਸ ਦੀ ਛਾਤੀ ’ਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਸੀ। ਇਸ ਦੌਰਾਨ ਬਰਾਤੀਆਂ ’ਚ ਹਫਡ਼ਾ-ਦਫਡ਼ੀ ਮਚ ਗਈ ਤੇ ਉਹ ਕਹਿਣ ਲੱਗ ਪਏ ਕਿ ਲਾਡ਼ੇ ਨੂੰ ਅਣਪਛਾਤੇ ਵਿਅਕਤੀ ਗੋਲੀ ਮਾਰ ਗਏ ਹਨ ਪਰ ਅੱਜ ਇਹ ਮਾਮਲਾ ਉਸ ਸਮੇਂ ਝੂਠਾ ਸਾਬਿਤ ਹੋਇਆ ਜਦੋਂ ਲਾਡ਼ੇ ਨੇ ਥਾਣੇ ਆ ਕੇ ਆਪਣੇ ਬਿਆਨ ਦਰਜ ਕਰਵਾਏ ਕਿ ਉਸ ਦੀ ਜੇਬ ਸੁਰਮੇਦਾਨੀ ਸੀ, ਅਚਾਨਕ ਕੋਈ ਚੀਜ਼ ਉਪਰੋਂ ਆਈ, ਜੋ ਉਸ ਦੀ ਛਾਤੀ ’ਚ ਵੱਜੀ ਤੇ ਉਸ ਦੇ ਖੂਨ ਨਿਕਲਣਾ ਸ਼ੁਰੂ ਹੋ ਗਿਆ। ਇਸ ਦੌਰਾਨ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ ਤੇ ਇਲਾਜ ਕਰਵਾਇਆ। ਲਾਡ਼ੇ ਨੇ ਦੱਸਿਆ ਕਿ ਇਲਾਜ ਕਰਵਾਉਣ ਤੋਂ ਬਾਅਦ ਉਹ ਬਰਾਤ ਲੈ ਕੇ ਆਪਣਾ ਵਿਆਹ ਰਚਾਉਣ ਲਈ ਪਸ਼ੋਰੀਆਂ ਜੰਞ ਘਰ ਚੌਕ ਚਿਡ਼ਾ ਗਿਆ, ਜਿਥੇ ਉਸ ਨੇ ਫੇਰੇ ਲਏ ਤੇ ਸਾਰੀਆਂ ਰਸਮਾਂ ਨਿਭਾਈਅਾਂ। 
 ®ਉਧਰ ਥਾਣਾ ਸੀ-ਡਵੀਜ਼ਨ ਦੇ ਮੁਖੀ ਰਵੀਸ਼ੇਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੀਤੇ ਦਿਨ ਸੂਚਨਾ ਮਿਲੀ ਸੀ ਕਿ ਲਾਡ਼ੇ ਨੂੰ ਕੋਈ ਅਣਪਛਾਤੇ ਵਿਅਕਤੀ ਗੋਲੀ ਮਾਰ ਗਏ ਹਨ, ਜਿਸ ਦੀ ਪੁਲਸ ਨੇ ਬਾਰੀਕੀ ਨਾਲ ਜਾਂਚ ਕੀਤੀ ਪਰ ਮਾਮਲਾ ਕੁਝ ਹੋਰ ਨਿਕਲਿਆ। ਉਨ੍ਹਾਂ ਦੱਸਿਆ ਕਿ ਲਾਡ਼ੇ ’ਤੇ ਕਿਸੇ ਨੇ ਕੋਈ ਗੋਲੀ ਨਹੀਂ ਚਲਾਈ।


Related News