ਬਟਾਲਾ ''ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, ਔਰਤ ਸਣੇ 4 ਕਾਬੂ

Monday, Aug 21, 2023 - 06:10 PM (IST)

ਬਟਾਲਾ ''ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, ਔਰਤ ਸਣੇ 4 ਕਾਬੂ

ਬਟਾਲਾ (ਸਾਹਿਲ)- ਦੇਹ ਵਪਾਰ ਦੇ ਧੰਦੇ ਦਾ ਪੁਲਸ ਥਾਣਾ ਡੇਰਾ ਬਾਬਾ ਨਾਨਕ ਨੇ ਪਰਦਾਫ਼ਾਸ਼ ਕਰਦਿਆਂ 2 ਔਰਤਾਂ ਸਣੇ 5 ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਗੁਪਤਚਰ ਨੇ ਗੁਪਤ ਸੂਚਨਾ ਦਿੱਤੀ ਕਿ ਵੀਰਾ ਪਤਨੀ ਸਵ. ਸਤਪਾਲ ਵਾਸੀ ਟੈਂਕੀ ਮੁਹੱਲਾ ਡੇਰਾ ਬਾਬਾ ਨਾਨਕ ਆਪਣੇ ਘਰ ਵਿਚ ਦੇਹ ਵਪਾਰ ਦਾ ਨਾਜਾਇਜ਼ ਧੰਦਾ ਕਰਦੀ ਹੈ, ਜਿਸ ਦੇ ਤੁਰੰਤ ਬਾਅਦ ਉਹ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਇਕ ਔਰਤ ਘਰ ਦੇ ਬਾਹਰ ਬੈਠੀ ਨਿਗਰਾਨੀ ਕਰ ਰਹੀ ਸੀ, ਜੋ ਪੁਲਸ ਨੂੰ ਦੇਖ ਕੇ ਭੱਜ ਗਈ। ਜਦੋਂ  ਮਕਾਨ ਅੰਦਰ ਦਾਖ਼ਲ ਹੋਣ ’ਤੇ ਦੇਖਿਆ ਇਕ ਕਮਰੇ ਵਿਚ ਇਕ ਔਰਤ ਆਰਤੀ ਪਤਨੀ ਲਖਵਿੰਦਰ ਸਿੰਘ ਵਾਸੀ ਕਾਹਲਾਂਵਾਲੀ ਅਤੇ ਇਕ ਵਿਅਕਤੀ ਰੰਗਰਲੀਆਂ ਮਨਾ ਰਹੇ ਸਨ ਅਤੇ ਦੂਜਾ ਵਿਅਕਤੀ ਬਲਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਘੁੰਮਣ ਬਾਹਰ ਖੜ੍ਹਾ ਇੰਤਜ਼ਾਰ ਕਰ ਰਿਹਾ ਸੀ ਅਤੇ ਦੀਪਕ ਪੁੱਤਰ ਸਵ. ਸਤਪਾਲ ਵਾਸੀ ਟੈਂਕੀ ਮੁਹੱਲਾ, ਡੇਰਾ ਬਾਬਾ ਨਾਨਕ ਘਰ ਅੰਦਰ ਨਿਗਰਾਨੀ ਕਰ ਰਿਹਾ ਸੀ, ਜਿਨ੍ਹਾਂ ਨੂੰ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਕਾਬੂ ਕਰ ਲਿਆ।

ਇਹ ਵੀ ਪੜ੍ਹੋ- ਨੌਜਵਾਨਾਂ ਦੀ ਮਿਹਨਤ ਨੇ ਪੇਸ਼ ਕੀਤੀ ਮਿਸਾਲ, 3 ਦਿਨਾਂ 'ਚ ਮੁਕੰਮਲ ਹੋਇਆ 300 ਫੁੱਟ ਪਾੜ ਨੂੰ ਭਰਨ ਦਾ ਕੰਮ

ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਤੇ ਔਰਤਾਂ ਨੇ ਰਿਹਾਇਸ਼ੀ ਮਕਾਨ ਅੰਦਰ ਜਿਸਮ ਫਿਰੋਸ਼ੀ ਦਾ ਧੰਦਾ ਕਰ ਕੇ ਧਾਰਾ-3, 4 ਇੰਮੋਰਲ ਟੈਰਿਫ਼ ਪ੍ਰੀਵੈਂਸ਼ਨ ਐਕਟ 1956 ਦਾ ਅਪਰਾਧ ਕੀਤਾ ਹੈ, ਜਿਸ ’ਤੇ ਉਕਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਲਿਆ ਗਿਆ ਹੈ। ਜਦਕਿ ਵੀਰਾਂ ਦੀ ਪੁਲਸ ਵਲੋਂ ਤਲਾਸ਼ ਜਾਰੀ ਹੈ ਅਤੇ ਇਨ੍ਹਾਂ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਥਾਣਾ ਡੇਰਾ ਬਾਬਾ ਨਾਨਕ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਡੇਂਗੂ ਤੇ ਚਿਕਨਗੁਨੀਆ ਮਗਰੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀਆਂ ਲਈ ਇਕ ਹੋਰ ਵੱਡਾ ਖ਼ਤਰਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News