ਭਾਰਤ ਦੀ ਜੀ-20 ਪ੍ਰਧਾਨਗੀ ਹੇਠ ਲੇਬਰ-20 ਦੀ ਸ਼ੁਰੂਆਤੀ ਮੀਟਿੰਗ ਲਈ 20 ਦੇਸ਼ਾਂ ਦੇ ਪ੍ਰਤੀਨਿਧੀ ਤੇ ਮਾਹਿਰ ਪੁੱਜੇ ਗੁਰੂ ਨਗਰੀ

03/19/2023 10:44:36 AM

ਅੰਮ੍ਰਿਤਸਰ (ਨੀਰਜ)- ਲੇਬਰ 20 (ਐੱਲ-20) ਦੇ ਸ਼ੁਰੂਆਤੀ ਸਮਾਗਮ ਲਈ ਬੀਤੇ ਦਿਨ 20 ਦੇਸ਼ਾਂ ਦੇ ਟਰੇਡ ਯੂਨੀਅਨ ਪ੍ਰਤੀਨਿਧੀ, ਮਾਹਿਰ ਅਤੇ ਕਿਰਤ ਆਗੂਆਂ ਤੋਂ ਇਲਾਵਾ ਭਾਰਤ ਦੇ ਟਰੇਡ ਯੂਨੀਅਨ ਆਗੂ ਅਤੇ ਕਿਰਤ ਮਾਹਿਰ ਅੰਮ੍ਰਿਤਸਰ ਪਹੁੰਚ ਰਹੇ ਹਨ। ਇਹ ਜੀ-20 ਦਾ ਪ੍ਰਮੁੱਖ ਵਿਚਾਰ-ਵਟਾਂਦਰਾ ਸਮੂਹ ਅਤੇ ਵਿਸ਼ਵ ਦੇ ਚੋਟੀ ਦੇ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦਾ ਇਕ ਕੌਮਾਂਤਰੀ ਸਮੂਹ ਹੈ। ਭਾਰਤ ਦੇ ਕਿਰਤ ਅਤੇ ਰੋਜ਼ਗਾਰ ਮੰਤਰੀ ਭੂਪੇਂਦਰ ਯਾਦਵ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐੱਲ-20 ਦੀ ਸ਼ੁਰੂਆਤੀ ਮੀਟਿੰਗ ਵਿਚ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨਗੇ। 2023 ’ਚ ਜੀ-20 ਦੀ ਭਾਰਤ ਦੀ ਪ੍ਰਧਾਨਗੀ ਵਿਸ਼ਵ ਦੇ ਨਾਜ਼ੁਕ ਮੁੱਦਿਆਂ ’ਤੇ ਵਿਸ਼ਵ ਨਾਲ ਸਹਿਯੋਗ ਕਰਨ ਲਈ ਇਕ ਮਹੱਤਵਪੂਰਨ ਸਮਾਂ ਹੈ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ

ਭਾਰਤ ਦਾ ਸਭ ਤੋਂ ਵੱਡਾ ਕਿਰਤੀ ਸੰਗਠਨ ਭਾਰਤੀ ਮਜ਼ਦੂਰ ਸੰਘ ਲੇਬਰ 20 ਚਰਚਾ ਸਮੂਹ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਬੀ. ਐੱਮ. ਐੱਸ. ਦੇ ਕੌਮੀ ਪ੍ਰਧਾਨ ਹਰਨਮਯ ਪੰਡਯਾ ਐੱਲ-20 ਦੇ ਪ੍ਰਧਾਨ (ਚੇਅਰ) ਹੋਣਗੇ। ਉਹ ਸ਼ਹਿਰ ਵਿਚ ਸ਼ੁਰੂ ਹੋਣ ਵਾਲੇ ਸਮਾਗਮ ਦੀ ਪ੍ਰਧਾਨਗੀ ਕਰਨਗੇ। ਭਾਰਤ ਦੀਆਂ ਕਈ ਹੋਰ ਪ੍ਰਮੁੱਖ ਟਰੇਡ ਯੂਨੀਅਨਾਂ ਵੀ ਇਸ ਸਮਾਗਮ ਵਿਚ ਸ਼ਾਮਲ ਹੋਣਗੀਆਂ। ਮੀਡੀਆ ਨਾਲ ਗੱਲਬਾਤ ਦੌਰਾਨ ਬੀ. ਐੱਮ. ਐੱਸ. ਦੇ ਰਾਸ਼ਟਰੀ ਪ੍ਰਧਾਨ ਹਰਨਮਯ ਪੰਡਯਾ ਨੇ 19 ਮਾਰਚ ਤੋਂ ਸ਼ੁਰੂ ਹੋਣ ਵਾਲੀ ਐੱਲ-20 ਮੀਟਿੰਗ ਦੇ ਵੇਰਵਿਆਂ ਦੀ ਰੂਪ ਰੇਖਾ ਦਿੱਤੀ। ਉਨ੍ਹਾਂ ਕਿਹਾ ਕਿ ਐੱਲ-20 ਦੀ ਸ਼ੁਰੂਆਤੀ ਮੀਟਿੰਗ ਵਿਚ ਸਮਾਜਿਕ ਸੁਰੱਖਿਆ ਦੇ ਕੌਮਾਂਤਰੀਕਰਨ ਸਮੇਤ ਟਿਕਾਊ ਆਜੀਵਿਕਾ ਅਤੇ ਰੋਜ਼ਗਾਰ ਨਾਲ ਸਬੰਧਤ ਮੁੱਖ ਵਿਸ਼ਿਆਂ ’ਤੇ ਚਰਚਾ ਹੋਵੇਗੀ।

ਇਨ੍ਹਾਂ ਵਿਸ਼ਿਆਂ ’ਚ ਸ਼ਾਮਲ ਹੈ ਅੰਤਰਰਾਸ਼ਟਰੀ ਕਿਰਤ ਪ੍ਰਵਾਸ

ਸਮਾਜਿਕ ਸੁਰੱਖਿਆ ਫੰਡਾਂ ਦੀ ਪੋਰਟੇਬਿਲਟੀ; ਗੈਰ-ਰਸਮੀ ਕਾਮਿਆਂ ਲਈ ਸਮਾਜਿਕ ਸੁਰੱਖਿਆ ਅਤੇ ਹੁਨਰ ਸਿਖਲਾਈ ਅਤੇ ਹੁਨਰ ਅਪਗ੍ਰੇਡੇਸ਼ਨ : ਰੋਜ਼ਗਾਰਦਾਤਿਆਂ, ਕਰਮਚਾਰੀਆਂ ਅਤੇ ਸਰਕਾਰਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਸ਼ਾਮਲ ਹਨ।

ਕਿਰਤ ਖ਼ੇਤਰ ’ਚ ਕੁਝ ਨਵੇਂ ਰੁਝਾਨ, ਜਿਵੇਂ ਕੰਮ ਦੀ ਬਦਲਦੀ ਦੁਨੀਆ

ਜੀ-20 ਦੇਸ਼ਾਂ ਵਿਚ ਰੋਜ਼ਗਾਰ ਦੇ ਨਵੇਂ ਮੌਕੇ, ਵਧੀਆ ਟਿਕਾਊ ਕੰਮ ਨੂੰ ਉਤਸ਼ਾਹਿਤ ਕਰਨਾ, ਮਜ਼ਦੂਰੀ ਅਤੇ ਮਹਿਲਾਵਾਂ ’ਤੇ ਦੇਸ਼ ਦੇ ਤਜ਼ਰਬਿਆਂ ਨੂੰ ਸਾਂਝਾ ਕਰਨਾ ਅਤੇ ਕੰਮ ਦਾ ਭਵਿੱਖ ਵੀ ਅਗਲੇ 2 ਦਿਨਾਂ ਵਿਚ ਐੱਲ-20 ਸ਼ੁਰੂਆਤੀ ਬੈਠਕ ’ਚ ਚਰਚਾ ਦਾ ਵਿਸ਼ਾ ਹੋਵੇਗਾ। ਕਿਰਤ ਮੁੱਦਿਆਂ ਦੇ ਮੰਨੇ-ਪ੍ਰਮੰਨੇ ਮਾਹਿਰ ਜਿਵੇਂ ਕਿ ਪ੍ਰੋ. ਸੰਤੋਸ਼ ਮੇਹਰੋਤਰਾ, ਡਾ. ਪ੍ਰਵੀਨ ਸਿਨ੍ਹਾ, ਪ੍ਰੋ. ਰਵੀ ਸ਼੍ਰੀਵਾਸਤਵ, ਐਡਵੋਕੇਟ ਸੀ. ਕੇ. ਸਾਜੀ ਨਰਾਇਣਨ, ਡਾ. ਬੀ. ਆਰ. ਅੰਬੇਡਕਰ ਲਾਅ ਯੂਨੀਵਰਸਿਟੀ ਤਾਮਿਲਨਾਡੂ ਦੇ ਵਾਈਸ ਚਾਂਸਲਰ ਪ੍ਰੋ. ਐੱਨ. ਸੰਤੋਸ਼ ਕੁਮਾਰ ਅਤੇ ਬਿਲਾਸਪੁਰ ਵੀ. ਵੀ. ਕੇ. ਪ੍ਰੋ. ਏ. ਡੀ. ਐੱਨ. ਵਾਜਪੇਈ ਵੀ ਭਾਗ ਲੈਣਗੇ ਅਤੇ ਵਿਚਾਰ-ਵਟਾਂਦਰੇ ਨੂੰ ਸਮ੍ਰਿੱਧ ਬਣਾਉਣਗੇ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਕਸ਼ਨ: ਪੈਰਾ ਮਿਲਟਰੀ ਫੋਰਸ ਨੇ ਘੇਰਿਆ ਅੰਮ੍ਰਿਤਪਾਲ ਸਿੰਘ ਦਾ ਪਿੰਡ ਜੱਲੂਪੁਰ ਖੇੜਾ

ਜੀ 20 : 20 ਦੇਸ਼ਾਂ ਦਾ ਜੀ-20 ਸਮੂਹ ਅੰਤਰਰਾਸ਼ਟਰੀ ਆਰਥਿਕ ਸਹਿਯੋਗ ਲਈ ਇਕ ਮੁੱਖ ਮੰਚ ਹੈ। ਇਹ ਸਾਰੇ ਮੁੱਖ ਅੰਤਰਰਾਸ਼ਟਰੀ ਆਰਥਿਕ ਮੁੱਦਿਆਂ ’ਤੇ ਕੌਮਾਂਤਰੀ ਢਾਂਚੇ ਅਤੇ ਸ਼ਾਸਨ ਨੂੰ ਆਕਾਰ ਦੇਣ ਅਤੇ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਭਾਰਤ ਨੇ 2023 ’ਚ ਇਸ ਦੀ ਅਗਵਾਈ ਸੰਭਾਲੀ ਹੈ।

ਐੱਲ 20 : ਲੇਬਰ 20, ਗੈਰ-ਸਰਕਾਰੀ ਕੋਸ਼ਿਸ਼ਾਂ ਦੀ ਅਗਵਾਈ ਵਾਲੇ 11 ਜੀ-20 ਵਿਚਾਰ-ਵਟਾਂਦਰਾ ਸਮੂਹਾਂ ਵਿਚੋਂ ਇਕ ਹੈ। ਐੱਲ-20 ਕੌਮਾਂਤਰੀ ਪੱਧਰ ਉੱਤੇ ਨਵਿਆਉਣਯੋਗ ਕਿਰਤ ਪ੍ਰਵਿਰਤੀਆਂ ਦੇ ਆਲੋਕ ਵਿਚ ਕਿਰਤ ਅਤੇ ਰੋਜ਼ਗਾਰ ਸਬੰਧੀ ਚਿੰਤਾਵਾਂ ਅਤੇ ਮੁੱਦਿਆਂ ਉੱਤੇ ਚਰਚਾ ਕਰਦਾ ਹੈ। ਬੀ. ਐੱਮ. ਐੱਸ. ਭਾਰਤੀ ਮਜ਼ਦੂਰ ਸੰਘ ਭਾਰਤ ਦਾ ਸਭ ਤੋਂ ਵੱਡਾ ਕੇਂਦਰੀ ਕਿਰਤ ਸੰਗਠਨ ਹੈ ਅਤੇ ਲੇਬਰ 20 (ਐੱਲ-20) ਸਲਾਹਕਾਰ ਸਮੂਹ ਦੀ ਅਗਵਾਈ ਕਰਦਾ ਹੈ, ਜੋ 11 ਸਮੂਹਾਂ ਵਿਚੋਂ ਇਕ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News