ਪੰਜਾਬ 'ਚ ਚੱਲੀਆਂ ਤੇਜ਼ ਹਵਾਵਾਂ! ਰਾਵਣ, ਕੁੰਭਕਰਨ ਤੇ ਮੇਘਨਾਥ ਦੀ ਟੁੱਟੀ ਧੌਣ
Thursday, Oct 02, 2025 - 12:42 PM (IST)

ਜਲੰਧਰ (ਵੈੱਬ ਡੈਸਕ)- ਪੂਰੇ ਦੇਸ਼ ਭਰ ਵਿਚ ਅੱਜ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸੇ ਸਬੰਧ ਵਿਚ ਜਲੰਧਰ ਵਿੱਚ ਦੁਸਹਿਰਾ ਮਨਾਉਣ ਨੂੰ ਲੈ ਕੇ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਅੱਜ ਸ਼ਾਮ 20 ਥਾਵਾਂ 'ਤੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਜਾਣਗੇ। ਮੁੱਖ ਸਮਾਗਮ ਸ਼ਹਿਰ ਦੇ ਬਾਲਟੋਰਨ ਪਾਰਕ ਅਤੇ ਸਾਈਂ ਦਾਸ ਪਬਲਿਕ ਸਕੂਲ ਵਿੱਚ ਹੋਣਗੇ। ਜਲੰਧਰ ਸ਼ਹਿਰ ਵਿਚ ਮਨਾਏ ਜਾਣ ਵਾਲੇ ਦੁਸਹਿਰੇ ਨੂੰ ਲੈ ਕੇ ਵੱਖ-ਵੱਖ ਗਰਾਊਂਡਾਂ ਵਿਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਲਗਾ ਦਿੱਤੇ ਗਏ ਹਨ। ਅੱਜ ਸਵੇਰੇ ਪੰਜਾਬ ਵਿਚ ਮੌਸਮ ਦੇ ਬਦਲੇ ਮਿਜਾਜ਼ ਅਤੇ ਤੇਜ਼ ਹਵਾਵਾਂ ਚੱਲਣ ਨਾਲ ਕਈ ਥਾਵਾਂ 'ਤੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਦੀਆਂ ਧੌਣਾਂ ਹੀ ਟੱਟ ਗਈਆਂ।
ਇਹ ਵੀ ਪੜ੍ਹੋ: Punjab:ਕੰਮ ਤੋਂ ਘਰ ਜਾ ਰਹੀ ਕੁੜੀ ਨੂੰ ਰਸਤੇ 'ਚ ਘੇਰ ਨੌਜਵਾਨਾਂ ਨੇ ਕੀਤਾ ਵੱਡਾ ਕਾਂਡ, ਤੜਫ਼-ਤੜਫ਼ ਕੇ ਹੋਈ ਮੌਤ
ਸਾਈਂ ਦਾਸ ਸਕੂਲ ਵਿਚ ਕਰੀਬ 100 ਫੁੱਟ ਦਾ ਸਭ ਤੋਂ ਉੱਚਾ ਪੁਤਲਾ ਸਾੜਿਆ ਜਾਵੇਗਾ। ਇਹ ਆਯੋਜਨ ਮਹਾਕਾਲੀ ਮੰਦਿਰ ਦੁਸਹਿਰਾ ਕਮੇਟੀ ਵੱਲੋਂ ਕੀਤਾ ਜਾਵੇਗਾ। ਸਾਈਂ ਦਾਸ ਸਕੂਲ ਸਮੇਤ ਸਾਰੀਆਂ ਸਮਾਗਮ ਵਾਲੀਆਂ ਥਾਵਾਂ 'ਤੇ ਸ਼ਾਮ 6 ਵਜੇ ਦੇ ਕਰੀਬ ਰਾਵਣ ਦਹਿਣ ਹੋਣਗੇ। ਇਸ ਤੋਂ ਪਹਿਲਾਂ ਪ੍ਰਭੂ ਸ਼੍ਰੀਰਾਮ, ਸੀਤਾ ਅਤੇ ਲਕਸ਼ਣ ਸਮੇਤ ਰਾਵਣ ਅਤੇ ਉਸ ਦੀ ਸੈਨਾ ਦੀਆਂ ਝਾਕੀਆਂ ਕੱਢੀਆਂ ਜਾਣਗੀਆਂ।
ਇਹ ਵੀ ਪੜ੍ਹੋ: ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਸਾਈਂ ਦਾਸ ਸਕੂਲ ਵਿਖੇ ਦੁਸਹਿਰੇ ਲਈ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਮਾਈ ਹੀਰਾ ਗੇਟ ਰੋਡ ਅਤੇ ਪਟੇਲ ਚੌਂਕ 'ਤੇ ਟ੍ਰੈਫਿਕ ਪੁਲਸ ਤਾਇਨਾਤ ਕੀਤੀ ਜਾਵੇਗੀ। ਟ੍ਰੈਫਿਕ ਪੁਲਸ ਨੇ ਇਸ ਸਬੰਧੀ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਦੁਸਹਿਰੇ 'ਤੇ ਸ਼ਹਿਰ ਵਿੱਚ ਕੋਈ ਰੂਟ ਡਾਇਵਰਸ਼ਨ ਨਹੀਂ ਹੋਵੇਗਾ ਪਰ ਵਾਹਨਾਂ ਨੂੰ ਗਲਤ ਪਾਸੇ ਤੋਂ ਚਲਾਉਣ ਤੋਂ ਰੋਕਣ ਲਈ ਸਾਰੇ ਚੌਰਾਹਿਆਂ 'ਤੇ ਪੁਲਸ ਤਾਇਨਾਤ ਰਹੇਗੀ।
ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਇਨ੍ਹਾਂ ਮੁਲਾਜ਼ਮਾਂ ਦੀਆਂ ਲੱਗੀਆ ਮੌਜਾਂ, ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8