ਯੂਰਪ ਭੇਜਣ ਦੀ ਥਾਂ ਦੁਬਈ ਭੇਜ ਕੇ 12 ਲੱਖ ਠੱਗੇ, ਮਾਮਲਾ ਦਰਜ

Tuesday, Sep 04, 2018 - 03:29 AM (IST)

ਤਰਨਤਾਰਨ,  (ਰਾਜੂ)- ਥਾਣਾ ਸਰਹਾਲੀ ਦੀ ਪੁਲਸ ਨੇ ਯੂਰਪ ਭੇਜਣ ਦੀ ਥਾਂ ਦੁਬਈ ਭੇਜਣ ਦੇ ਨਾਂ ’ਤੇ 12 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁੱਦਈ ਗੁਰਧਿਆਨ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਨੌਸ਼ਹਿਰਾ ਪਨੂੰਆ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਨੇ ਰਾਹੁਲ ਮਹਿਤਾ ਅਤੇ ਅਜੇ ਮਹਿਤਾ ਵਾਸੀ ਰਈਆ ਥਾਣਾ ਬਾਬਾ ਬਕਾਲਾ ਜ਼ਿਲਾ ਅੰਮ੍ਰਿਤਸਰ ਨੂੰ ਇਟਲੀ ਜਾਣ ਵਾਸਤੇ 12 ਲੱਖ ਰੁਪਏ ਦਿੱਤੇ ਅਤੇ ਬਾਅਦ ’ਚ ਰਮਨਦੀਪ ਕੁਮਾਰ ਪੁੱਤਰ ਜਗਪਾਲ ਸਿੰਘ ਵਾਸੀ ਧਾਰੀਵਾਲ ਵੱਲੋਂ ਉਸ ਨੂੰ ਦੁਬਈ ਵਿਚ ਬੁਲਾ ਲਿਆ ਅਤੇ ਜਦੋਂ ਉਸ ਨੇ ਕਿਹਾ ਕਿ ਇਹ ਤਾਂ ਦੁਬਈ ਹੈ ਤੇ ਤੁਸੀਂ ਮੈਨੂੰ ਯੂਰਪ ਵਿਚ ਪਹੁੰਚਾਉਣ ਦੀ ਗੱਲ ਕੀਤੀ ਸੀ, ਜਿਸ ’ਤੇ ਰਮਨਦੀਪ ਕੁਮਾਰ ਨੇ ਕਿਹਾ ਕਿ ਤੇਰਾ ਫੈਮਿਲੀ ਵੀਜ਼ਾ ਲਗਵਾ ਦਿੰਦੇ ਹਾਂ, ਤੂੰ ਆਪਣੀ ਪਤਨੀ ਨੂੰ ਇੱਥੇ ਬੁਲਾ ਲੈ।
 ਜਿਸ ’ਤੇ ਸਾਲ 2016 ਵਿਚ ਉਸ ਦੀ ਪਤਨੀ ਰਮਨਪ੍ਰੀਤ ਕੌਰ ਦੁਬਈ ਪੁਹੰਚ ਗਈ। 
ਰਮਨਦੀਪ ਕੁਮਾਰ ਨੇ ਉਸ ਦਾ ਅਤੇ ਉਸ ਦੀ ਪਤਨੀ ਦਾ ਪਾਸਪੋਰਟ ਲੈ ਲਿਆ ਅਤੇ ਬਾਅਦ ਵਿਚ ਰਮਨਦੀਪ ਕੁਮਾਰ ਪਾਸਪੋਰਟ ਲੈ ਕੇ ਇੰਡੀਆ ਆ ਗਿਆ, ਜਿਸ ’ਤੇ ਰਮਨਦੀਪ ਕੁਮਾਰ ਵੱਲੋਂ ਉਸ ਨਾਲ ਧੋਖਾਦੇਹੀ ਕਰਨ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਅਜੇ ਮਹਿਤਾ ਤੇ ਰਾਹੁਲ ਮਹਿਤਾ ਪੁੱਤਰਾਨ ਸੁਖਦੇਵ ਮਹਿਤਾ ਨੂੰ ਐੱਸ. ਪੀ. ਡੀ. ਸਾਹਿਬ ਵੱਲੋਂ ਇਨਕੁਆਰੀ ਕਰਨ ’ਤੇ ਛੱਡ ਦਿੱਤਾ ਗਿਆ ਤੇ ਰਮਨਦੀਪ ਕੁਮਾਰ ਦੋਸ਼ੀ ਪਾਇਆ ਗਿਆ। ਇਸ ਸਬੰਧੀ ਤਫਤੀਸ਼ੀ ਅਫਸਰ ਏ. ਐੱਸ. ਆਈ.  ਬਲਬੀਰ ਸਿੰਘ ਨੇ ਉਕਤ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
 


Related News