ETO ਤੋਂ HT ਦੀਆਂ ਤਰੱਕੀਆਂ ਨਾ ਹੋਣ ’ਤੇ ਅਧਿਆਪਕ ਆਗੂਆਂ ਨੇ DEO ਐਲੀਮੈਂਟਰੀ ਦੇ ਦਫ਼ਤਰ ਦਿੱਤਾ ਧਰਨਾ

Monday, Jul 04, 2022 - 04:54 PM (IST)

ETO ਤੋਂ HT ਦੀਆਂ ਤਰੱਕੀਆਂ ਨਾ ਹੋਣ ’ਤੇ ਅਧਿਆਪਕ ਆਗੂਆਂ ਨੇ DEO ਐਲੀਮੈਂਟਰੀ ਦੇ ਦਫ਼ਤਰ ਦਿੱਤਾ ਧਰਨਾ

ਗੁਰਦਾਸਪੁਰ (ਵਿਨੋਦ)- ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦਫ਼ਤਰ ਗੁਰਦਾਸਪੁਰ ਦੇ ਬਾਹਰ ਸਾਂਝਾ ਅਧਿਆਪਕ ਮੋਰਚਾ ਜ਼ਿਲ੍ਹਾ ਗੁਰਦਾਸਪੁਰ ਵਲੋਂ ਜ਼ਿਲ੍ਹਾ ਕਨਵੀਨਰ ਕੁਲਦੀਪ ਪੂਰੋਵਾਲ, ਸੋਮ ਸਿੰਘ, ਦਿਲਬਾਗ ਸਿੰਘ ਆਦਿ ਦੀ ਪ੍ਰਧਾਨਗੀ ਹੇਠ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਅਧਿਆਪਕ ਆਗੂਆਂ ਨੇ ਰੋਸ ਪ੍ਰਗਾਟਾਵਾ ਕਰਦੇ ਹੋਏ ਦੱਸਿਆ ਕਿ ਈ. ਟੀ. ਟੀ ਤੋਂ ਐੱਚ.ਟੀ ਅਤੇ ਰਹਿੰਦੇ ਐੱਚ.ਟੀ ਤੋਂ ਸੀ.ਐੱਚ.ਟੀ ਦੀਆਂ ਤੱਰਕੀਆਂ ਪਿਛਲੇ 6 ਸਾਲਾਂ ਤੋਂ ਉਡੀਕ ਕਰ ਰਹੇ ਹਨ। ਇਸ ਸਮੇਂ 3 ਜ਼ਿਲ੍ਹਾ ਸਿੱਖਿਆ ਅਧਿਕਾਰੀ ਸੇਵਾ ਮੁਕਤ ਹੋ ਚੁੱਕੇ ਹਨ। 

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ

ਮੌਜੂਦਾ ਅਧਿਕਾਰੀ ਨੇ ਮੀਟਿੰਗ ਦੌਰਾਨ ਦੱਸਿਆ ਕਿ ਰੋਸਟਰ ਰਜਿਸਟਰ ਅਤੇ ਇਸ ਨਾਲ ਸੰਬੰਧਿਤ ਸਾਰਾ ਕੰਮ ਮੁਕੰਮਲ ਹੋ ਚੁੱਕਿਆ ਹੈ। ਦੋ ਦਿਨਾਂ ਵਿੱਚ ਪ੍ਰਮੋਸ਼ਨਾਂ ਦੀ ਲਿਸਟ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਹਫ਼ਤਿਆਂ ਦਾ ਸਮਾਂ ਬੀਤਣ ਤੋਂ ਬਾਅਦ ਲਿਸਟ ਜਾਰੀ ਨਹੀਂ ਕੀਤੀ ਗਈ। ਲਗਾਤਾਰ ਲਾਰੇ ਲੱਪੇ ਦੀ ਨੀਤੀ ਅਪਣਾਈ ਰੱਖਣ ਦਾ ਮਨ ਬਣਾਇਆ ਲੱਗ ਰਿਹਾ ਹੈ। ਇਸ ਸਮੇਂ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਹੁਣ ਲਾਰਿਆਂ ਤੋਂ ਅੱਕੇ ਅਧਿਆਪਕਾਂ ਦੀਆਂ ਮੰਗਾਂ ਦੀ ਪੂਰਤੀ ਤੱਕ ਲਗਾਤਾਰ ਲੜੀਵਾਰ ਧਰਨਾ ਜਾਰੀ ਰੱਖਣਗੇ। 

ਪੜ੍ਹੋ ਇਹ ਵੀ ਖ਼ਬਰ: ਪੰਜਾਬ ਤੇ ਹਰਿਆਣਾ ’ਚ ਇਸ ਵਾਰ ਮਾਨਸੂਨ ਦਿਖਾਏਗੀ ਆਪਣਾ ਜਲਵਾ, ਸਥਾਪਿਤ ਹੋਣਗੇ ਨਵੇਂ ਰਿਕਾਰਡ

ਇਸ ਸਮੇਂ ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਡਾ. ਭਾਟੀਆ ਹਸਪਤਾਲ ਵਿੱਚ ਹੋਈ ਲਾਪਰਵਾਹੀ ਨਾਲ ਅਧਿਆਪਕਾ ਪਿਰਮਲਦੀਪ ਕੌਰ ਦੀ ਮੌਤ ਦੀ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਅਧਿਆਪਕ ਆਗੂ ਦਿਲਦਾਰ ਭੰਡਾਲ, ਸੁਭਾਸ਼ ਚੰਦਰ, ਸੁਖਵਿੰਦਰ ਰੰਧਾਵਾ, ਗੁਰਪ੍ਰੀਤ ਰੰਗੀਲਪੁਰ, ਰਜਨੀ ਪ੍ਰਕਾਸ਼, ਬਲਵਿੰਦਰ ਕੁਮਾਰ, ਪਵਨ ਕੁਮਾਰ, ਨਿਸ਼ਚਿੰਤ ਕੁਮਾਰ, ਕਪਿਲ ਸ਼ਰਮਾ ਆਦਿ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ: ਅਫਗਾਨਿਸਤਾਨ ਤੋਂ ਭਾਰਤ ਪੁੱਜੇ 11 ਸਿੱਖਾਂ ਦਾ SGPC ਵੱਲੋਂ ਸਵਾਗਤ, ਹਵਾਈ ਸਫਰ ’ਤੇ ਆਇਆ ਖ਼ਰਚ ਕੀਤਾ ਅਦਾ


author

rajwinder kaur

Content Editor

Related News