ਵਾਤਾਵਰਣ ਪ੍ਰੇਮੀਆਂ ਨੇ ਰਾਮ ਤੀਰਥ ਰੋਡ ’ਤੇ ਲਾਏ ਪੌਦੇ
Tuesday, Jul 23, 2024 - 06:24 PM (IST)

ਅੰਮ੍ਰਿਤਸਰ (ਸੂਰੀ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੋਸਾਇਟੀ ਗੁਰਦੁਆਰਾ ਪਲਾਹ ਸਾਹਿਬ ਦੇ ਵੱਖ-ਵੱਖ ਅਹੁਦੇਦਾਰਾਂ ਅਤੇ ਸੇਵਾਦਾਰਾਂ ਨੇ ਅਮਰ ਸਿੰਘ ਭੰਗੂ ਦੇ ਵਿਸ਼ੇਸ਼ ਸਹਿਯੋਗ ਸਦਕਾ ਪਿੰਡ ਖੈਰਾਂਬਾਦ ਤੋਂ ਰਾਮ ਤੀਰਥ ਰੋਡ ਨੂੰ ਜਾਂਦੀ ਸੜਕ ਤੇ ਨਿੰਮ, ਟਾਹਲੀ, ਜਾਮੁਨ, ਧਰੇਂਕ, ਬਕਾਈਨ, ਅਸਟਾਨ, ਛਾਂਦਾਰ, ਫੁੱਲਦਾਰ, ਫਲਦਾਰ ਵੱਖ-ਵੱਖ ਤਰ੍ਹਾਂ ਦੇ ਪੌਦੇ ਲਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੋਸਾਇਟੀ ਦੇ ਜਨਰਲ ਸਕੱਤਰ (ਵਾਤਾਵਰਣ ਪ੍ਰੇਮੀ) ਸੁਖਵਿੰਦਰ ਸਿੰਘ ਵਾਹਲਾ ਅਤੇ ਵਾਈਸ ਪ੍ਰਧਾਨ ਅਮਰ ਸਿੰਘ ਭੰਗੂ (ਵਾਤਾਵਰਣ ਪ੍ਰੇਮੀ) ਨੇ ਸੰਗਤਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਾਨੂੰ ਨੈਤਿਕਤਾ ਦੇ ਆਧਾਰ ’ਤੇ ਆਪਣੇ ਜੀਵਨ ਵਿਚ ਘੱਟੋ-ਘੱਟ ਇਕ ਪੌਦਾ ਜ਼ਰੂਰ ਲਾ ਕੇ ਉਸ ਦਾ ਪਾਲਣ-ਪੋਸ਼ਣ ਆਪਣੇ ਬੱਚਿਆਂ ਵਾਂਗ ਕਰਨਾ ਚਾਹੀਦਾ ਹੈ।
ਇਸ ਮੌਕੇ ਬੀ. ਐੱਸ. ਗਿੱਲ, ਰਿਟਾਇਰਡ ਏ. ਐੱਸ. ਆਈ. ਕਸ਼ਮੀਰ ਸਿੰਘ, ਰਣਜੀਤ ਸਿੰਘ ਸੋਹਲ, ਇਕਬਾਲ ਸਿੰਘ ਰੰਧਾਵਾ, ਡਾਕਟਰ ਚਰਨਜੀਤ ਸਿੰਘ ਬੌਸ, ਜਗਤਾਰ ਸਿੰਘ, ਗੁਰਨਾਮ ਸਿੰਘ ਰਿਟਾਇਰਡ ਜੇ. ਈ. ਆਦਿ ਹਾਜ਼ਰ ਸਨ।