ਪੰਜਾਬ ਆਰਟ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਐਡੀਸ਼ਨ ਵੱਲੋਂ ਵਾਤਾਵਰਨ ਤੇ ਸੱਭਿਆਚਾਰ ਸੰਭਾਲ ਉਦਘਾਟਨੀ ਸ਼ੋਅ ਲਾਂਚ

Thursday, Sep 21, 2023 - 05:49 PM (IST)

 ਅੰਮ੍ਰਿਤਸਰ (ਜ.ਬ.) : ਪੰਜਾਬ ਆਰਟ ਇਨੀਸ਼ੀਏਟਿਵ-ਅੰਮ੍ਰਿਤਸਰ ਐਡੀਸ਼ਨ, ਯੂਜ਼ ਆਰਟਸ ਫਾਊਂਡੇਸ਼ਨ ਵੱਲੋਂ ਸਹਿਯੋਗ ਪ੍ਰਾਪਤ ਪਬਲਿਕ ਆਰਟ ਫੈਸਟੀਵਲ ਨੇ ਆਪਣੇ ਮਹੀਨੇ ਭਰ ਚੱਲਣ ਵਾਲੇ ਪਹਿਲੇ ਐਡੀਸ਼ਨ ਦੇ ਉਦਘਾਟਨ ਦਾ ਐਲਾਨ ਕੀਤਾ। ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵੱਲੋਂ ਇਸ ਐਡੀਸ਼ਨ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਆਪਣੇ ਸੰਬੋਧਨ ਵਿਚ ਕਲਕਾਰਾਂ ਦੀ ਤਾਰੀਫ਼ ਕਰਦੇ ਕਿਹਾ ਕਿ ਪੰਜਾਬ ਦੇ ਵਾਤਾਵਰਣ ਅਤੇ ਵਿਰਸੇ ਦੀ ਸੰਭਾਲ ਲਈ ਇਹ ਉਪਰਾਲਾ ਬਹੁਤ ਵੱਡਾ ਉਦਮ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਉਪਰਾਲੇ ਕਰ ਰਹੀ ਹੈ ਅਤੇ ਇਹ ਯਤਨ ਤਾਂ ਹੀ ਸੰਭਵ ਹੋਣਗੇ ਜਦੋਂ ਇਸ ਤਰ੍ਹਾਂ ਦਾ ਸਾਥ ਤੁਹਾਡੇ ਵੱਲੋਂ ਮਿਲੇਗਾ।

ਇਹ ਵੀ ਪੜ੍ਹੋ : ਜੇਕਰ ਤੁਹਾਨੂੰ ਵੀ ਆ ਰਹੀਆਂ ਹਨ ਅਜਿਹੀਆਂ ਫ਼ੋਨ ਕਾਲਸ ਤਾਂ ਹੋ ਜਾਓ ਸਾਵਧਾਨ!

ਉਨ੍ਹਾਂ ਕਿਹਾ ਕਿ ਇੰਨਾ ਕਲਾਕ੍ਰਿਤੀਆਂ ਵਿਚ ਦਿੱਤਾ ਗਿਆ ਸੰਦੇਸ਼ ਬੱਚਿਆਂ, ਜਵਾਨਾਂ ਦੇ ਸਹਿਜੇ ਹੀ ਦਿਲ ਨੂੰ ਟੁੰਬਦਾ ਹੈ, ਜੋ ਕਿ ਜਾਗਰੂਕਤਾ ਲਈ ਬਹੁਤ ਜ਼ਰੂਰੀ ਹੈ। ਦੱਸਣਯੋਗ ਹੈ ਕਿ ਪੰਜਾਬ ਆਰਟ ਇਨੀਸ਼ੀਏਟਿਵ ਅੰਮ੍ਰਿਤਸਰ ਐਡੀਸ਼ਨ 2023 ਸ਼ਹਿਰ ਦੇ ਕਲਾਤਮਕ ਭਾਈਚਾਰੇ ਦੀਆਂ ਪ੍ਰਮੁੱਖ ਸੰਸਥਾਵਾਂ ਅਤੇ ਮਹੱਤਵਪੂਰਨ ਵਿਅਕਤੀਆਂ ਨਾਲ ਭਾਈਵਾਲੀ ਰਾਹੀਂ ‘ਏ ਫਾਈਨ ਬੈਲੇਂਸ’ ਥੀਮ ਦੇ ਆਲੇ-ਦੁਆਲੇ ਰਚਨਾਤਮਕ ਖੋਜਾਂ ਨੂੰ ਉਤਸ਼ਾਹਤ ਕਰਦਾ ਹੈ। ਇਹ ਥੀਮ ਮਨੁੱਖਾਂ ਅਤੇ ਉਨ੍ਹਾਂ ਦੇ ਵਾਤਾਵਰਣ ਵਿਚਕਾਰ ਨਾਜ਼ੁਕ ਸਬੰਧਾਂ ਦੀ ਜਾਂਚ ਕਰਨ ਦੇ ਉਦੇਸ਼ ਨਾਲ ਚੁਣਿਆ ਗਿਆ ਸੀ, ਜਿਸ ਵਿੱਚ ਜਲਵਾਯੂ ਤਬਦੀਲੀ ਅਤੇ ਸਥਿਰਤਾ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ। ਇਸ ਫੈਸਟੀਵਲ ਵਿਚ 150 ਤੋਂ ਵੱਧ ਆਰਟ ਸਥਾਪਨਾਵਾਂ, ਮੂਰਤੀਆਂ, ਪੇਂਟਿੰਗਾਂ ਅਤੇ ਫੋਟੋਆਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਕੈਨੇਡਾ ਦੀ ਅੰਦਰੂਨੀ ਰਿਪੋਰਟ ’ਚ ਖਾਲਿਸਤਾਨ 5ਵਾਂ ਵੱਡਾ ਅੱਤਵਾਦੀ ਖ਼ਤਰਾ, ਇਸ ਦੇ ਬਾਵਜੂਦ ਵੋਟਾਂ ਲਈ ਖਾਲਿਸਤਾਨੀਆਂ ਦੀ ਗੋਦ ’ਚ ਬੈਠੇ ਟਰੂਡੋ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en&pli=1

For IOS:- https://apps.apple.com/in/app/id538323711


Anuradha

Content Editor

Related News