ਯੂ.ਕੇ ਭੇਜਣ ਦੇ ਨਾਮ ’ਤੇ 14,52,000 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ
Friday, Jul 24, 2026 - 01:53 PM (IST)
ਗੁਰਦਾਸਪੁਰ (ਵਿਨੋਦ)- ਵਿਦੇਸ਼ ਯੂ.ਕੇ ਭੇਜਣ ਦੇ ਨਾਮ ’ਤੇ 14,50000 ਰੁਪਏ ਦੀ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਦੇ ਖਿਲਾਫ ਥਾਣਾ ਬਹਿਰਾਮਪੁਰ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ।
ਇਸ ਸਬੰਧੀ ਏ.ਐੱਸ.ਆਈ ਪ੍ਰੀਤਮ ਦਾਸ ਨੇ ਦੱਸਿਆ ਕਿ ਵੀਰਾ ਰਾਣੀ ਪਤਨੀ ਸੋਮ ਰਾਜ ਵਾਸੀ ਮਰਾੜਾ ਨੇ ਸ਼ਿਕਾਇਤ ਦਿੱਤੀ ਕਿ ਦੋਸ਼ੀ ਹਰਮਨਜੀਤ ਸਿੰਘ ਪੁੱਤਰ ਵਜੀਰ ਸਿੰਘ ਵਾਸੀ ਖਾਲੜਾ ਜ਼ਿਲਾ ਤਰਨਤਾਰਨ, ਕੋਟੇ ਰਾਜੂ ਵਾਸੀ ਹੈਦਰਾਬਾਦ ਸਿਟੀ ਸਟੇਟ ਤੇਲੰਨਗਾਨਾ ਨੇ ਉਸ ਦੇ ਲੜਕੇ ਕਰਨ ਥਾਪਾ ਨੂੰ ਵਿਦੇਸ਼ ਯੂ.ਕੇ ਭੇਜਣ ਦੇ ਨਾਮ ’ਤੇ 14,52000 ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਉੱਚ ਪੁਲਸ ਅਧਿਕਾਰੀਆ ਵੱਲੋਂ ਕਰਨ ਤੋਂ ਬਾਅਦ ਦੋਸ਼ੀ ਪਾਏ ਗਏ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ।
