ਬਲੋਚਿਸਤਾਨ ਦਾ ਵੱਡਾ ਧਮਾਕਾ: ਪਾਕਿਸਤਾਨ ਤੋਂ ਵੱਖ ਹੋ ਕੇ ਜਾਰੀ ਕੀਤੀ ਆਪਣੀ ਨਵੀਂ ਕਰੰਸੀ ‘ਬਲੋਚੀ ਫ਼ਾਲੂਸ’
Tuesday, Jul 21, 2026 - 02:15 AM (IST)
ਗੁਰਦਾਸਪੁਰ (ਵਿਨੋਦ) : ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਲੋਚਿਸਤਾਨ ਨੇ ਪਾਕਿਸਤਾਨ ਤੋਂ ਵੱਖ ਹੋ ਕੇ ਆਪਣਾ ਰਾਸ਼ਟਰੀ ਝੰਡਾ, ਰਾਸ਼ਟਰੀ ਗੀਤ ਅਤੇ ‘ਬਲੋਚੀ ਫ਼ਾਲੂਸ’ ਨਾਂ ਦੀ ਆਪਣੀ ਨਵੀਂ ਕਰੰਸੀ ਲਾਂਚ ਕਰ ਦਿੱਤੀ ਹੈ। ਹਾਲਾਂਕਿ ਇਨ੍ਹਾਂ ਦਾਅਵਿਆਂ ਨੂੰ ਹੁਣ ਤੱਕ ਕਿਸੇ ਨੇ ਵੀ ਮਾਨਤਾ ਨਹੀਂ ਦਿੱਤੀ ਹੈ, ਪਰ ਸੋਸ਼ਲ ਮੀਡੀਆ ’ਤੇ ਵਾਇਰਲ ਇਕ ਪ੍ਰਤੀਕਾਤਮਕ ਕਰੰਸੀ ਦੀ ਫੋਟੋ ਵੀ ਪਾਕਿਸਤਾਨ ਦੀ ਟੈਂਸ਼ਨ ਵਧਾਉਣ ਲਈ ਕਾਫ਼ੀ ਹੈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਹੁਣ ਬਲੋਚਿਸਤਾਨ ਦੀ ਆਜ਼ਾਦੀ ਨਾਲ ਜੁੜੇ ਕਾਰਕੁਨਾਂ ਨੇ ਆਪਣੀ ਕਰੰਸੀ ‘ਬਲੋਚੀ ਫ਼ਾਲੂਸ’ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ : ਮਾਲਵਾਹਕ ਜਹਾਜ਼ MV Golden 'ਤੇ ਮਿਜ਼ਾਈਲ ਹਮਲਾ, 4 ਭਾਰਤੀਆਂ ਦੀ ਮੌਤ
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਇਨ੍ਹਾਂ ਦਾਅਵਿਆਂ ਨੇ ਪਾਕਿਸਤਾਨ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਬਲੋਚਿਸਤਾਨ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਬਲੋਚ ਲੜਾਕਿਆਂ ਅਤੇ ਸਮਰਥਕਾਂ ਦਾ ਕਹਿਣਾ ਹੈ ਕਿ ਬਲੋਚਿਸਤਾਨ ਹੁਣ ਪਾਕਿਸਤਾਨ ਦਾ ਹਿੱਸਾ ਨਹੀਂ ਰਿਹਾ ਅਤੇ ਉਸ ਨੇ ਆਪਣੀ ਪ੍ਰਸ਼ਾਸਕੀ ਵਿਵਸਥਾ, ਰਾਸ਼ਟਰੀ ਪ੍ਰਤੀਕ ਅਤੇ ਨਵੀਂ ਕਰੰਸੀ ਤੱਕ ਲਾਂਚ ਕਰ ਦਿੱਤੀ ਹੈ। ਹਾਲਾਂਕਿ, ਬਲੋਚਿਸਤਾਨ ਵੱਲੋਂ ਜਾਰੀ ਇਨ੍ਹਾਂ ਪ੍ਰਤੀਕਾਂ ਨੂੰ ਹੁਣ ਤੱਕ ਕਿਸੇ ਵੀ ਅਧਿਕਾਰਤ ਸੰਸਥਾ ਨੇ ਮਾਨਤਾ ਨਹੀਂ ਦਿੱਤੀ ਹੈ, ਪਰ ਇਹ ਸਿੱਧੇ ਤੌਰ ’ਤੇ ਪਾਕਿਸਤਾਨ ਦੇ ਮੱਥੇ ’ਤੇ ਪਸੀਨਾ ਲਿਆਉਣ ਵਾਲਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
