ਸ਼ਹਿਰ ਦੇ ਤੰਗ ਬਾਜ਼ਾਰਾਂ ’ਚ ਈ ਰਿਕਸ਼ਾ ਚਾਲਕ ਅਕਸਰ ਲਗਾ ਰਹੇ ਜਾਮ

Friday, Jul 19, 2024 - 01:49 PM (IST)

ਸ਼ਹਿਰ ਦੇ ਤੰਗ ਬਾਜ਼ਾਰਾਂ ’ਚ ਈ ਰਿਕਸ਼ਾ ਚਾਲਕ ਅਕਸਰ ਲਗਾ ਰਹੇ ਜਾਮ

ਤਰਨਤਾਰਨ (ਵਾਲੀਆ)-ਤਰਨਤਾਰਨ ਸਾਹਿਬ ਦੇ ਵੱਖ-ਵੱਖ ਬਾਜ਼ਾਰਾਂ ਨੂੰ ਜਾਣ ਵਾਲੇ ਰਸਤਿਆਂ ਅੱਗੇ ਸਾਰਾ ਦਿਨ ਈ ਰਿਕਸ਼ਾ (ਬੈਟਰੀ ਵਾਲਾ ਰਿਕਸ਼ਾ) ਵਾਲੇ ਸਵਾਰੀਆਂ ਦੇ ਲਾਲਚ ਨੂੰ ਵੇਖਦੇ ਹੋਏ ਬਾਜ਼ਾਰਾਂ ਅੰਦਰ ਜਾਣ ਵਾਲੇ ਟੂ ਵੀਲਰ, ਪੈਦਲ ਚੱਲਣ ਵਾਲੇ ਲੋਕਾਂ ਤੋਂ ਇਲਾਵਾ ਹੋਰਨਾਂ ਲੋਕਾਂ ਨੂੰ ਵੇਖ ਕੇ ਈ ਰਿਕਸ਼ਾ ਰੋਕ ਕੇ ਜਾਮ ਲਗਾ ਦਿੰਦੇ ਹਨ, ਜਿਸ ਦੌਰਾਨ ਰਾਹਗੀਰ ਤਾਂ ਪ੍ਰੇਸ਼ਾਨ ਹੁੰਦੇ ਹੀ ਹਨ ਪਰ ਦੁਕਾਨਦਾਰ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ।

ਇਹ ਵੀ ਪੜ੍ਹੋ- ਨੌਜਵਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਕੀਤੀ ਖੁਦਕੁਸ਼ੀ, ਫੇਸਬੁੱਕ ਪੋਸਟ ਸਾਂਝੀ ਕਰ ਦੱਸਿਆ ਕਾਰਨ

ਦੁਕਾਨਦਾਰਾਂ ਅਨੁਸਾਰ ਬਾਜ਼ਾਰਾਂ ’ਚ ਪਹਿਲਾਂ ਹੀ ਬਹੁਤ ਮੰਦੀ ਦੀ ਲਹਿਰ ਚੱਲ ਰਹੀ ਹੈ। ਇੱਥੇ ਹੀ ਬੱਸ ਨਹੀਂ ਚੌਕ ਬੋਹੜੀ, ਚੌਕ ਜੰਡਿਆਲਾ ਵਿਖੇ ਈ ਰਿਕਸ਼ੇ ਵਾਲਿਆਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਹੋਣ ਕਰਕੇ ਰਾਹਗੀਰਾਂ ਨੂੰ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ। ਹੈਰਾਨੀ ਦੀ ਗੱਲ ਹੁੰਦੀ ਹੈ ਕਿ ਜ਼ਿਆਦਾਤਰ ਈ ਰਿਕਸ਼ੇ ਵਾਲਿਆਂ ਦੇ ਵਾਹਨ ’ਤੇ ਨੰਬਰ ਪਲੇਟ ਨਹੀਂ ਲੱਗੀ ਹੁੰਦੀ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ’ਚ ਮੀਟ, ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਲਈ ਚਲਾਈ ਮੁਹਿੰਮ

ਦੁਕਨਾਦਾਰਾਂ ਅਨੁਸਾਰ ਜੇਕਰ ਟ੍ਰੈਫਿਕ ਪੁਲਸ ਵੱਲੋਂ ਇਨ੍ਹਾਂ ਈ ਰਿਕਸ਼ਾ ਚਾਲਕਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਸ਼ਾਇਦ ਹੀ ਕਿਸੇ ਕੋਲ ਡਰਾਈਵਿੰਗ ਲਾਈਸੈਂਸ ਅਤੇ ਵਾਹਨ ਦੇ ਕਾਗਜ਼ਾਤ ਮਿਲਣਗੇ। ਟ੍ਰੈਫਿਕ ਪੁਲਸ ਵੀ ਇਨ੍ਹਾਂ ਦੀਆਂ ਲੰਮੀਆਂ ਕਤਾਰਾਂ ਹੋਣ ਕਰਕੇ ਬੇਵੱਸ ਨਜ਼ਰ ਆਉਂਦੀ ਜਾਪਦੀ ਹੈ। ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਜ਼ਿਲਾ ਪ੍ਰਸ਼ਾਸਨ ਅਤੇ ਐੱਸ. ਪੀ. ਟ੍ਰੈਫਿਕ ਪੁਲਸ ਤੋਂ ਮੰਗ ਕੀਤੀ ਗਈ ਈ ਰਿਕਸ਼ਾ ਦੀ ਵੱਧ ਰਹੀ ਗਿਣਤੀ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ, ਕਿਉਂ ਨਾ ਹੋਵੇ ਇਨ੍ਹਾਂ ਉਪਰ ਸਖ਼ਤੀ ਕੀਤੀ ਜਾਵੇ ਤਾਂ ਜੋ ਇਨ੍ਹਾਂ ਦੇ ਰੁਕਣ ਦੀ ਇਕ ਥਾਂ ਤਹਿ ਕੀਤੀ ਜਾ ਸਕੇ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੇ 2 ਨਵੇਂ ਗ੍ਰੰਥੀ ਸਿੰਘਾਂ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਦੀ ਨਸੀਹਤ

ਇਸ ਸਬੰਧੀ ਜਦੋਂ ਆਰ. ਟੀ. ਓ. ਦਵਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੈਟਰੀ ਵਾਲੇ ਈ ਰਿਕਸ਼ਾ ਦੀ ਰਜਿਸਟ੍ਰੇਸ਼ਨ ਜ਼ਰੂਰੀ ਹੈ ਅਤੇ ਜਦੋਂ ਕੋਈ ਵੀ ਵਿਅਕਤੀ ਵਹੀਕਲ ਸਖਕ ’ਤੇ ਚਲਾਉਂਦਾ ਹੈ ਤਾਂ ਉਸ ਪਾਸ ਵਾਹਨ ਦੇ ਕਾਗਜ਼ਾਤ ਅਤੇ ਡਰਾਈਵਿੰਗ ਲਾਈਸੈਂਸ ਹੋਣਾ ਅਤਿ ਜ਼ਰੂਰੀ ਹੈ, ਜੇਕਰ ਕੋਈ ਅਜਿਹਾ ਨਹੀਂ ਕਰਦਾ ਤਾਂ ਉਸ ਦਾ ਚਲਾਨ ਕੀਤਾ ਜਾਵੇਗਾ ਅਤੇ ਵਾਹਨ ਵੀ ਬਾਂਡ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ-  ਦੋਸਤਾਂ ਨਾਲ ਜਨਮਦਿਨ ਦੀ ਪਾਰਟੀ 'ਤੇ ਗਏ ਨੌਜਵਾਨ ਨਾਲ ਹੋ ਗਈ ਅਣਹੋਣੀ, ਭੇਤਭਰੀ ਹਾਲਤ 'ਚ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News