ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਨਸ਼ਾ ਤਸਕਰਾਂ, ਹੁਣ ਸ਼ਮਸ਼ਾਨਘਾਟ 'ਚ ਸ਼ੁਰੂ ਕਰ 'ਤਾ ਧੰਦਾ

Monday, Feb 10, 2025 - 05:12 PM (IST)

ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਨਸ਼ਾ ਤਸਕਰਾਂ, ਹੁਣ ਸ਼ਮਸ਼ਾਨਘਾਟ 'ਚ ਸ਼ੁਰੂ ਕਰ 'ਤਾ ਧੰਦਾ

ਬਮਿਆਲ(ਗੌਰਾਇਆ)- ਸਰਹੱਦੀ ਖੇਤਰ ਦੇ ਬਮਿਆਲ ਸੈਕਟਰ 'ਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਡਰੋਨ ਰਾਹੀਂ ਭਾਰਤ ਵਿੱਚ ਨਸ਼ਾ ਤਸਕਰੀ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦੱਸ ਦਈਏ ਕਿ ਇਨ੍ਹਾਂ  ਘਟਨਾਵਾਂ ਨੂੰ ਅੰਜਾਮ ਦੇਣ ਲਈ ਤਸਕਰਾਂ ਵੱਲੋਂ ਇਸ ਵੇਲੇ ਸਰਹੱਦੀ ਸੈਕਟਰ ਬਮਿਆਲ ਦੇ ਨਜ਼ਦੀਕੀ ਪਿੰਡਾਂ ਦਾ ਉਪਯੋਗ ਕੀਤਾ ਜਾ ਰਿਹਾ ਅਤੇ ਖਾਸ ਤੌਰ 'ਤੇ ਪਿੰਡਾਂ 'ਚ ਬਣਾਏ ਗਏ ਸ਼ਮਸ਼ਾਨਘਾਟ ਦਾ ਉਪਯੋਗ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-  ਵੱਡੀ ਖ਼ਬਰ: ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ

ਅੱਜ ਤੱਕ ਜੋ ਵੀ ਤੱਥ ਸਾਹਮਣੇ ਆਏ ਨੇ ਉਨ੍ਹਾਂ 'ਚ ਜ਼ਾਹਿਰ ਹੁੰਦਾ ਹੈ ਕਿ ਨਸ਼ਾ ਤਸਕਰਾਂ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਮੰਗਵਾਏ ਗਏ ਨਸ਼ੇ ਦੀ ਡਿਲੀਵਰੀ ਸਰਹੱਦੀ ਖੇਤਰ ਦੇ ਸ਼ਮਸ਼ਾਨਘਾਟ 'ਚ ਲਈ ਜਾ ਰਹੀ ਹੈ । ਨਸ਼ਾ ਤਸਕਰਾਂ ਵੱਲੋਂ ਇਸ ਜਗ੍ਹਾ ਨੂੰ ਬੇਹੱਦ ਸੁਰੱਖਿਅਤ ਮੰਨਿਆ ਜਾ ਰਿਹਾ। ਇਸਦੀ ਇੱਕ ਤਾਜ਼ਾ ਮਿਸਾਲ ਬੀਤੀ ਦਿਨੀਂ ਹੀ ਸਾਹਮਣੇ ਆਈ ਜਦੋਂ ਐੱਸ. ਟੀ. ਐੱਫ਼ ਅੰਮ੍ਰਿਤਸਰ ਦੀ ਟੀਮ ਦੇ ਵੱਲੋਂ ਅਚਾਨਕ ਬਮਿਆਲ ਸੈਕਟਰ ਦੇ ਅਧੀਨ ਆਉਂਦੇ ਪਿੰਡ ਆਦਮ ਬਾੜਵਾ ਦੇ ਇੱਕ ਸੁੰਨਸਾਨ ਸ਼ਮਸ਼ਾਨਘਾਟ 'ਚ ਛਾਪੇਮਾਰੀ ਕੀਤੀ ਗਈ ਅਤੇ ਇਸ ਛਾਪੇਮਾਰੀ ਦੌਰਾਨ ਪੁਲਸ ਵੱਲੋਂ ਤਿੰਨ ਵਿਅਕਤੀਆਂ ਨੂੰ ਦੋ ਪੈਕੇਟ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ।

ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਘਰ 'ਚ ਰੱਖੇ ਪਾਠ ਦੌਰਾਨ ਡਿੱਗੀ ਛੱਤ, 22 ਲੋਕ ਦੱਬੇ ਗਏ ਹੇਠਾਂ

 ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਦਿਹਾੜੇ 3 ਨੌਜਵਾਨ ਨੇ ਪਾਕਿਸਤਾਨ ਵੱਲੋਂ ਡਰੋਨ ਰਹੀਂ ਹੈਰੋਇਨ ਮੰਗਵਾਈ ਸੀ, ਕਿਉਂਕਿ ਇਸ ਸ਼ਮਸ਼ਾਨਘਾਟ ਦੀ ਦੂਰੀ ਭਾਰਤ ਪਾਕਿਸਤਾਨ ਸਰਹੱਦ ਤੋਂ ਠੀਕ 1 ਕਿਲੋਮੀਟਰ ਦੇ ਕਰੀਬ ਹੈ। ਇਸ ਤੋਂ ਇਲਾਵਾ ਸਰਹੱਦੀ ਖੇਤਰ 'ਚ ਹੁਣ ਤੱਕ ਬਹੁਤ ਸਾਰੀਆਂ ਡਰੋਨ ਦੀਆਂ ਸਰਗਰਮੀਆਂ ਦੇਖੀਆਂ ਜਾ ਰਹੀਆਂ ਹਨ। ਇਨ੍ਹਾਂ ਡਰੋਨਾਂ ਦੀ ਲੋਕੇਸ਼ਨ ਸਰਹੱਦ ਖੇਤਰ ਦੇ ਵੱਖ-ਵੱਖ ਸ਼ਮਸ਼ਾਨਘਾਟ ਹਨ। ਜਿਸਦੇ ਚਲਦੇ  ਸਿੱਧ ਹੁੰਦਾ ਹੈ ਕਿ ਨਸ਼ਾ ਤਸਕਰਾਂ ਵੱਲੋਂ ਇਸ ਵੇਲੇ ਭਾਰਤ ਪਾਕਿਸਤਾਨ ਸਰਹੱਦ ਦੇ ਨਜ਼ਦੀਕੀ ਸ਼ਮਸ਼ਾਨਘਾਟ ਨੂੰ ਹੈਰੋਇਨ ਦੀ ਤਸਕਰੀ  ਲਈ ਉਪਯੋਗ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਦੱਸ ਦਈਏ ਕਿ ਸਰਹੱਦੀ ਖੇਤਰ ਵਿੱਚ 7 ਦੇ ਕਰੀਬ ਸੈਕਿੰਡ ਲਾਈਨ ਆਫ ਡਿਫੈਂਸ ਦੇ ਤਹਿਤ ਨਾਕੇਬੰਦੀ ਕੀਤੀ ਗਈ ਹੈ । ਜਿਸ ਦੇ ਚਲਦੇ ਹਰ ਆਉਣ ਜਾਣ ਵਾਲੇ ਵਾਹਨ ਦੀ ਗੰਭੀਰਤਾ ਨਾਲ ਜਾਂਚ ਵੀ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ ਵੀ ਇਸ ਇਲਾਕੇ 'ਚੋਂ ਪਾਕਿਸਤਾਨ ਵੱਲੋਂ ਭੇਜੀ ਗਈ ਹੈਰੋਇਨ ਦੀ ਤਸਕਰੀ ਹੋਣ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਪਹੁੰਚ ਜਾਂਦੀ ਹੈ ਪਰ ਹੁਣ ਆਉਣ ਵਾਲੇ ਦਿਨਾਂ ਵਿੱਚ ਵੇਖਣਾ ਹੋਵੇਗਾ ਕਿ ਕੀ ਪੁਲਸ ਪ੍ਰਸ਼ਾਸਨ ਤੇ  ਬੀ. ਐੱਸ. ਐੱਫ਼. ਵੱਲੋਂ ਹੋਰ ਕਿੰਨੀ ਸਖ਼ਤੀ ਨਾਲ ਇਲਾਕੇ ਅੰਦਰ ਪੇਸ਼ ਆਇਆ ਜਾਂਦਾ ਹੈ ਤਾਂ ਕਿ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਮੁਕੰਮਲ ਤੌਰ 'ਤੇ ਨੱਥ ਪਾਈ ਜਾ ਸਕੇ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News