ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ, ਕਿਹਾ 'ਰਾਜਨੀਤੀ ਖ਼ਤਮ ਕਰਕੇ ਸੰਤਾਂ ਦੀ ਸੇਵਾ ਬਹੁਤ ਹੈ'

Monday, Mar 02, 2026 - 01:21 PM (IST)

ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ, ਕਿਹਾ 'ਰਾਜਨੀਤੀ ਖ਼ਤਮ ਕਰਕੇ ਸੰਤਾਂ ਦੀ ਸੇਵਾ ਬਹੁਤ ਹੈ'

ਅੰਮ੍ਰਿਤਸਰ- ਡਾਕਟਰ ਨਵਜੋਤ ਕੌਰ ਸਿੱਧੂ ਨੇ ਹਾਲ ਹੀ ਵਿੱਚ ਸੰਤ ਰਾਮਪਾਲ ਜੀ ਮਹਾਰਾਜ ਦੇ ਆਸ਼ਰਮ ਦਾ ਦੌਰਾ ਕੀਤਾ। ਆਸ਼ਰਮ ਦੀ ਵਿਵਸਥਾ ਅਤੇ ਉੱਥੇ ਹੋ ਰਹੇ ਕਾਰਜਾਂ ਨੂੰ ਦੇਖ ਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਥੇ ਆ ਕੇ ਅਜਿਹਾ ਮਹਿਸੂਸ ਹੋ ਰਿਹਾ ਹੈ ਜਿਵੇਂ ਉਹ ਧਰਤੀ 'ਤੇ ਸਵਰਗ ਵਿੱਚ ਘੁੰਮ ਰਹੇ ਹੋਣ। ਉਨ੍ਹਾਂ ਕਿਹਾ ਕਿ ਅਸੀਂ ਹਰ ਦਿਨ ਕਲਯੁਗ ਵਿੱਚ ਸਤਯੁਗ ਦਾ ਸੁਪਨਾ ਦੇਖਦੇ ਹਾਂ ਅਤੇ ਅੱਜ ਉਹ ਸੁਪਨਾ ਸਾਕਾਰ ਹੁੰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਨਵਜੋਤ ਕੌਰ ਸਿੱਧੂ ਨੇ ਰਾਜਨੀਤੀ ਅਤੇ ਅਧਿਆਤਮਿਕਤਾ ਦੀ ਤੁਲਨਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰਾਜਨੀਤੀ ਨਾਲੋਂ ਸੰਤਾਂ ਦੀ ਸੇਵਾ ਕਿਤੇ ਵੱਡੀ ਹੈ ਅਤੇ ਰਾਜਨੀਤੀ ਖ਼ਤਮ ਕਰਕੇ ਸੰਤਾਂ ਦੀ ਸੇਵਾ ਬਹੁਤ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਜਨੀਤਿਕ ਲੋਕ ਪਾਸੇ ਹੋ ਜਾਣ ਤਾਂ ਸੰਤ ਮਹਾਰਾਜ ਹੀ ਇਸ ਧਰਤੀ ਨੂੰ ਸੰਭਾਲ ਸਕਦੇ ਹਨ, ਕਿਉਂਕਿ ਅੱਜ-ਕੱਲ੍ਹ ਦੇ ਰਾਜਨੀਤਿਕ ਲੋਕ ਆਪਣੀ ਪਛਾਣ ਭੁੱਲ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੁਰਾਣੇ ਸਮਿਆਂ ਵਿੱਚ ਰਾਜੇ-ਮਹਾਰਾਜੇ ਆਪਣੇ ਉੱਪਰ ਬ੍ਰਾਹਮਣਾਂ ਨੂੰ ਬਿਠਾਉਂਦੇ ਸਨ, ਜੋ ਉਨ੍ਹਾਂ ਨੂੰ ਸੱਚ ਦੇ ਮਾਰਗ 'ਤੇ ਚਲਾਉਂਦੇ ਸਨ। ਉਨ੍ਹਾਂ ਅਫਸੋਸ ਜਤਾਇਆ ਕਿ ਅੱਜ ਜਦੋਂ ਕੋਈ ਕੁਰਸੀ 'ਤੇ ਬੈਠਦਾ ਹੈ, ਤਾਂ ਉਹ ਸਮਝਦਾ ਹੈ ਕਿ ਸ਼ਾਇਦ ਉਹ ਖੁਦ ਹੀ ਕੁਝ ਬਹੁਤ ਵੱਡਾ ਬਣ ਗਿਆ ਹੈ। ਪਰਮਾਤਮਾ ਜੇਕਰ ਕਿਸੇ ਨੂੰ ਕੁਰਸੀ ਦਿੰਦਾ ਹੈ ਤਾਂ ਕੰਮ ਕਰਨ ਲਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਸਲੀ 'ਕੁਰਸੀ' ਇਨ੍ਹਾਂ ਸੰਤਾਂ ਕੋਲ ਹੈ, ਜੋ ਲੋਕਾਂ ਨੂੰ ਸੱਚ ਦੇ ਮਾਰਗ 'ਤੇ ਚਲਾ ਰਹੇ ਹਨ।

ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਫਲਾਈਟਾਂ ਨੂੰ ਲੈ ਕੇ ਅਹਿਮ ਖ਼ਬਰ, ਅੰਮ੍ਰਿਤਸਰ ਹਵਾਈ ਅੱਡੇ ਤੋਂ ਰੱਦ ਹੋਈਆਂ ਮੁੱਖ ਉਡਾਣਾਂ, ਦੇਖੋ ਰਿਪੋਰਟ

ਬਿਨਾਂ ਦਾਜ-ਦਹੇਜ ਦੇ 17 ਮਿੰਟਾਂ ਵਿੱਚ ਹੋਏ ਵਿਆਹਾਂ ਦੀ ਕੀਤੀ ਪ੍ਰਸ਼ੰਸਾ

ਆਸ਼ਰਮ 'ਚ ਹੋਏ 7 ਜੋੜਿਆਂ ਦੇ ਸਮੂਹਿਕ ਵਿਆਹਾਂ ਨੂੰ ਦੇਖ ਕੇ ਨਵਜੋਤ ਕੌਰ ਸਿੱਧੂ ਕਾਫੀ ਪ੍ਰਭਾਵਿਤ ਹੋਏ।ਉਨ੍ਹਾਂ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਵੀ ਦੱਸਿਆ ਕਿ ਉਨ੍ਹਾਂ ਦੀ, ਉਨ੍ਹਾਂ ਦੀ ਬੇਟੀ ਅਤੇ ਨੂੰਹ ਦੀ ਸ਼ਾਦੀ ਵੀ ਇਸੇ ਤਰ੍ਹਾਂ ਸਾਦਗੀ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਕੰਨਿਆਦਾਨ ਧਰਤੀ 'ਤੇ ਸਭ ਤੋਂ ਵੱਡਾ ਦਾਨ ਹੈ ਅਤੇ ਇਸ ਆਸ਼ਰਮ ਵਿੱਚ ਮਰਦ ਅਤੇ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ, ਜੋ ਕਿ ਸਮਾਜ ਲਈ ਇੱਕ ਵੱਡੀ ਮਿਸਾਲ ਹੈ। 
ਨਿੱਜੀ ਜੀਵਨ ਅਤੇ ਸੇਵਾ ਭਾਵਨਾ 

ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ

ਆਪਣੇ ਨਿੱਜੀ ਸਫ਼ਰ ਬਾਰੇ ਗੱਲ ਕਰਦਿਆਂ ਡਾ. ਸਿੱਧੂ ਨੇ ਦੱਸਿਆ ਕਿ ਉਹ ਸੰਤਾਂ-ਮਹਾਤਮਾ ਦੀ ਸੰਗਤ ਵਿੱਚ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਿਵਾਰ ਨੇ ਆਪਣਾ ਸਰੀਰ ਦਾਨ ਕੀਤਾ ਹੋਇਆ ਹੈ। ਆਪਣੀ ਬਿਮਾਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਕੈਂਸਰ ਠੀਕ ਹੋਣ 'ਤੇ ਉਨ੍ਹਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਉਨ੍ਹਾਂ ਦੇ ਉਹ ਅੰਗ ਸੁਰੱਖਿਅਤ ਹਨ ਜੋ ਉਨ੍ਹਾਂ ਨੇ ਲੋਕਾਂ ਲਈ ਦਾਨ ਕਰਨ ਵਾਸਤੇ ਰੱਖੇ ਹੋਏ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਮਾਰਚ 'ਚ ਹੀ ਪਵੇਗੀ ਮਈ ਵਰਗੀ ਗਰਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


 


author

Shivani Bassan

Content Editor

Related News