ਪਾਕਿ HC ਦਾ ਦੋਹਰਾ ਚਿਹਰਾ: ਮੁਸਲਿਮ ਨਾਬਾਲਿਗਾ ਨੂੰ ਮਾਪਿਆਂ ਨੂੰ ਸੌਂਪਣ ਦਾ ਹੁਕਮ, ਹਿੰਦੂ ਕੁੜੀਆਂ ਦੇ 14 ਕੇਸ ਪੈਂਡਿੰਗ
Saturday, Jan 07, 2023 - 10:54 AM (IST)
ਗੁਰਦਾਸਪੁਰ (ਵਿਨੋਦ)- ਸਿੰਧ ਹਾਈਕੋਰਟ ਨੇ ਇਕ ਨਾਬਾਲਿਗ ਮੁਸਲਿਮ ਕੁੜੀ ਜਿਸ ਨੂੰ ਬੀਤੇ ਸਾਲ ਅਗਵਾ ਹੋਣ ਦੀ ਰਿਪੋਰਟ ਦਿੱਤੀ ਗਈ ਸੀ ਅਤੇ ਉਸ ਦਾ ਨਿਕਾਹ ਇਕ ਮੁਸਲਿਮ ਮੁੰਡੇ ਨਾਲ ਹੋਇਆ ਸੀ, ਇਸ ਸਬੰਧੀ ਸਿੰਧ ਹਾਈਕੋਰਟ ਨੇ ਕੁੜੀ ਦੇ ਮਾਂ-ਪਿਓ ਦੀ ਪਟੀਸ਼ਨ ’ਤੇ ਕੁੜੀ ਨੂੰ ਉਨ੍ਹਾਂ ਨੂੰ ਸੌਂਪਣ ਦਾ ਆਦੇਸ਼ ਸੁਣਾਇਆ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ 'ਤੇ ਜ਼ਬਰਦਸਤ ਹੰਗਾਮਾ, ਕੜਾਕੇ ਦੀ ਠੰਡ 'ਚ 150 ਯਾਤਰੀ ਹੋਏ ਖੱਜਲ-ਖੁਆਰ
ਸੈਲਟਰ ਹੋਮ ’ਚ ਰਹਿ ਰਹੀ ਇਕ ਮੁਸਲਿਮ ਕੁੜੀ ਸਬੰਧੀ ਉਸਦੇ ਪਿਤਾ ਸਈਦ ਮੋਹਦੀ ਕਾਜਮੀ ਨਿਵਾਸੀ ਕਰਾਚੀ ਵੱਲੋਂ ਆਪਣੀ ਧੀ ਦੀ ਕਸਟੱਡੀ ਦੀ ਮੰਗ ਨੂੰ ਮੰਨਦੇ ਹੋਏ ਅਦਾਲਤ ਨੇ ਕੁੜੀ ਨੂੰ ਉਸ ਦੇ ਮਾਪਿਆਂ ਹਵਾਲੇ ਕਰਨ ਦਾ ਹੁਕਮ ਦਿੱਤਾ। ਪਟੀਸ਼ਨ ’ਚ ਉਸਨੇ ਆਪਣੀ ਨਾਬਾਲਗ ਧੀ ਨੂੰ ਅਗਵਾ ਕਰਨ ਵਾਲੇ ਜ਼ਹੀਰ ਅਹਿਮਦ ਨਾਲ ਹੋਏ ਵਿਆਹ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ ਸੀ। ਅਦਾਲਤ ਨੇ ਇਹ ਵੀ ਕਿਹਾ ਕਿ ਬਾਲ ਸੁਰੱਖਿਆ ਅਧਿਕਾਰੀ ਇਕ ਮਹਿਲਾ ਪੁਲਸ ਦੇ ਨਾਲ ਹਰ ਸ਼ਨੀਵਾਰ ਕੁੜੀ ਨੂੰ ਮਿਲਣਗੇ ਅਤੇ ਸੋਮਵਾਰ ਨੂੰ ਅਦਾਲਤ ਨੂੰ ਆਪਣੀ ਰਿਪੋਰਟ ਸੌਂਪਣਗੇ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲ; SYL ਨੂੰ ਲੈ ਕੇ ਕਹੀ ਅਹਿਮ ਗੱਲ
ਸਿੰਧ ਹਾਈ ਕੋਰਟ ਦੇ ਫ਼ੈਸਲੇ ’ਤੇ ਪਾਕਿਸਤਾਨ ਹਿੰਦੂ ਕੌਂਸਲ ਦੇ ਬੁਲਾਰੇ ਡਾ. ਰਮੇਸ ਬੈਂਕਵਾਨੀ ਨੇ ਕਿਹਾ ਕਿ ਪਾਕਿਸਤਾਨ ’ਚ ਅਦਾਲਤਾਂ ਦੇ ਦੋਹਰੇ ਚਿਹਰੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਕਿਉਂਕਿ ਸਿੰਧ ਹਾਈ ਕੋਰਟ ’ਚ ਨਾਬਾਲਗ ਹਿੰਦੂ ਕੁੜੀਆਂ ਦੇ ਅਗਵਾ, ਜਬਰੀ ਧਰਮ ਪਰਿਵਰਤਨ ਅਤੇ ਅਗਵਾਕਾਰਾਂ ਨਾਲ ਸਬੰਧਤ 14 ਕੇਸ ਪੈਂਡਿੰਗ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।