ਅਜਨਾਲਾ ’ਚ ਸ਼ਰਮਸ਼ਾਰ ਹੋਈ ਇਨਸਾਨਿਅਤ, ਬੱਚੇ ਦੇ ਭਰੂਣ ਨੂੰ ਨੋਚ ਰਹੇ ਸੀ ਕੁੱਤੇ
Tuesday, Feb 21, 2023 - 01:22 PM (IST)
ਅਜਨਾਲਾ (ਗੁਰਜੰਟ)- ਸਰਕਾਰੀ ਹਸਪਤਾਲ ਅਜਨਾਲਾ ਦੇ ਨਜ਼ਦੀਕ ਸੜਕ ’ਤੇ ਇਕ ਵਿਅਕਤੀ ਨੇ ਅਚਾਨਕ ਇਕ ਕੁੱਤੇ ਨੂੰ ਬੱਚੇ ਦਾ ਭਰੂਣ ਨੋਚਦਿਆਂ ਦੇਖਿਆ, ਜਿਸ ਤੋਂ ਬਾਅਦ ਉਸ ਵਿਅਕਤੀ ਨੇ ਆਪਣੇ ਕੁਝ ਸਾਥੀਆਂ ਨਾਲ ਉਸ ਕੁੱਤੇ ਤੋਂ ਬੱਚੇ ਦਾ ਭਰੂਣ ਛੁਡਵਾਇਆ। ਇਸ ਨੂੰ ਦੇਖਣ ਤੋਂ ਪਤਾ ਲੱਗਿਆ ਕਿ ਬੱਚੇ ਦੀ ਇਕ ਲੱਤ ਤੇ ਬਾਂਹ ਕੁੱਤੇ ਵੱਲੋਂ ਖਾਦੀ ਜਾ ਚੁੱਕੀ ਸੀ।
ਇਹ ਵੀ ਪੜ੍ਹੋ- ਆਸਟਰੇਲੀਆ ਤੋਂ ਮੁੜ ਆਈ ਦੁਖਦਾਈ ਖ਼ਬਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ
ਇਸ ਮਾਮਲੇ ਸਬੰਧੀ ਪੁਲਸ ਚੌਕੀ ਅਜਨਾਲਾ ਸਿਟੀ ਵਿਖੇ ਇਤਲਾਹ ਦੇਣ ਤੋਂ ਬਾਅਦ ਮੌਕੇ ’ਤੇ ਪਹੁੰਚੇ ਪੁਲਸ ਮੁਲਾਜ਼ਮਾਂ ਵੱਲੋਂ ਬੱਚੇ ਦੇ ਭਰੂਣ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਵਿਚ ਜਮ੍ਹਾ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦਾ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ 14 ਦਿਨਾਂ ਦੀ ਨਿਆਇਕ ਹਿਰਾਸਤ ’ਚ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।