5ਵੀਂ ਸ਼੍ਰੇਣੀ ਬੋਰਡ ਦੇ ਇਮਤਿਹਾਨਾਂ ’ਚ ਜ਼ਿਲ੍ਹਾ ਤਰਨਤਾਰਨ ਨੇ ਮੁੜ ਦੁਹਰਾਇਆ ਇਤਿਹਾਸ
Saturday, Apr 08, 2023 - 04:20 PM (IST)

ਤਰਨਤਾਰਨ (ਰਮਨ) : 5ਵੀਂ ਸ਼੍ਰੇਣੀ ਬੋਰਡ ਦੇ ਇਮਤਿਹਾਨਾਂ ’ਚ ਇਕ ਵਾਰ ਫਿਰ ਤੋਂ ਇਤਿਹਾਸ ਦੁਹਰਾਉਂਦਿਆਂ ਜ਼ਿਲ੍ਹਾ ਤਰਨਤਾਰਨ ਨੇ 99.86 ਫੀਸਦੀ ਹਾਸਲ ਕਰਕੇ ਪੰਜਾਬ ਭਰ ’ਚ ਪਹਿਲਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਗਵਿੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਮਜੀਤ ਸਿੰਘ ਅਤੇ ਸਮੂਹ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸਹਿਬਾਨ ਨੇ ਜ਼ਿਲ੍ਹੇ ਦੇ ਸਮੂਹ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਸਹਿਬਾਨ ਅਤੇ 5ਵੀਂ ਸ਼੍ਰੇਣੀ ਨੂੰ ਪੜ੍ਹਾਉਣ ਵਾਲੇ ਅਧਿਆਪਕ ਸਹਿਬਾਨ ਅਤੇ ਸਕੂਲ ਮੁਖੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਗਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ 5ਵੀਂ ਸ਼੍ਰੇਣੀ ਦੇ ਬੋਰਡ ਦੇ ਇਮਤਿਹਾਨਾਂ ’ਚ ਕੁੱਲ 14041 ਵਿਦਿਆਰਥੀ ਪ੍ਰੀਖਿਆ ’ਚ ਸ਼ਾਮਲ ਹੋਏ।
ਇਹ ਵੀ ਪੜ੍ਹੋ : 21 ਦੇਸ਼ਾਂ ਦੇ 100 ਸ਼ਰਧਾਲੂਆਂ ਨੇ ਕੀਤੇ ਪਵਿੱਤਰ ਵੇਈਂ ਦੇ ਦਰਸ਼ਨ
ਜਿਨ੍ਹਾਂ ’ਚੋਂ 14021 ਵਿਦਿਆਰਥੀਆਂ ਨੇ ਇਸ ਪ੍ਰੀਖਿਆ ਨੂੰ ਸਫਲਤਾਪੂਰਵਕ ਪਾਸ ਕੀਤਾ। ਉਨ੍ਹਾਂ ਇਸ ਕਾਮਯਾਬੀ ਦਾ ਸਿਹਰਾ ਸਕੂਲਾਂ ਦੇ ਮਿਹਨਤੀ ਅਧਿਆਪਕ ਸਹਿਬਾਨ ਅਤੇ ਸਕੂਲ ਮੁਖੀਆਂ ਦੇ ਸਿਰ ਬੰਨ੍ਹਿਆ।
ਇਹ ਵੀ ਪੜ੍ਹੋ : 5ਵੀਂ ’ਚ ਹੀ ਅਟਕੇ ਜ਼ਿਲ੍ਹੇ ਦੇ 219 ਵਿਦਿਆਰਥੀ, ਥੱਲਿਓਂ ਦੂਜੇ ਸਥਾਨ ’ਤੇ ਰਿਹਾ ਲੁਧਿਆਣਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ