ਜਗਬੰਦੀ ਮਗਰੋਂ ਤਰਨਤਾਰਨ ''ਚ ਫਿਰ ਡਿੱਗਿਆ ਮਿਲਿਆ ਮਿਜ਼ਾਇਲ ਦਾ ਟੁਕੜਾ, ਬਣਿਆ ਜਾਂਚ ਦੀ ਵਿਸ਼ਾ
Thursday, May 15, 2025 - 12:43 PM (IST)

ਤਰਨਤਾਰਨ (ਰਮਨ)- ਭਾਰਤ ਪਾਕਿਸਤਾਨ ਸਰਹੱਦ ਨੇੜਲੇ ਪਿੰਡ ਡਲ ਵਿਖੇ ਖੇਤਾਂ ਵਿੱਚੋਂ ਡਿੱਗੇ ਹੋਏ ਮਿਜ਼ਾਇਲ ਦੇ ਇੱਕ ਟੁਕੜੇ ਨੂੰ ਬੀਐੱਸਐੱਫ ਵੱਲੋਂ ਬਰਾਮਦ ਕੀਤਾ ਗਿਆ ਹੈ। ਬੀਐੱਸਐੱਫ ਦੇ ਇੱਕ ਅਧਿਕਾਰੀ ਵੱਲੋਂ ਦਿੱਤੀ ਗਈ ਜਾਣਕਾਰੀ ਤਹਿਤ ਜ਼ਿਲ੍ਹੇ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੀ ਬੀ.ਓ.ਪੀ ਡਲ ਪੋਸਟ ਨਜ਼ਦੀਕ ਸਰਦੂਲ ਸਿੰਘ ਦੇ ਖੇਤਾਂ 'ਚੋਂ ਮਿਜ਼ਾਇਲ ਜਾਂ ਡਰੋਨ ਦੇ ਇੱਕ ਟੁਕੜੇ ਨੂੰ ਬਰਾਮਦ ਕੀਤਾ ਗਿਆ ਹੈ। ਇਹ ਟੁਕੜਾ ਲੋਹੇ ਦਾ ਦੱਸਿਆ ਗਿਆ ਹੈ। ਜਿਸ ਨੂੰ ਬੀਐੱਸਐੱਫ ਵੱਲੋਂ ਆਪਣੇ ਕਬਜ਼ੇ ਵਿੱਚ ਲੈਂਦੇ ਹੋਏ ਇਲਾਕੇ ਵਿੱਚ ਤਲਾਸ਼ੀ ਅਭਿਆਨ ਹੋਰ ਬਰੀਕੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੁਣ ਇਸ ਸਮੇਂ ’ਤੇ ਖੁੱਲ੍ਹਣਗੇ ਪ੍ਰਾਈਵੇਟ ਤੇ ਸਰਕਾਰੀ ਸਕੂਲ
ਇਸ ਬਰਾਮਦ ਕੀਤੇ ਗਏ ਟੁਕੜੇ ਦੀ ਜਾਣਕਾਰੀ ਪੁਲਸ ਨੂੰ ਵੀ ਦੇ ਦਿੱਤੀ ਗਈ ਹੈ। ਬੀਐੱਸਐੱਫ ਅਤੇ ਪੁਲਸ ਵੱਲੋਂ ਸਾਂਝੇ ਤੌਰ 'ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਟੁਕੜਾ ਖੇਤਾਂ ਵਿੱਚ ਕਦੋਂ ਡਿੱਗਾ ਹੋਵੇਗਾ।
ਇਹ ਵੀ ਪੜ੍ਹੋ- 18 ਮਈ ਦੇ ਸਤਿਸੰਗ ਨੂੰ ਲੈ ਕੇ ਅਹਿਮ ਖ਼ਬਰ, ਰੇਲਵੇ ਵਿਭਾਗ ਨੇ ਲਿਆ ਵੱਡਾ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8