ਜ਼ਿਲ੍ਹਾ ਖ਼ਪਤਕਾਰ ਸੁਰੱਖਿਆ ਫੋਰਮ ਨੇ ਸੈਨਾ ਦੇ ਲੈਫ.ਕਰਨਲ ਵੱਲੋਂ ਦਾਇਰ ਪਟੀਸ਼ਨ ’ਤੇ ਲਾਇਆ 15 ਹਜ਼ਾਰ ਜੁਰਮਾਨਾ

Friday, Dec 02, 2022 - 03:32 PM (IST)

ਜ਼ਿਲ੍ਹਾ ਖ਼ਪਤਕਾਰ ਸੁਰੱਖਿਆ ਫੋਰਮ ਨੇ ਸੈਨਾ ਦੇ ਲੈਫ.ਕਰਨਲ ਵੱਲੋਂ ਦਾਇਰ ਪਟੀਸ਼ਨ ’ਤੇ ਲਾਇਆ 15 ਹਜ਼ਾਰ ਜੁਰਮਾਨਾ

ਗੁਰਦਾਸਪੁਰ (ਵਿਨੋਦ)- ਜ਼ਿਲ੍ਹਾ ਖ਼ਪਤਕਾਰ ਸੁਰੱਖਿਆ ਫੋਰਮ ਗੁਰਦਾਸਪੁਰ ਨੇ ਸੈਨਾ ਦੇ ਲੈਫ.ਕਰਨਲ ਵੱਲੋਂ ਦਾਇਰ ਪਟੀਸ਼ਨ ਸਬੰਧੀ ਫ਼ੈਸਲਾ ਸੁਣਾਉਂਦੇ ਹੋਏ ਕੰਪਨੀ ਵੱਲੋਂ ਆਨ ਲਾਈਨ ਖ਼ਰੀਦ ’ਤੇ ਸਹੀਂ ਸਾਮਾਨ ਨਾ ਭੇਜਣ ਸਬੰਧੀ ਕੰਪਨੀ ਨੂੰ ਆਦੇਸ਼ ਦਿੱਤਾ ਕਿ ਉਹ ਆਦੇਸ਼ ਜਾਰੀ ਕਰਨ ਦੇ 45 ਦਿਨ ’ਚ ਲੈਫ. ਕਰਨਲ ਨੂੰ 15 ਹਜ਼ਾਰ ਰੁਪਏ ਜ਼ੁਰਮਾਨਾ ਅਤੇ 5 ਹਜ਼ਾਰ ਰੁਪਏ ਹਰਜਾਨਾ ਅਦਾ ਕਰੇ, ਨਹੀਂ ਤਾਂ ਸਾਰੀ ਰਾਸ਼ੀ 9 ਫ਼ੀਸਦੀ ਵਿਆਜ ਦੇ ਨਾਲ ਆਦ ਹੋਵੇਗੀ।

ਇਹ ਵੀ ਪੜ੍ਹੋ- ਭਾਰਤ-ਪਾਕਿਸਤਾਨ ਸਰਹੱਦ ਤੋਂ 5 ਕਿੱਲੋ ਹੈਰੋਇਨ ਬਰਾਮਦ, ਇਕ ਵੱਡਾ ਡਰੋਨ ਵੀ ਮਿਲਿਆ

ਇਸ ਸਬੰਧੀ ਫ਼ੋਰਮ ’ਚ ਪ੍ਰਧਾਨ ਜੱਜ ਨਵੀਨ ਪੁਰੀ ਨੇ ਦੱਸਿਆ ਕਿ ਲੈਫ. ਕਰਨਲ ਅਸ਼ਵਨੀ ਕੁਮਾਰ ਤਿੱਬੜੀ ਸੈਨਿਕ ਛਾਉਣੀ ਗੁਰਦਾਸਪੁਰ ਨੇ ਪਟੀਸ਼ਨ ਦਾਇਰ ਕੀਤੀ ਸੀ ਕਿ ਉਸ ਨੇ 24 ਅਗਸਤ 2020 ਨੂੰ ਬੰਗਲੌਰ ਤੋਂ ਸੰਚਾਲਿਤ ਮੰਤਰਾ ਡਾਟ ਕਾਮ ਦੇ ਮਧਿਅਮ ਨਾਲ ਆਨ ਲਾਈਨ ਅਡਵਾਂਸ ਭੁਗਤਾਨ ਨਾਲ ਤਿੰਨ ਜੁੱਤੀਆਂ ਖ਼ਰੀਦ ਕੀਤੀਆਂ। ਕੰਪਨੀ ਵੱਲੋਂ ਭੇਜੇ ਸਮਾਨ ’ਚ ਦੋ ਜੁੱਤੀਆਂ ਠੀਕ ਸੀ, ਜਦਕਿ ਤੀਜੀ ਜੁੱਤੀ ਦਿੱਤੇ ਆਰਡਰ ਅਨੁਸਾਰ ਨਹੀਂ ਸੀ। ਇਸ ਸਬੰਧੀ ਕੰਪਨੀ ਨੂੰ ਕਈ ਵਾਰ ਈ-ਮੇਲ ਕੀਤਾ ਗਿਆ ਅਤੇ ਕਈ ਵਾਰ ਮੋਬਾਇਲ ’ਤੇ ਸੰਪਰਕ ਵੀ ਕੀਤਾ ਗਿਆ, ਪਰ ਉਸ ਦੇ ਬਾਵਜੂਦ ਕੰਪਨੀ ਨੇ ਖ਼ਰਾਬ ਸਾਮਾਨ ਵਾਪਸ ਨਹੀਂ ਕੀਤਾ। ਜਿਸ ’ਤੇ ਉਨਾਂ ਨੇ ਫੋਰਮ ਦੇ ਕੋਲ ਕੰਪਨੀ ਦੇ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ।
ਇਹ ਵੀ ਪੜ੍ਹੋ- ਸ਼ਾਹਪੁਰ ਕੰਢੀ ਡੈਮ ਦਾ ਕੰਮ 8 ਮਹੀਨਿਆਂ ਤੱਕ ਹੋਵੇਗਾ ਪੂਰ, ਬੰਦ ਹੋਵੇਗਾ ਪਾਕਿ ’ਚ ਜਾਣ ਵਾਲਾ ਪਾਣੀ

ਉਨ੍ਹਾਂ ਨੇ ਦੱਸਿਆ ਕਿ ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਕੰਪਨੀ ਨੂੰ ਦਿੱਤੇ ਆਰਡਰ ਅਨੁਸਾਰ ਸਾਮਾਨ ਭੇਜਣ ਦੇ ਨਾਲ 15 ਹਜ਼ਾਰ ਰੁਪਏ ਜ਼ੁਰਮਾਨਾ ਅਤੇ 5 ਹਜ਼ਾਰ ਰੁਪਏ ਹਰਜਾਨਾ 45 ਦਿਨ ਵਿਚ ਅਦਾ ਕਰਨ ਦਾ ਆਦੇਸ਼ ਸੁਣਾਇਆ ਗਿਆ। ਜਦ ਕੰਪਨੀ ਨਿਰਧਾਰਿਤ ਸਮੇਂ ’ਚ ਭੁਗਤਾਨ ਨਹੀਂ ਕਰਦੀ ਤਾਂ ਉਸ ਨੂੰ ਸਾਰੀ ਰਾਸ਼ੀ 9 ਫ਼ੀਸਦੀ ਵਿਆਜ ਦੇ ਨਾਲ ਅਦਾ ਕਰਨੀ ਹੋਵੇਗੀ।

 
 


author

Anuradha

Content Editor

Related News