ਢੋਲੀ ਨੂੰ ਅਗਵਾ ਕਰਨ ਅਤੇ ਪਿਸਤੌਲ ਤਾਣ ਕੇ ਗੋਲੀ ਮਾਰਨ ਦੀ ਧਮਕੀ ਦੇਣ ਵਾਲੇ 3 ਨੌਜਵਾਨਾਂ ਖ਼ਿਲਾਫ਼ ਕੇਸ ਦਰਜ

Sunday, Jul 03, 2022 - 04:04 PM (IST)

ਢੋਲੀ ਨੂੰ ਅਗਵਾ ਕਰਨ ਅਤੇ ਪਿਸਤੌਲ ਤਾਣ ਕੇ ਗੋਲੀ ਮਾਰਨ ਦੀ ਧਮਕੀ ਦੇਣ ਵਾਲੇ 3 ਨੌਜਵਾਨਾਂ ਖ਼ਿਲਾਫ਼ ਕੇਸ ਦਰਜ

ਬਟਾਲਾ (ਸਾਹਿਲ) - ਢੋਲੀ ਨੂੰ ਅਗਵਾ ਕਰਕੇ ਲੈ ਜਾਣ ਅਤੇ ਪਿਸਤੌਲ ਦੀ ਨੋਕ ’ਤੇ ਧਮਕਾਉਣ ਵਾਲੇ 3 ਨੌਜਵਾਨਾਂ ਵਿਰੁੱਧ ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਸ ਵਲੋਂ ਕੇਸ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਸਾਗਰ ਮਸੀਹ ਪੁੱਤਰ ਮੰਗਾ ਮਸੀਹ ਵਾਸੀ ਰਹੀਮਾਂਬਾਦ ਨੇ ਦੱਸਿਆ ਕਿ ਉਹ ਢੋਲ ਵਜਾਉਣ ਦਾ ਕੰਮ ਕਰਦਾ ਹੈ। ਬੀਤੀ 30 ਜੂਨ ਨੂੰ ਦੁਪਹਿਰ 12 ਵਜੇ ਉਹ ਆਪਣੇ ਵਿਚ ਬੈਠਾ ਸੀ ਕਿ ਦਿਲਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਕੋਟ ਖਜ਼ਾਨਾ ਅਤੇ ਗੁਰਜੰਟ ਸਿੰਘ ਪੁੱਤਰ ਗੁਰਪ੍ਰਤਾਪ ਸਿੰਘ ਵਾਸੀ ਪਿੰਡ ਪੰਨਵਾਂ ਉਸਦੇ ਘਰ ਆਏ।

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ

ਉਨ੍ਹਾਂ ਨੇ ਕਿਹਾ ਕਿ ਸਾਡੇ ਘਰ ਕੋਈ ਪ੍ਰੋਗਰਾਮ ਹੈ ਅਤੇ ਅਸੀਂ ਆਪਣੇ ਘਰ ਢੋਲ ਵਜਾਉਣਾ ਹੈ, ਤੂੰ ਸਾਡੇ ਨਾਲ ਚੱਲ ਅਤੇ ਬਾਅਦ ਵਿਚ ਅਸੀਂ ਤੈਨੂੰ ਕਾਰ ਵਿਚ ਛੱਡ ਦਿਆਂਗੇ। ਸਾਗਰ ਮਸੀਹ ਨੇ ਬਿਆਨਾਂ ਵਿਚ ਅੱਗੇ ਲਿਖਵਾਇਆ ਹੈ ਕਿ ਜਦੋਂ ਉਹ ਉਕਤ ਨੌਜਵਾਨਾਂ ਦੀ ਸਵਿਫਟ ਕਾਰ ਨੰ.ਪੀ.ਬੀ.02ਸੀ.ਕੇ.2405 ਕੋਲ ਪੁੱਜਾ ਤਾਂ ਉਨ੍ਹਾਂ ਨੇ ਗੱਡੀ ਦੀ ਬਾਰੀ ਖੋਲ੍ਹੀ ਤੇ ਉਸ ਨੂੰ ਅੰਦਰ ਗੱਡੀ ਵਿਚ ਸੁੱਟ ਲਿਆ। ਉਸ ਦੱਸਿਆ ਕਿ ਗੱਡੀ ਦੀ ਡਰਾਈਵਰ ਸੀਟ ’ਤੇ ਦਮਨ ਮਸੀਹ ਪੁੱਤਰ ਡੇਵਿਡ ਮਸੀਹ ਵਾਸੀ ਪਿੰਡ ਦਬੁਰਜੀ ਬੈਠਾ ਹੋਇਆ ਸੀ, ਜਿਸ ਨੇ ਯੱਕਦਮ ਗੱਡੀ ਸਟਾਰਟ ਕਰਕੇ ਭਜਾ ਲਈ, ਜਿਸ ’ਤੇ ਰਸਤੇ ਵਿਚ ਉਕਤ ਦੋਵੇਂ ਨੌਜਵਾਨ ਵੀ ਨਾਲ ਸਨ। ਉਸ ਦੱਸਿਆ ਕਿ ਉਕਤ ਵਿਚੋਂ ਦਿਲਪ੍ਰੀਤ ਸਿੰਘ ਨੇ ਉਸ ’ਤੇ ਪਿਸਤੌਲ ਤਾਣ ਦਿੱਤਾ ਅਤੇ ਰੌਲਾ ਪਾਉਣ ’ਤੇ ਗੋਲੀ ਮਾਰਨ ਦੀ ਧਮਕੀ ਦਿੱਤੀ, ਜਿਸ ’ਤੇ ਉਹ ਚੁੱਪਚਾਪ ਗੱਡੀ ਵਿਚ ਬੈਠਾ ਰਿਹਾ। 

ਪੜ੍ਹੋ ਇਹ ਵੀ ਖ਼ਬਰ: ਪੰਜਾਬ ਤੇ ਹਰਿਆਣਾ ’ਚ ਇਸ ਵਾਰ ਮਾਨਸੂਨ ਦਿਖਾਏਗੀ ਆਪਣਾ ਜਲਵਾ, ਸਥਾਪਿਤ ਹੋਣਗੇ ਨਵੇਂ ਰਿਕਾਰਡ

ਜਦੋਂ ਉਕਤ ਤਿੰਨੋਂ ਨੌਜਵਾਨ ਮੈਨੂੰ ਪਿੰਡ ਦਬੁਰਜੀ ਵਿਖੇ ਆਪਣੀ ਹਵੇਲੀ ਦੇ ਨਜ਼ਦੀਕ ਲੈ ਗਏ ਤਾਂ ਉਹ ਗੱਡੀ ਦੀ ਖੱਬੇ ਪਾਸੇ ਵਾਲੀ ਬਾਰੀ ਖੋਲ੍ਹ ਕੇ ਮੌਕੇ ’ਤੇ ਭੱਜ ਨਿਕਲਿਆ ਅਤੇ ਪਿੰਡ ਵਿਚ ਲੁਕ ਗਿਆ। ਸਾਗਰ ਮਸੀਹ ਨੇ ਦੱਸਿਆ ਕਿ ਇਹ ਸਭ ਉਕਤਾਨ ਨੇ ਰੰਜਿਸ਼ ਦੇ ਚਲਦਿਆਂ ਕੀਤਾ ਹੈ। ਹੋਰ ਜਾਣਕਾਰੀ ਮੁਤਾਬਕ ਉਕਤ ਮਾਮਲੇ ਸਬੰਧੀ ਐੱਸ.ਆਈ ਬਲਰਾਜ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਉਕਤ ਤਿੰਨਾਂ ਨੌਜਵਾਨਾਂ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਮੁਕੱਦਮਾ ਨੰ.61 ਦਰਜ ਕਰ ਦਿੱਤਾ ਹੈ।


author

rajwinder kaur

Content Editor

Related News