20 ਜ਼ਿੰਦਾ ਰੌਂਦ ਅਤੇ ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫਤਾਰ

Sunday, Mar 01, 2020 - 05:20 PM (IST)

20 ਜ਼ਿੰਦਾ ਰੌਂਦ ਅਤੇ ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫਤਾਰ

ਧਾਰੀਵਾਲ (ਖੋਸਲਾ, ਬਲਬੀਰ) : ਥਾਣਾ ਪੁਲਸ ਨੇ ਹੈਰੋਇਨ ਅਤੇ ਜ਼ਿੰਦਾ ਰੌਂਦ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਪੁਲਸ ਪਾਰਟੀ ਨੇ ਦੌਰਾਨੇ ਗਸ਼ਤ ਪਿੰਡ ਮਾਲੀ ਸਮਰਾਏ ਦੇ ਨਜ਼ਦੀਕ ਇਕ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੌਰਾਨ ਜਦ ਪੁਲਸ ਵਲੋਂ ਉਕਤ ਵਿਅਕਤੀ ਕੋਲੋਂ ਹੋਰ ਪੁੱਛਗਿਛ ਕੀਤੀ ਗਈ ਤਾਂ ਵਿਅਕਤੀ ਵਲੋਂ ਦਿੱਤੀ ਗਈ ਨਿਸ਼ਾਨਦੇਹੀ 'ਤੇ ਧਾਰੀਵਾਲ ਨਹਿਰ ਕਿਨਾਰੇ ਤੋਂ 20 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ।ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸੰਨੀ ਪੁੱਤਰ ਨਰਿੰਦਰ ਵਾਸੀ ਪਿੰਡ ਔਜਲਾ ਕਾਲੋਨੀ ਵਜੋਂ ਹੋਈ ਹੈ। ਉਕਤ ਮਾਮਲੇ ਸਬੰਧੀ ਪੁਲਸ ਨੇ ਹੈਰੋਇਨ, ਜ਼ਿੰਦਾ ਰੌਂਦ ਅਤੇ ਮੋਟਰਸਾਈਕਲ ਨੂੰ ਕਬਜ਼ੇ 'ਚ ਲੈ ਕੇ ਉਕਤ ਨੂੰ ਗ੍ਰਿਫਤਾਰ ਕਰ ਉਸ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਥਾਣਾ ਧਾਰੀਵਾਲ 'ਚ ਕੇਸ ਦਰਜ ਕਰ ਦਿੱਤਾ ਹੈ।


author

Baljeet Kaur

Content Editor

Related News