ਗੁਰੂ ਨਗਰੀ ’ਚ 45 ਕਰੋੜ ਦੇ ਵਿਕਾਸ ਕਾਰਜ ਜਲਦੀ ਹੋਣਗੇ ਸ਼ੁਰੂ : MP ਗੁਰਜੀਤ ਸਿੰਘ ਔਜਲਾ

Thursday, Aug 22, 2024 - 04:09 PM (IST)

ਅੰਮ੍ਰਿਤਸਰ (ਕਮਲ)-ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਲਗਾਤਾਰ ਯਤਨਾਂ ਸਦਕਾ ਜਲਦੀ ਹੀ ਗੁਰੂ ਨਗਰੀ ਵਿਚ 45 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਵਿਕਾਸ ਕੀਤਾ ਜਾਵੇਗਾ। ਇਸ ਸਬੰਧੀ ਟੈਂਡਰ ਪਾਸ ਹੋ ਚੁੱਕੇ ਹਨ ਅਤੇ ਕੁਝ ਦਿਨਾਂ ਵਿਚ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਹ ਖੁਦ ਇਨ੍ਹਾਂ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਨਗੇ।

ਜਾਣਕਾਰੀ ਦਿੰਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 7 ਸੜਕਾਂ ਦੇ ਨਵੀਨੀਕਰਨ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਵਿੱਚੋਂ ਮਜੀਠਾ ਹਲਕੇ ਵਿਚ ਦੋ ਸੜਕਾਂ ਅਤੇ ਅਜਨਾਲਾ ਵਿਚ ਪੰਜ ਸੜਕਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਸੰਸਦ ਮੈਂਬਰ ਔਜਲਾ ਨੇ ਦੱਸਿਆ ਕਿ ਸ਼ਹਿਰ ਲਈ ਵਿਕਾਸ ਯੋਜਨਾਵਾਂ ਨੂੰ ਲਾਗੂ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਕਈ ਪ੍ਰਾਜੈਕਟਾਂ ’ਤੇ ਕੰਮ ਚੱਲ ਰਿਹਾ ਹੈ ਪਰ ਹੋਰ ਵੀ ਕਈ ਪ੍ਰੋਜੈਕਟ ਪੈਂਡਿੰਗ ਹਨ, ਜਿਸ ਲਈ ਉਹ ਕੇਂਦਰ ਸਰਕਾਰ ਨਾਲ ਰਾਬਤਾ ਬਣਾ ਰਹੇ ਹਨ ਅਤੇ ਜਲਦ ਹੀ ਇਨ੍ਹਾਂ ਨੂੰ ਪਾਸ ਕਰਵਾ ਦੇਣਗੇ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਮੁਲਾਜ਼ਮ ਨੇ ਦਿੱਤੀ ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ 

ਔਜਲਾ ਨੇ ਦੱਸਿਆ ਕਿ ਮੌਜੂਦਾ ਪਾਸ ਕੀਤੇ ਗਏ ਪ੍ਰਾਜੈਕਟਾਂ ਵਿਚ ਹਲਕਾ ਮਜੀਠਾ ਵਿਚ ਲਿੰਕ ਰੋਡ ਏਪੀਕੇ ਰੋਡ ਨੈਸ਼ਨਲ ਹਾਈਵੇਅ 15 ਤੋਂ ਤਲਵੰਡੀ ਦਸੌਂਦਾ ਸਿੰਘ ਤੱਕ 6.05 ਕਿਲੋਮੀਟਰ ਸੜਕ ਨੂੰ 545.39 ਲੱਖ ਰੁਪਏ ਵਿਚ ਅਪਗ੍ਰੇਡ ਕੀਤਾ ਜਾਵੇਗਾ। ਇਸ ਦੇ ਮੱਦੇਨਜ਼ਰ ਤਲਵੰਡੀ ਤੋਂ ਹਮਜਾ ਰੋਡ ਅਤੇ ਫਿਰ ਮਜੀਠਾ ਵਾਇਆ ਬੇਗੇਵਾਲ ਤੱਕ 8.94 ਕਿਲੋਮੀਟਰ ਸੜਕ ਨੂੰ 984.67 ਲੱਖ ਰੁਪਏ ਦੀ ਲਾਗਤ ਨਾਲ ਅੱਪਗ੍ਰੇਡ ਕੀਤਾ ਜਾਵੇਗਾ।

ਹਲਕਾ ਅਜਨਾਲਾ ਵਿਚ ਅਜਨਾਲਾ-ਫਤਿਹਗੜ੍ਹ ਚੂੜੀਆਂ ਰੋਡ ਤੋਂ ਫੋਕਲ ਪੁਆਇੰਟ ਚਮੇਰੀ ਵਾਇਆ ਇਬਰਾਹੀਮਪੁਰ ਹਰੜ ਕਲਾਂ ਤੱਕ 6.65 ਕਿਲੋਮੀਟਰ ਸੜਕ 480.18 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ। ਚੋਗਾਵਾਂ ਰੋਡ-ਪੋਂਗਾ ਰੋਡ ਵਾਇਆ ਸਰਕਾਰੀ ਕਾਲਜ, ਅਜਨਾਲਾ ਨੰਗਲ ਵੰਝਾਵਾਲਾ, ਤਲਵੰਡੀ ਦਾਦੁਰਾਈ ਸਮੇਤ 6.11 ਕਿਲੋਮੀਟਰ ਸੜਕ 569.57 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ।

ਇਹ ਵੀ ਪੜ੍ਹੋ- ਕੰਗਨਾ ਦੀ ਵਿਵਾਦਿਤ ਫ਼ਿਲਮ ‘ਐਮਰਜੈਂਸੀ’ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲਿਆ ਸਖ਼ਤ ਨੋਟਿਸ

ਅਜਨਾਲਾ ਦੀ ਪੋਂਗਾ ਵਾਇਆ ਰਾਏਪੁਰ ਕਲਾਂ ਤੱਕ 5.86 ਕਿਲੋਮੀਟਰ ਸੜਕ 493.30 ਲੱਖ ਰੁਪਏ ਦੀ ਲਾਗਤ ਨਾਲ, ਚੋਗਾਵਾਂ ਤੋਂ ਅਜਨਾਲਾ ਪੋਂਗਾ ਵਾਇਆ ਚੱਕ ਫੂਲ, ਨੰਗਲ ਵੰਝਾਵਾਲਾ, ਕਮੀਰਪੁਰ, ਚੱਕ ਤੱਕ 7.38 ਕਿਲੋਮੀਟਰ ਸੜਕ 754.5 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਅਤੇ ਅਜਨਾਲਾ ਤੋਂ ਜਗਦੇਵ ਖੁਰਦ ਸੜਕ ਤੋਂ ਪੋਂਗਾ ਤੋਂ ਵਾਯਾ ਗੁਰੁਦ੍ਵਵਾਰਾ ਗੁਮਚਕ ਜਾਫਰਕੋਟ ਰੋਡ ਤੱਕ ਦੀ 10.246 ਕਿਲੋਮੀਟਰ ਸੜਕ 656.97 ਲਖ ਦੀ ਲਾਗਤ ਨਾਲ ਬਣਾਈ ਜਾਵੇਗੀ।

ਇਹ ਵੀ ਪੜ੍ਹੋ- ਵਿਦੇਸ਼ 'ਚ ਟਰਾਲਾ ਚਲਾਉਂਦਿਆਂ ਨੌਜਵਾਨ ਨਾਲ ਵਾਪਰਿਆ ਵੱਡਾ ਹਾਦਸਾ, ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ

ਔਜਲਾ ਨੇ ਕਿਹਾ ਕਿ ਕਰੋੜਾਂ ਰੁਪਏ ਦੇ ਇਹ ਪ੍ਰੋਜੈਕਟ ਜਲਦੀ ਹੀ ਸ਼ੁਰੂ ਕਰ ਕੇ ਮੁਕੰਮਲ ਕਰ ਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਜਿਸ ਲਈ ਉਹ ਤਨਦੇਹੀ ਨਾਲ ਕੰਮ ਕਰ ਰਹੇ ਹਨ। ਲੋਕ ਸਭਾ ਵਿਚ ਉਹ ਹਰ ਉਹ ਮੁੱਦਾ ਉਠਾਉਂਦੇ ਹਨ ਜੋ ਉਨ੍ਹਾਂ ਦੀ ਗੁਰੂ ਨਗਰੀ ਲਈ ਅਹਿਮ ਹੋਵੇ ਅਤੇ ਗੁਰੂ ਨਗਰੀ ਦੇ ਲੋਕਾਂ ਦਾ ਭਲਾ ਹੋ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਸ਼ੁਰੂ ਹੋਣ ਤੋਂ ਬਾਅਦ ਉਹ ਖੁਦ ਇਨ੍ਹਾਂ ਦੀ ਨਿਗਰਾਨੀ ਕਰਨਗੇ। ਸੜਕਾਂ ਦੇ ਨਿਰਮਾਣ ਵਿਚ ਗੁਣਵੱਤਾ ਵਿਚ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ। ਉਹ ਖੁਦ ਇਸ ਦੀ ਸਮੇਂ-ਸਮੇਂ ’ਤੇ ਜਾਂਚ ਕਰਨਗੇ ਤਾਂ ਜੋ ਲੋਕਾਂ ਨੂੰ ਪੱਕੀਆਂ ਸੜਕਾਂ ਮਿਲ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News