ਦੀਨਾਨਗਰ ''ਚ ਪਟਾਖੇ ਵੇਚਣ ਲਈ ਚਾਰ ਲਾਈਸੰਸ ਜਾਰੀ ਕਰਨ ਦੇ ਬਾਵਜੂਦ ਖੁੱਲੇ ਆਮ ਵਿਚੇ ਜਾ ਰਹੇ ਪਟਾਖੇ
Friday, Nov 01, 2024 - 04:10 PM (IST)
ਦੀਨਾਨਗਰ (ਕਪੂਰ)- ਜ਼ਿਲ੍ਹਾ ਪ੍ਰਸ਼ਾਸਨ ਨੇ ਪਟਾਕਿਆਂ ਦੀ ਵਿਕਰੀ ਲਈ ਦੀਨਾਨਗਰ ਦੇ ਦੁਸਹਿਰਾ ਗਰਾਊਂਡ ਦੀ ਜਗ੍ਹਾ ਨਿਰਧਾਰਤ ਕੀਤੀ ਸੀ ਅਤੇ ਪਟਾਕਿਆਂ ਦੀ ਵਿਕਰੀ ਲਈ ਚਾਰ ਪਾਰਟੀਆਂ ਨੂੰ ਲਾਇਸੰਸ ਵੀ ਜਾਰੀ ਕੀਤੇ ਸਨ, ਪਰ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਹੁਕਮ ਦੀਆਂ ਧੱਜੀਆਂ ਉਡਾਈਆਂ ਗਈਆਂ ਅਤੇ ਦੀਨਾਨਗਰ ਦੇ ਕਈ ਦੁਕਾਨਦਾਰਾਂ ਨੇ ਜੀਟੀ ਰੋਡ, ਬਾਜ਼ਾਰਾਂ ਵਿੱਚ ਪਟਾਕੇ ਵੇਚਣੇ ਸ਼ੁਰੂ ਕਰ ਦਿੱਤੇ।
ਵੱਖ-ਵੱਖ ਥਾਵਾਂ 'ਤੇ ਬਿਨਾਂ ਪਰਮਿਸ਼ਨ ਪਟਾਕਿਆਂ ਦੀਆਂ ਦੁਕਾਨਾਂ ਦੇਖ ਕੇ ਸਥਾਨਕ ਪੁਲਸ ਵਿਭਾਗ ਅਤੇ ਸ਼ਹਿਰ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਿਹਾ। ਸ਼ਹਿਰ 'ਚ ਵੱਖ-ਵੱਖ ਥਾਵਾਂ ’ਤੇ ਪਟਾਕਿਆਂ ਦੀ ਵਿਕਰੀ ਲਈ ਸਟਾਲ ਲਾਉਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਇਸੈਂਸ ਜਾਰੀ ਕਰਨ ਵਾਲੀਆਂ ਚਾਰ ਧਿਰਾਂ ਨੂੰ ਭਾਰੀ ਨਿਰਾਸ਼ਾ ਹੋਈ। ਪਤਾ ਲੱਗਾ ਹੈ ਕਿ ਕਈ ਦੁਕਾਨਦਾਰਾਂ ਨੇ ਦੀਵਾਲੀ ਤੋਂ ਕਾਫੀ ਪਹਿਲਾਂ ਪਟਾਕਿਆਂ ਦਾ ਸਟਾਕ ਸਟੋਰ ਕਰ ਲਿਆ ਸੀ, ਭਾਵੇਂ ਕਿ ਬਿਨਾਂ ਮਨਜ਼ੂਰੀ ਪਟਾਕਿਆਂ ਨੂੰ ਸਟੋਰ ਕਰਨ 'ਤੇ ਪਾਬੰਦੀ ਹੈ ਪਰ ਸਥਾਨਕ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਇਸ ਪਾਸੇ ਧਿਆਨ ਨਾ ਦੇਣ 'ਤੇ ਸਵਾਲ ਖੜ੍ਹੇ ਹੋ ਰਹੇ ਹਨ।