ਸਵਾਈਨ ਫਲੂ ਨਾਲ  ਵਿਅਕਤੀ ਦੀ ਮੌਤ

Thursday, Jan 31, 2019 - 01:53 AM (IST)

ਖਡੂਰ ਸਾਹਿਬ/ਤਰਨਤਾਰਨ, (ਗਿੱਲ,ਬਲਵਿੰਦਰ ਕੌਰ)- ਜ਼ਿਲਾ ਤਰਨਤਾਰਨ ਅਧੀਨ ਆਉਂਦੇ ਪਿੰਡ ਵਡ਼ਿੰਗ ਸੂਬਾ ਸਿੰਘ ਦੇ ਨੰਬਰਦਾਰ ਪਲਵਿੰਦਰ ਸਿੰਘ ਦੀ ਸਵਾਈਨ ਫਲੂ ਦੀ ਬੀਮਾਰੀ ਨਾਲ ਮੌਤ ਹੋਣ  ਦਾ ਸਮਾਚਾਰ  ਪ੍ਰਾਪਤ  ਹੋਇਆ  ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਬੇਟੇ ਮਨਦੀਪ ਸਿੰਘ ਤੇ ਭਰਾ ਸਲਵਿੰਦਰ ਸਿੰਘ  ਨੇ  ਦੱਸਿਆ ਕਿ ਨੰਬਰਦਾਰ ਦੀ ਸਿਹਤ ਬੀਤੇ ਸ਼ਨੀਵਾਰ ਨੂੰ ਇਕਦਮ ਵਿਗਡ਼ ਗਈ ਤੇ ਉਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਖਡੂਰ ਸਾਹਿਬ ਲਿਜਾਇਆ ਗਿਆ। ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਰੈਫ਼ਰ ਕਰ ਕੇ ਸਕਾਟ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸਕਾਟ ਹਸਪਤਾਲ ਦੇ ਡਾਕਟਰਾਂ ਨੇ ਰਿਪੋਰਟਾਂ ਦੇਖ ਕੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਮੌਤ ਸਵਾਈਨ ਫਲੂ ਬੀਮਾਰੀ ਨਾਲ ਹੋਈ ਹੈ। ਜਾਣਕਾਰੀ ਦੇਣ ਸਮੇਂ ਕਿਸਾਨ ਆਗੂ ਇਕਬਾਲ ਸਿੰਘ ਵਡ਼ਿੰਗ, ਰਮਨਦੀਪ ਸਿੰਘ, ਨਿਰਮਲ ਸਿੰਘ ਆਦਿ ਵੀ ਮੌਜੂਦ ਸਨ।
 


Related News