ਟਰੈਕਟਰ-ਟਰਾਲੀ ਦੀ ਲਪੇਟ ''ਚ ਆਉਣ ਕਾਰਨ ਔਰਤ ਦੀ ਮੌਤ

10/01/2019 7:46:13 PM

ਭਿੰਡੀ ਸੈਦਾ (ਗੁਰਜੰਟ)— ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਸਾਰੰਗਦੇਵ ਵਿਖੇ ਰੇਤ ਦੀ ਭਰੀ ਟਰਾਲੀ ਹੇਠਾਂ ਆਉਣ ਨਾਲ ਇਕ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਜੋਗਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਸਾਰੰਗਦੇਵ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਮਾਂ ਹਰਬੰਸ ਕੌਰ (50) ਨਾਲ ਗੁਰਦੁਵਾਰਾ ਬਾਬਾ ਗਮ ਚੁੱਕ ਜੀ ਦੇ ਦਰਬਾਰ ਬਲੜ੍ਹਵਾਲ ਵਿਖੇ ਜਾ ਰਿਹਾ ਸੀ। ਜਿਸ ਦੌਰਾਨ ਅੱਗੋਂ ਆ ਰਹੇ ਰੇਤ ਨਾਲ ਭਰੇ ਟਰੈਕਟਰ-ਟਰਾਲੀ ਦਾ ਅਗਲਾ ਹਿੱਸਾ ਚੁੱਕ-ਚੁੱਕ ਕੇ ਹੇਠਾਂ ਜ਼ਮੀਨ 'ਤੇ ਵੱਜ ਰਿਹਾ ਸੀ, ਜਿਸ ਨੂੰ ਦੇਖ ਕੇ ਉਸ ਨੇ ਆਪਣਾ ਮੋਟਰਸਾਈਕਲ ਸੜਕ ਦੀ ਸਾਈਡ 'ਤੇ ਲਗਾ ਦਿੱਤਾ ਪਰ ਜਦੋ ਟਰੈਕਟਰ ਮੋਟਰਸਾਈਕਲ ਦੇ ਬਿਲਕੁਲ ਨੇੜੇ ਆ ਕੇ ਚੁੱਕ ਕੇ ਥੱਲੇ ਵਜਾ ਤਾਂ ਅਚਾਨਕ ਪਿੱਛੇ ਬੈਠੀ ਉਸ ਦੀ ਮਾਤਾ ਹਰਬੰਸ ਕੌਰ ਜੋ ਸੜਕ ਵਾਲੀ ਸਾਈਡ ਨੂੰ ਡਿੱਗ ਪਈ। ਜਿਸ ਦੌਰਾਨ ਰੇਤ ਵਾਲੀ ਟਰਾਲੀ ਹੇਠਾਂ ਆਉਣ ਕਾਰਨ ਉਸਦੀ ਮੌਕੇ 'ਤੇ ਮੌਤ ਹੋ ਗਈ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਓਵਰਲੋਡ ਵ੍ਹੀਕਲਾਂ 'ਤੇ ਗੈਰ ਕਾਨੂੰਨੀ ਮਾਈਨਿੰਗ ਤੁਰੰਤ ਬੰਦ ਕੀਤੀ ਜਾਵੇ ਤਾਂ ਜੋ ਓਵਰਲੋਡ ਦਾ ਸ਼ਿਕਾਰ ਹੋ ਰਹੀਆਂ ਮਨੁੱਖੀ ਜਾਨਾਂ ਬੱਚ ਸਕਣ। ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਮੁਢਲੀ ਕਾਰਵਾਈ ਕਰਨ ਤੋਂ ਬਾਅਦ ਹਰਬੰਸ ਕੌਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
 


KamalJeet Singh

Content Editor

Related News