ਅੰਮ੍ਰਿਤਸਰ ਦੇ ਨਿੱਜੀ ਰੈਸਟੋਰੈਂਟ ਦੇ ਪਨੀਰ ਰੈਪ ’ਚੋਂ ਮਿਲੇ ਮਰੇ ਹੋਏ ਕੀੜੇ
Friday, Nov 08, 2024 - 12:53 PM (IST)
ਅੰਮ੍ਰਿਤਸਰ(ਦਲਜੀਤ)-ਪਨੀਰ ਰੈਪ ਵਿਚ ਮਰਿਆ ਹੋਇਆ ਕੀੜਾ ਨਜ਼ਰ ਆਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪਾਸ਼ ਏਰੀਆ ਰਣਜੀਤ ਐਵੇਨਿਊ ਡੀ-ਬਲਾਕ ਵਿਚ ਸਥਿਤ ਪਜੇਰੀਆ ਰੈਸਟੋਰੈਂਟ ਵਿਚ ਸਿਹਤ ਵਿਭਾਗ ਦੀ ਉੱਚ ਪੱਧਰੀ ਟੀਮ ਨੇ ਅਚਨਚੇਤ ਚੈਕਿੰਗ ਕੀਤੀ। ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ ਵੱਲੋਂ ਰੈਸਟੋਰੇਂਟ ਵਿਚ ਉਣਤਾਈਆਂ ਪਾਏ ਜਾਣ ’ਤੇ ਫੂਡ ਸੇਫਟੀ ਐਕਟ ਦੀ ਧਾਰਾ-32 ਅਧੀਨ ਇੰਪਰੂਵਮੈਂਟ ਨੋਟਿਸ ਜਾਰੀ ਕੀਤਾ ਗਿਆ ਅਤੇ ਨਾਲ ਹੀ ਰੈਸਟੋਰੈਂਟ ਦੇ ਮਾਲਕ ਨੂੰ ਫਿਟਕਾਰ ਲਗਾਈ ਗਈ। ਟੀਮ ਵੱਲੋਂ ਇਸ ਦੌਰਾਨ ਰੈਸਟੋਰੈਂਟ ਵਿਚ ਖਾਧ ਪਦਾਰਥਾਂ ਦੀ ਸੈਂਪਲਿੰਗ ਵੀ ਕੀਤੀ ਗਈ।
ਇਹ ਵੀ ਪੜ੍ਹੋ- ਸਪਾ ਸੈਂਟਰ ਦੀ ਆੜ ’ਚ ਚੱਲ ਰਿਹਾ ਸੀ ਗੰਦਾ ਧੰਦਾ, 2 ਕੁੜੀਆਂ ਸਮੇਤ 7 ਫੜੇ
ਸਹਾਇਕ ਕਮਿਸ਼ਨਰ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਕਤ ਰੈਸਟੋਰੈਂਟ ਵੱਲੋਂ ਦਿੱਤੇ ਗਏ ਪਨੀਰ ਰੈਪ ਵਿਚ ਮਰਿਆ ਹੋਇਆ ਕੀੜਾ ਨਜ਼ਰ ਆ ਰਿਹਾ ਹੈ। ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਤੁਰੰਤ ਰੈਸਟੋਰੈਂਟ ਵਿਚ ਚੈਕਿੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ Weather ਨੂੰ ਲੈ ਕੇ ਵੱਡੀ ਅਪਡੇਟ, ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਇਸ ਦੌਰਾਨ ਉਨ੍ਹਾਂ ਨਾਲ ਫੂਡ ਇੰਸਪੈਕਟਰ ਅਮਨਦੀਪ ਸਿੰਘ ਅਤੇ ਕਮਲਦੀਪ ਕੌਰ ਵੀ ਮੌਜੂਦ ਸਨ। ਚੈਕਿੰਗ ਦੌਰਾਨ ਕਈ ਉਣਤਾਈਆਂ ਪਾਈਆਂ ਗਈਆਂ, ਜਿਸ ਤਹਿਤ ਰੈਸਟੋਰੈਂਟ ਨੂੰ ਸੁਧਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਨਾਲ ਹੀ ਰੈਸਟੋਰੈਂਟ ਮਾਲਕ ਨੂੰ ਅਗਾਂਹ ਭਵਿੱਖ ਵਿਚ ਅਜਿਹੀ ਹਰਕਤ ਨਾ ਕਰਨ ਦੀ ਤਾੜਨਾ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8