ਹੌਂਸਲੇ ਨੂੰ ਸਲਾਮ, ਜਲੰਧਰ ’ਚ ਲੁੱਟ ਹੋਣ ਮਗਰੋਂ ਵੀ ਜਾਰੀ ਰੱਖੀ ਸਾਈਕਲ ਯਾਤਰਾ, ਗੁਰਦਾਸਪੁਰ ਪੁੱਜਾ ਵਿਕਾਸ

Monday, Feb 02, 2026 - 05:36 PM (IST)

ਹੌਂਸਲੇ ਨੂੰ ਸਲਾਮ, ਜਲੰਧਰ ’ਚ ਲੁੱਟ ਹੋਣ ਮਗਰੋਂ ਵੀ ਜਾਰੀ ਰੱਖੀ ਸਾਈਕਲ ਯਾਤਰਾ, ਗੁਰਦਾਸਪੁਰ ਪੁੱਜਾ ਵਿਕਾਸ

ਗੁਰਦਾਸਪੁਰ (ਗੁਰਪ੍ਰੀਤ)– ਰਾਜਸਥਾਨ ਦੇ ਸੀਕਰ ਜ਼ਿਲ੍ਹੇ ਤੋਂ ਸਾਈਕਲ ਯਾਤਰਾ ’ਤੇ ਨਿਕਲਿਆ ਨੌਜਵਾਨ ਵਿਕਾਸ ਜਾਂਗੜ ਅੱਜ ਗੁਰਦਾਸਪੁਰ ਪਹੁੰਚਿਆ ਹੈ। ਵਿਕਾਸ 4 ਜਨਵਰੀ ਤੋਂ ਭਾਰਤ ਦੇ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਪ੍ਰਮੁੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਸਾਈਕਲ ਰਾਹੀਂ ਯਾਤਰਾ ਕਰ ਰਿਹਾ ਹੈ।

ਇਹ ਵੀ ਪੜ੍ਹੋ- ਜ਼ਮੀਨ ਗਹਿਣੇ ਰੱਖ ਕੇ ਵਿਦੇਸ਼ ਭੇਜਿਆ ਸੀ ਪੁੱਤਰ, ਦੋ ਮਹੀਨੇ ਬਾਅਦ ਆਈ ਖਬਰ ਨੇ ਘਰ 'ਚ ਪੁਆ'ਤੇ ਵੈਣ

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜਲੰਧਰ ਵਿੱਚ ਵਿਕਾਸ ਨਾਲ ਲੁੱਟ ਦੀ ਘਟਨਾ ਵਾਪਰੀ ਸੀ, ਜਿਸ ਦੌਰਾਨ ਲੁਟੇਰਿਆਂ ਵੱਲੋਂ ਉਸ ਦਾ ਸਾਰਾ ਸਮਾਨ ਖੋਹ ਲਿਆ ਗਿਆ ਸੀ। ਇਸ ਘਟਨਾ ਤੋਂ ਬਾਅਦ ਵਿਕਾਸ ਦੀ ਰੋਂਦੀ ਹੋਈ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜਲੰਧਰ ਦੇ ਲੋਕਾਂ ਨੇ ਮਨੁੱਖਤਾ ਦੀ ਮਿਸਾਲ ਕਾਇਮ ਕਰਦੇ ਹੋਏ ਖੁੱਲ੍ਹ ਕੇ ਉਸ ਦੀ ਮਦਦ ਕੀਤੀ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦਾ ਸ਼ਰਮਨਾਕ ਕਾਰਾ, ਨੌਜਵਾਨ ਨੂੰ ਬਚਾਇਆ ਨਹੀਂ ਸਗੋਂ ਬਣਾਈ ਵੀਡੀਓ, ਫਲਾਈਓਵਰ ਤੋਂ ਹੇਠਾਂ...

ਸਥਾਨਕ ਲੋਕਾਂ ਵੱਲੋਂ ਵਿਕਾਸ ਨੂੰ ਪੈਸੇ, ਜ਼ਰੂਰੀ ਸਾਮਾਨ ਅਤੇ ਇੱਕ ਮੋਬਾਈਲ ਫ਼ੋਨ ਵੀ ਦਿੱਤਾ ਗਿਆ, ਜਿਸ ਨਾਲ ਉਹ ਮੁੜ ਆਪਣੀ ਸਾਈਕਲ ਯਾਤਰਾ ਜਾਰੀ ਰੱਖਣ ਦੇ ਯੋਗ ਹੋ ਸਕਿਆ। ਵਿਕਾਸ ਨੇ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਉਸ ਦਾ ਹੌਸਲਾ ਦੁੱਗਣਾ ਹੋ ਗਿਆ ਹੈ। ਵਿਕਾਸ ਜਾਂਗੜ ਨੇ ਦੱਸਿਆ ਕਿ ਉਸ ਨੇ ਇਹ ਸਾਈਕਲ ਯਾਤਰਾ ਰਾਜਸਥਾਨ ਦੀ ਸੰਸਕ੍ਰਿਤੀ ਦਾ ਪ੍ਰਚਾਰ ਕਰਨ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਅਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਹੈ। ਉਹ ਬੀਤੀ ਦੇਰ ਰਾਤ ਗੁਰਦਾਸਪੁਰ ਪਹੁੰਚਿਆ ਸੀ ਅਤੇ ਅੱਜ ਇੱਥੋਂ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਰਵਾਨਾ ਹੋਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ 1, 2, 3 ਤੇ 4 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ ਦੀ ਵੱਡੀ ਅਪਡੇਟ

ਲੁੱਟ ਦੀ ਘਟਨਾ ਬਾਰੇ ਪੁੱਛੇ ਜਾਣ ’ਤੇ ਵਿਕਾਸ ਨੇ ਕਿਹਾ ਕਿ ਉਹ ਇਸ ਮਾਮਲੇ ’ਤੇ ਵਧੇਰੇ ਗੱਲ ਨਹੀਂ ਕਰਨਾ ਚਾਹੁੰਦਾ। ਉਸ ਨੇ ਕਿਹਾ ਕਿ ਜ਼ਿਆਦਾਤਰ ਪੰਜਾਬੀ ਬਹੁਤ ਮਦਦਗਾਰ ਹਨ ਅਤੇ ਮਦਦ ਕਰਦੇ ਸਮੇਂ ਇਹ ਨਹੀਂ ਸੋਚਦੇ ਕਿ ਉਨ੍ਹਾਂ ਨੂੰ ਬਦਲੇ ਵਿੱਚ ਕੀ ਮਿਲੇਗਾ। ਵਿਕਾਸ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਮਿਲਿਆ ਪਿਆਰ ਅਤੇ ਸਹਿਯੋਗ ਉਹ ਕਦੇ ਨਹੀਂ ਭੁੱਲੇਗਾ। ਵਿਕਾਸ ਅਨੁਸਾਰ ਉਸ ਦੀ ਇਹ ਯਾਤਰਾ ਕਰੀਬ 15 ਦਿਨ ਹੋਰ ਜਾਰੀ ਰਹੇਗੀ, ਜਿਸ ਦੌਰਾਨ ਉਹ ਹੋਰ ਧਾਰਮਿਕ ਅਤੇ ਸੱਭਿਆਚਾਰਕ ਸਥਾਨਾਂ ਦੇ ਦਰਸ਼ਨ ਕਰੇਗਾ।

ਇਹ ਵੀ ਪੜ੍ਹੋ- ਪਤੀ ਦੀ ਗੈਰ-ਮੌਜੂਦਗੀ ’ਚ 2 ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫ਼ਰਾਰ, ਰੋਜ਼ੀ-ਰੋਟੀ ਲਈ ਕੁਵੈਤ ਗਿਆ ਸੀ ਪਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News