ਬਮਿਆਲ ''ਚ ਸਬਜ਼ੀ ਦੀ ਆੜ ਹੇਠ ਕੀਤੀ ਜਾ ਰਹੀ ਗਾਵਾਂ ਤਸਕਰੀ, ਲੋਕਾਂ ਨੇ ਗੱਡੀ ਨੂੰ ਕੀਤਾ ਕਾਬੂ
Sunday, Aug 27, 2023 - 05:13 PM (IST)

ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਬੀਤੀ ਦੇਰ ਰਾਤ ਸਰਹੱਦੀ ਖ਼ੇਤਰ ਕਸਬਾ ਬਮਿਆਲ ਦੇ ਪਿੰਡ ਕੋਹਲੀਆਂ ਵਿਖੇ ਲੋਕਾਂ ਵੱਲੋਂ ਇਕ ਮਹਿੰਦਰਾ ਗੱਡੀ ਨੂੰ ਕਾਬੂ ਕੀਤਾ ਗਿਆ, ਜਿਸ 'ਚ ਸਬਜ਼ੀ ਦੀ ਆੜ 'ਚ 4 ਗਾਵਾਂ ਨੂੰ ਬਹੁਤ ਬੁਰੀ ਤਰ੍ਹਾਂ ਬੰਨਿਆ ਹੋਇਆ ਸੀ ਅਤੇ ਉਨ੍ਹਾਂ ਦੀ ਤਸਕਰੀ ਕੀਤੀ ਜਾ ਰਹੀ ਸੀ ।
ਇਹ ਵੀ ਪੜ੍ਹੋ- ਹੁਣ ਪੰਜਾਬ ਦੇ ਇਤਿਹਾਸਕ ਕਿਲ੍ਹੇ ਬਣਨਗੇ ਸੈਰ ਸਪਾਟੇ ਦਾ ਕੇਂਦਰ, ਇਹ ਸ਼ਹਿਰ ਬਣੇਗਾ ਵੈਡਿੰਗ ਡੈਸਟੀਨੇਸ਼ਨ
ਲੋਕਾਂ ਵੱਲੋਂ ਸ਼ੱਕ ਪੈਣ 'ਤੇ ਗੱਡੀ ਕਾਬੂ ਕਰ ਲਈ ਗਈ ਪਰ ਮੌਜੂਦ ਗੱਡੀ ਸਵਾਰ ਹਨੇਰੇ ਦਾ ਫ਼ਾਇਦਾ ਲੈਂਦੇ ਹੋਏ ਫ਼ਰਾਰ ਹੋਣ 'ਚ ਸਫ਼ਲ ਹੋ ਗਿਆ। ਲੋਕਾਂ ਵੱਲੋਂ ਮੌਕੇ 'ਤੇ ਨਰੋਟ ਜੈਮਲ ਸਿੰਘ ਪੁਲਸ ਨੂੰ ਸੂਚਨਾ ਦਿੱਤੀ ਗਈ । ਜਿਸਦੇ ਚਲਦੇ ਪੁਲਸ ਨੇ ਮੌਕੇ 'ਤੇ ਪੁਹੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰਕੇ ਇਕ ਮਹਿੰਦਰ ਗੱਡੀ ਅਤੇ ਇਕ ਮੋਟਰਸਾਈਕਲ ਕਬਜ਼ੇ ਵਿਚ ਲੈ ਲਿਆ। ਗੱਡੀ ਦਾ ਚਾਲਕ ਅਤੇ ਮੋਟਰਸਾਈਕਲ ਚਾਲਕ ਮੌਕੇ 'ਤੇ ਫ਼ਰਾਰ ਹੋ ਗਏ ਸਨ, ਜਿਸ ਦੋਰਾਨ ਇਕ ਗਾਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਥਾਣਾ ਨਰੋਟ ਜੈਮਲ ਸਿੰਘ ਦੇ ਮੁੱਖੀ ਹਰਪ੍ਰਕਾਸ਼ ਸਿੰਘ ਨੇ ਦੱਸਿਆ ਕਿ ਗੱਡੀ ਅਤੇ ਮੋਟਰਸਾਈਕਲ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਇਕ ਚਿੱਠੀ ਨਾਲ ਪਾਵਰਕਾਮ ਨੂੰ ਕਰੋੜਾਂ ਦਾ ਨੁਕਸਾਨ, 2 ਵਿਭਾਗਾਂ 'ਚ ਚੱਲ ਰਹੀ ਖਿੱਚੋਤਾਣ ਲੋਕਾਂ ਲਈ ਬਣੀ ਮੁਸੀਬਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8