ਮੋਟਰਸਾਈਕਲ ਚੋਰੀ ਕਰ ਕੇ ਸਪੇਅਰ ਪਾਰਟ ਵੇਚਣ ਵਾਲਿਆਂ ’ਚੋਂ ਇਕ ਕਾਬੂ

Monday, Aug 26, 2019 - 05:22 AM (IST)

ਮੋਟਰਸਾਈਕਲ ਚੋਰੀ ਕਰ ਕੇ ਸਪੇਅਰ ਪਾਰਟ ਵੇਚਣ ਵਾਲਿਆਂ ’ਚੋਂ ਇਕ ਕਾਬੂ

ਬਟਾਲਾ/ਕਿਲਾ ਲਾਲ ਸਿੰਘ, (ਬੇਰੀ, ਭਗਤ)- ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੇ ਚੋਰੀ ਕਰ ਕੇ ਮੋਟਰਸਾਈਕਲ ਦੇ ਪਾਰਟ ਵੇਚਣ ਵਾਲਾ ਇਕ ਨੌਜਵਾਨ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਥਾਣਾ ਕਿਲਾ ਲਾਲ ਸਿੰਘ ਐੱਸ. ਐੱਚ. ਓ. ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਭਾਗੋਵਾਲ ਵਿਖੇ ਪੁਲਸ ਪਾਰਟੀ ਨੇ ਪੁਲ ਨਹਿਰ ਕਲਾਨੌਰ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਪ੍ਰਦੂਮਣ ਸਿੰਘ ਪੁੱਤਰ ਰਣਧੀਰ ਸਿੰਘ ਅਤੇ ਮਨਤਾਜ ਸਿੰਘ ਪੁੱਤਰ ਤਬਰੇਜ ਸਿੰਘ ਵਾਸੀਆਨ ਵਡਾਲਾ ਬਾਂਗਰ ਦੋਵੇਂ ਮੋਟਰਸਾਈਕਲ ਚੋਰੀ ਕਰ ਕੇ ਉਨ੍ਹਾਂ ਦੇ ਸਪੇਅਰ ਪਾਰਟ ਵੇਚਦੇ ਹਨ, ਜਿਸ ’ਤੇ ਪੁਲਸ ਨੇ ਤੁਰੰਤ ਮੁਸਤੈਦੀ ਨਾਲ ਕੰਮ ਲੈਂਦਿਆਂ ਦੋਵਾਂ ਨੌਜਵਾਨਾਂ ਨੂੰ ਮੋਟਰਸਾਈਕਲ ’ਤੇ ਆਉਂਦੇ ਦੇਖ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਪਿੱਛੇ ਬੈਠਾ ਨੌਜਵਾਨ ਮਨਤਾਜ ਪੁਲਸ ਨੂੰ ਦੇਖ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਪ੍ਰਦੂਮਣ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਵਿਰੁੱਧ ਥਾਣਾ ਕਿਲਾ ਲਾਲ ਸਿੰਘ ਵਿਖੇ ਬਣਦੀਆਂ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਨ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ’ਤੇ 12 ਹੋਰ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਹਨ।

ਐੱਸ. ਐੱਚ. ਓ. ਨੇ ਦੱਸਿਆ ਕਿ ਫਰਾਰ ਹੋਏ ਨੌਜਵਾਨ ਦੀ ਤਲਾਸ਼ ਪੁਲਸ ਜੰਗੀ ਪੱਧਰ ’ਤੇ ਕਰ ਰਹੀ ਹੇ ਜੋ ਜਲਦ ਪੁਲਸ ਹਿਰਾਸਤ ਵਿਚ ਹੋਵੇਗਾ।


author

Bharat Thapa

Content Editor

Related News