ਲਗਾਤਾਰ ਰੁਕ-ਰੁਕ ਪੈ ਹੈ ਰਹੀ ਬਾਰਿਸ਼ ਕਣਕ ਦੀ ਫ਼ਸਲ ਲਈ ਲਾਹੇਵੰਦ: ਖੇਤੀ ਮਾਹਿਰ
Sunday, Feb 04, 2024 - 05:31 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਅੱਜ ਸਵੇਰੇ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਹਾੜ੍ਹੀ ਦੀਆਂ ਫ਼ਸਲਾਂ ਲਈ ਘਿਓ ਦਾ ਕੰਮ ਦੇ ਬਰਾਬਰ ਮੰਨੀ ਜਾ ਰਹੀ ਹੈ। ਇਸੇ ਵੇਲੇ ਕੋਹਰੇ ਅਤੇ ਠੰਡ ਨਾਲ ਪ੍ਰਭਾਵਿਤ ਫ਼ਸਲਾਂ ਲਈ ਬਾਰਿਸ਼ ਕਾਫ਼ੀ ਲਾਭਦਾਇਕ ਦੱਸੀ ਜਾ ਰਹੀ ਹੈ। ਦੂਜੇ ਪਾਸੇ ਇਸ ਬਾਰਿਸ਼ ਕਾਰਨ ਸਰਹੱਦੀ ਖ਼ੇਤਰ ਰਾਵੀ ਦਰਿਆ ਤੋਂ ਪਾਰਲੇ ਪਾਸੇ ਵਾਲੇ ਅਤੇ ਉੱਚੀ ਜ਼ਮੀਨਾਂ ਵਾਲੇ ਕਿਸਾਨਾਂ ਦੇ ਚਿਹਰੇ ਪੂਰੀ ਤਰ੍ਹਾਂ ਖਿੜੇ ਦਿਖਾਈ ਦੇ ਰਹੇ ਹਨ। ਕਿਸਾਨਾਂ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਪਹਾੜੀ ਖੇਤਰਾਂ ਵਿਚ ਬਰਫਬਾਰੀ ਤੋਂ ਬਾਅਦ ਸੁੱਕੀ ਠੰਡ ਫ਼ਸਲਾਂ ਦਾ ਭਾਰੀ ਨੁਕਸਾਨ ਕਰ ਰਹੀ ਸੀ।
ਇਹ ਵੀ ਪੜ੍ਹੋ : CM ਮਾਨ ਨੇ ਦੇਸ਼ ਦਾ ਮਾਣ ਵਧਾਉਣ ਵਾਲੇ ਪੰਜਾਬ ਦੇ 11 ਖਿਡਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ
ਕਿਸਾਨ ਕੁਲਵਿੰਦਰ ਸਿੰਘ ਬਰਿਆਰ, ਬਖਸ਼ੀਸ ਸਿੰਘ ਕੌਹਲੀਆ, ਅਮਨਦੀਪ ਸਿੰਘ, ਰੂਪ ਸਿੰਘ, ਸਰੂਪ ਸਿੰਘ ਕਠਿਆਲੀ, ਆਸ਼ੂ ਦੌਰਾਗਲਾ, ਆਦਿ ਨੇ ਦੱਸਿਆ ਕਿ ਚਾਰਾ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਕਾਫ਼ੀ ਪ੍ਰਭਾਵਿਤ ਹੋ ਰਹੀਆਂ ਸਨ ਪਰ ਹੁਣ ਕਣਕ ਨੂੰ ਦੂਜਾ ਪਾਣੀ ਲਾਉਣ ਦੀ ਜ਼ਰੂਰਤ ਨਹੀਂ ਰਹੀ। ਕਣਕ ਦੀ ਫ਼ਸਲ ਜੋ ਜ਼ਿਆਦਾ ਦਵਾਈਆਂ 'ਤੇ ਮੈਟਰੀ ਦੇ ਅਸਰ ਨਾਲ ਪ੍ਰਭਾਵਿਤ ਹੋਈ ਸੀ ਉਸ ਨੂੰ ਬਰਸਾਤ ਨੇ ਕਣਕ ਦੀਆ ਫ਼ਸਲਾਂ ਨੂੰ ਧੋਅ ਦਿੱਤਾ ਹੈ, ਜਿਸ ਕਾਰਨ ਕਣਕ ਦੀ ਫ਼ਸਲ ਨੂੰ ਕਾਫ਼ੀ ਲਾਭਦਾਇਕ ਸਿੱਧ ਹੋਵੇਗੀ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਅੱਗੇ ਪੰਜਾਬ ਸਰਕਾਰ ਦੀਆਂ ਮਸ਼ਹੂਰੀ ਵਾਲੀਆਂ ਸਕ੍ਰੀਨਾਂ ਹਟਾਈਆਂ ਜਾਣ : SGPC ਦਾ ਬਿਆਨ
ਕਿਸਾਨਾਂ ਦੱਸਿਆ ਕਿ ਜਿਵੇਂ ਆਉਣ ਵਾਲੇ ਦਿਨ ਵਿਚ ਫਿਰ ਬਾਰਿਸ਼ ਦੱਸੀ ਗਈ ਹੈ ਜੇਕਰ ਵਧੇਰੇ ਮਾਤਰਾਂ ਵਿਚ ਬਾਰਿਸ਼ ਹੋ ਜਾਂਦੀ ਹੈ ਤਾਂ ਨੀਵੀਂ ਥਾਵਾ ਵਾਲੀ ਕਣਕ ਦੀ ਫ਼ਸਲ ਨੁਕਸਾਨੀ ਜਾ ਸਕਦੀ ਹੈ ਪਰ ਹੁਣ ਤੱਕ ਦੀ ਬਾਰਿਸ਼ ਕਿਸਾਨ ਵਰਗ ਲਈ ਬਹੁਤ ਲਾਭਦਾਇਕ ਸਿੱਧ ਹੋ ਰਹੀ ਹੈ। ਦੂਜੇ ਪਾਸੇ ਜਦ ਇਸ ਸੰਬੰਧੀ ਜਦ ਖੇਤੀਬਾੜੀ ਮਾਹਿਰ ਏ.ਡੀ.ਓ ਮਨਪ੍ਰੀਤ ਸਿੰਘ, ਅਤੇ ਅੰਮ੍ਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਇਸ ਬਰਸਾਤ ਦੇ ਆਉਣ ਨਾਲ ਫ਼ਸਲਾਂ ਦੇ ਬੂਟਿਆਂ ਵਿਚ ਫਲਾਵਟ ਆਵੇਗੀ ਅਤੇ ਉਹ ਪੈਦਾਵਾਰ ਵਧਾਉਣ ਵਿਚ ਸਹਾਈ ਹੋਵੇਗੀ । ਉਨ੍ਹਾਂ ਦੱਸਿਆ ਇਸ ਨਾਲ ਕਣਕ ਦੀ ਫ਼ਸਲ ਦੀ ਪੈਦਾਵਾਰ ਕਾਫ਼ੀ ਵਧੇਗੀ ਅਤੇ ਹੁਣ ਕਿਸਾਨਾਂ ਤੇ ਵੀ ਪਾਣੀ ਲਾਉਣ ਦਾ ਆਰਥਿਕ ਬੋਝ ਨਹੀਂ ਪਵੇਗਾ ਅਤੇ ਇਸ ਨਾਲ ਕਣਕ ਦਾ ਝਾੜ ਵੀ ਵੱਧ ਸਕਦਾ ਹੈ।
ਇਹ ਵੀ ਪੜ੍ਹੋ : ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ, 20 ਦੇ ਕਰੀਬ ਹਥਿਆਰਬੰਦਾਂ ਨੇ ਬੱਸ ਨੂੰ ਰੋਕ ਕੇ ਕੀਤੀ ਵੱਡੀ ਵਾਰਦਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8