ਸਵਿਮਿੰਗ ਪੂਲ ''ਚ ਨਹਾਉਂਦੇ ਸਮੇਂ ਨੌਜਵਾਨਾਂ ''ਚ ਹੋਈ ਤਕਰਾਰ, ਚੱਲੀਆਂ ਗੋਲੀਆਂ

Tuesday, Jun 14, 2022 - 08:25 PM (IST)

ਸਵਿਮਿੰਗ ਪੂਲ ''ਚ ਨਹਾਉਂਦੇ ਸਮੇਂ ਨੌਜਵਾਨਾਂ ''ਚ ਹੋਈ ਤਕਰਾਰ, ਚੱਲੀਆਂ ਗੋਲੀਆਂ

ਸ੍ਰੀ ਖਡੂਰ ਸਾਹਿਬ (ਗਿੱਲ) : ਅੱਤ ਦੀ ਪੈ ਰਹੀ ਗਰਮੀ ‘ਚ ਨਹਾਉਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਹਲਕਾ ਬਾਬਾ ਬਕਾਲਾ ਦੇ ਪਿੰਡ ਖੱਖ ਦੇ ਨੌਜਵਾਨਾਂ ਵਿਚਾਲੇ ਜੰਡਿਆਲਾ ਗੁਰੂ ਵਿਖੇ ਬੀਤੇ ਕੱਲ੍ਹ ਸਵਿਮਿੰਗ ਪੂਲ 'ਚ ਨਹਾਉਣ ਸਮੇਂ ਹੋਈ ਤਕਰਾਰ ਦੇ ਚੱਲਦਿਆਂ ਦੇਰ ਸ਼ਾਮ ਪਿੰਡ ਆ ਕੇ ਨੌਜਵਾਨਾਂ ਵੱਲੋਂ ਕੁਝ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਪਿੰਡ ਦੇ ਹੀ ਵਿਅਕਤੀਆਂ ‘ਤੇ ਗੋਲੀਆਂ ਚਲਾਉਣ ਦਾ ਸਮਾਚਾਰ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਵੈਰੋਵਾਲ ਦੇ ਐੱਸ.ਐੱਚ.ਓ. ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਪਿੰਡ ਖੱਖ ਦੇ ਕੁਝ ਨੌਜਵਾਨ ਜੰਡਿਆਲਾ ਗੁਰੂ ਸਵਿਮਿੰਗ ਪੂਲ 'ਚ ਨਹਾਉਣ ਵਾਸਤੇ ਗਏ ਸਨ, ਜਿਥੇ ਉਨ੍ਹਾਂ ਦਾ ਆਪਸ 'ਚ ਝਗੜਾ ਹੋ ਗਿਆ ਤੇ ਪਿੰਡ ਆ ਕੇ ਸ਼ਾਮ ਨੂੰ ਕੁਝ ਨੌਜਵਾਨਾਂ 'ਤੇ ਫਾਇਰਿੰਗ ਕੀਤੀ ਗਈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਸਬੰਧੀ ਜੁਗਰਾਜ ਸਿੰਘ ਪੁੱਤਰ ਬਲਵਿੰਦਰ ਸਿੰਘ ਤੇ ਹਮੇਸ਼ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਖੱਖ ਸਮੇਤ 4 ਅਣਪਛਾਤੇ ਵਿਆਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਵਿਵਾਦਾਂ 'ਚ ਰਹੀ ਉਡਾਣ ਇੰਮੀਗ੍ਰੇਸ਼ਨ ਦੇ ਗੁਰਪ੍ਰੀਤ ਸਿੰਘ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News