ਬਾਰਡਰ ਦੇ ਇਕ ਕਿਲੋਮੀਟਰ ਦੇ ਘੇਰੇ ਅੰਦਰ ਉੱਚੇ ਕੱਦ ਦੀਆਂ ਫ਼ਸਲਾਂ ਲਗਾਉਣ ’ਤੇ ਪੂਰਨ ਪਾਬੰਦੀ

03/22/2024 6:27:19 PM

ਅੰਮ੍ਰਿਤਸਰ (ਨੀਰਜ)-ਕਮਾਂਡਰ 73 ਬਟਾਲੀਅਨ ਬੀ. ਐੱਸ. ਐੱਫ. ਅਜਨਾਲਾ ਨੇ ਲਿਖਤੀ ਰੂਪ ਵਿਚ ਸੂਚਿਤ ਕੀਤਾ ਹੈ ਕਿ ਸਰਹੱਦ ਪਾਰ ਤੋਂ ਡਰੋਨ ਰਾਹੀਂ ਅਸਲਾ/ਹੈਰੋਇਨ ਵਗੈਰਾ ਦੀ ਖੇਪ ਭਾਰਤ ਵਿਚ ਭੇਜਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕੁਝ ਕਿਸਾਨਾਂ ਵੱਲੋਂ ਅੰਤਰਰਾਸ਼ਟਰੀ ਬਾਰਡਰ ਤੋਂ ਇਕ ਕਿਲੋਮੀਟਰ ਦੇ ਘੇਰੇ ਅੰਦਰ ਉੱਚੇ ਕੱਦ ਦੇ ਬੂਟੇ ਪਾਪੂਲਰ, ਸਫੈਦੇ, ਬਗੀਚੇ, ਗੰਨਾ ਅਤੇ ਹੋਰ ਉਚੇ ਕੱਦ ਦੀਆਂ ਫਸਲਾਂ ਆਦਿ ਲਗਾਈਆਂ ਹੋਈਆਂ ਹਨ।

ਇਹ ਵੀ ਪੜ੍ਹੋ : ਹੋਲੇ ਮਹੱਲੇ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਰਹੀ ਸੰਗਤ ਲਈ ਰਿਹਾਇਸ਼ ਦੇ ਖ਼ਾਸ ਪ੍ਰਬੰਧ

ਇਸ ਤੋਂ ਇਲਾਵਾ ਇਸ ਘੇਰੇ ਅੰਦਰ ਉੱਚੀਆਂ ਇਮਾਰਤਾਂ ਵੀ ਬਣਾਈਆਂ ਜਾ ਰਹੀਆਂ ਹਨ। ਅਜਿਹਾ ਹੋਣ ਨਾਲ ਦੇਸ਼ ਵਿਰੋਧੀਆਂ ਵੱਲੋਂ ਘੁਸਪੈਠ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜਣ ਦਾ ਵੀ ਅੰਦੇਸ਼ਾ ਬਣ ਸਕਦਾ ਹੈ। ਇਸ ਲਈ ਦੇਸ਼ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਸ ਸਬੰਧੀ ਜ਼ਰੂਰੀ ਕਦਮ ਉਠਾਉਣੇ ਅਤਿ ਜ਼ਰੂਰੀ ਹਨ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆ ਘਣਿਸ਼ਾਮ ਥੋਰੀ ਆਈ. ਏ. ਐੱਸ. ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਜ਼ਾਬਤਾ ਫੌਜਦਾਰੀ ਸੰਘਤਾ ਨੇ ਕਿਹਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ, ਇਹ ਹੁਕਮ ਇਕਤਰਫਾ ਪਾਸ ਕਰਦਾ ਹਾਂ ਕਿ ਕੋਈ ਵੀ ਕਿਸਾਨ ਅੰਤਰਰਾਸ਼ਟਰੀ ਬਾਰਡਰ ਅਤੇ ਬਾਰਡਰ ਸੁਰੱਖਿਆ ਫੈਂਸ ਵਿਚ ਅਤੇ ਬਾਰਡਰ ਸੁਰੱਖਿਆ ਫੈਂਸ ਤੋਂ ਭਾਰਤੀ ਇਲਾਕੇ ਵਾਲੇ ਪਾਸੇ ਇਕ ਕਿਲੋਮੀਟਰ ਦੇ ਇਲਾਕੇ ਦੇ ਅੰਦਰ ਉੱਚੇ ਕੱਦ ਦੀਆਂ ਫਸਲਾਂ ਆਦਿ ਨਹੀਂ ਲਗਾਵੇਗਾ ਨਾ ਹੀ ਇਸ ਏਰੀਏ ਵਿਚ ਉੱਚੀਆਂ ਇਮਾਰਤਾਂ ਦੀ ਉਸਾਰੀ ਕਰੇਗਾ।

ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਚੱਲਦਿਆਂ MLA ਜੀਵਨਜੋਤ ਨੇ ਮੋਦੀ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News