ਨਾਕਾ ਤੋੜ ਕੇ ਕਾਲਜ ਰੋਡ ’ਤੇ ਬੋਲੈਰੋ ਕਾਰ ਭਜਾਉਣ ਵਾਲੇ ਨੌਜਵਾਨ ਚੜ੍ਹੇ ਪੁਲਸ ਦੇ ਹੱਥ

Thursday, May 12, 2022 - 02:59 PM (IST)

ਨਾਕਾ ਤੋੜ ਕੇ ਕਾਲਜ ਰੋਡ ’ਤੇ ਬੋਲੈਰੋ ਕਾਰ ਭਜਾਉਣ ਵਾਲੇ ਨੌਜਵਾਨ ਚੜ੍ਹੇ ਪੁਲਸ ਦੇ ਹੱਥ

ਪਠਾਨਕੋਟ (ਸ਼ਾਰਦਾ) - ਬੀਤੀ ਰਾਤ ਟਰੱਕ ਯੂਨੀਅਨ ਮੋੜ ਵਿਖੇ ਪੁਲਸ ਨਾਕਾ ਤੋੜ ਕੇ ਭੱਜ ਰਹੀ ਬੋਲੈਰੋ ਕਾਰ ਨੂੰ ਪੁਲਸ ਨੇ ਕਾਬੂ ਕਰ ਲਿਆ। ਪੁਲਸ ਵਲੋਂ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਦੇ ਦੋਸ਼ ਹੇਠ ਵਾਹਨ ਚਲਾ ਰਹੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰ. 2 ਦੇ ਇੰਚਾਰਜ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਟਰੱਕ ਯੂਨੀਅਨ ਨੇੜੇ ਸਮਾਜ ਵਿਰੋਧੀ ਅਨਸਰਾਂ ਨੂੰ ਫੜਨ ਲਈ ਨਾਕਾਬੰਦੀ ਕੀਤੀ ਹੋਈ ਸੀ। 

ਪੜ੍ਹੋ ਇਹ ਵੀ ਖ਼ਬਰ: ਭਗਵੰਤ ਮਾਨ ਕੋਲ ਨਹੀਂ CM ਦੀ ਪਾਵਰ, ਕੇਜਰੀਵਾਲ ਦਿੱਲੀ ਤੋਂ ਚਲਾ ਰਿਹਾ ਪੰਜਾਬ ਸਰਕਾਰ: ਸੁਖਬੀਰ ਬਾਦਲ

ਇਸ ਦੌਰਾਨ ਚਿੱਟੇ ਰੰਗ ਦੀ ਬੋਲੈਰੋ ਕਾਰ ਡਲਹੋਜੀ ਰੋਡ ਬਾਈਪਾਸ ਵਾਲੇ ਪਾਸੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਸੀ, ਜਿਸ ਦੇ ਚਾਲਕ ਨੂੰ ਏ.ਐੱਸ.ਆਈ. ਨੇ ਰੁਕਣ ਦਾ ਇਸ਼ਾਰਾ ਕੀਤਾ ਗਿਆ। ਡਰਾਈਵਰ ਨੇ ਕਾਰ ਰੋਕਣ ਦੀ ਬਜਾਏ ਤੇਜ਼ ਰਫ਼ਤਾਰ ਨਾਲ ਭਜਾ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਉਕਤ ਕਾਰ ਸਵਾਰਾਂ ਦਾ ਪਿੱਛਾ ਕਰਦੇ ਹੋਏ ਕਾਲਜ ਰੋਡ ਤੋਂ ਉਨ੍ਹਾਂ ਨੂੰ ਕਾਬੂ ਕਰ ਲਿਆ। ਕਾਰ ’ਚ ਤਿੰਨ ਨੌਜਵਾਨ ਸਵਾਰ ਸਨ, ਜਿਨ੍ਹਾਂ ’ਚ ਬੋਲੈਰੋ ਚਾਲਕ ਦਾ ਨਾਂ ਗੀਤਾਂਸ਼ੂ ਪੁੱਤਰ ਸੁਰਿੰਦਰ ਕੁਮਾਰ ਵਾਸੀ ਆਸ਼ਾਪੁਰਨੀ ਮੰਦਰ ਸੀ। ਬਾਕੀ ਦੋ ਹੋਰ ਨੌਜਵਾਨ, ਜਿਨ੍ਹਾਂ ’ਚੋਂ ਇਕ ਨੇ ਆਪਣਾ ਨਾਂ ਨੀਰਜ ਪੁੱਤਰ ਰਵਿੰਦਰ ਕੁਮਾਰ ਵਾਸੀ ਈਸਾ ਨਗਰ ਅਤੇ ਦੂਜੇ ਨੌਜਵਾਨ ਦਾ ਨਾਂ ਅੰਕੁਸ਼ ਕੁਮਾਰ ਪੁੱਤਰ ਰਮੇਸ਼ ਵਾਸੀ ਮੁਹੱਲਾ ਚਾਰਜੀਆਂ ਦੱਸਿਆ। ਉਨ੍ਹਾਂ ਦੱਸਿਆ ਕਿ ਗੱਡੀ ਦੇ ਡਰਾਈਵਰ ਨੌਜਵਾਨ ਗੀਤਾਂਸ਼ੂ ਖਿਲਾਫ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ: ਨਸ਼ੇ ਦੀ ਓਵਰਡੋਜ਼ ਕਾਰਨ ਉੱਜੜੀ ਇਕ ਹੋਰ ਮਾਂ ਦੀ ਗੋਦ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ

ਪੁਲਸ ਨੇ ਮਾਮਲਾ ਦਰਜ ਕਰ ਲਿਆ
ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਨਾਕਾ ਤੌੜ ਕੇ ਭੱਜ ਜਾਣ ਦੇ ਦੋਸ਼ ਵਿੱਚ ਉਕਤ ਅਰੋਪੀ ਖ਼ਿਲਾਫ਼ ਆਈ.ਪੀ.ਸੀ. 1860 ਦੀ ਧਾਰਾ 279 ਅਤੇ 427 ਤਹਿਤ ਕਾਰਵਾਈ ਕਰਦੇ ਹੋਏ ਬੋਲੈਰੋ ਕਾਰ ਨੂੰ ਕਬਜ਼ੇ ’ਚ ਲੈ ਲਿਆ ਹੈ।


author

rajwinder kaur

Content Editor

Related News