ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਨੂੰ ਮਿਲੀ ਨਵੀਂ ਅਲਟਰਾਸਾਊਡ ਮਸ਼ੀਨ
Friday, Apr 12, 2024 - 05:30 PM (IST)

ਬਾਬਾ ਬਕਾਲਾ ਸਾਹਿਬ (ਰਾਕੇਸ਼)- ਇਸ ਖੇਤਰ ਦੇ ਲੋਕਾਂ ਦੀ ਚਿਰਾ ਤੋਂ ਲਟਕਦੀ ਆ ਰਹੀ ਮੰਗ ਉਸ ਵੇਲੇ ਪੂਰੀ ਹੋਈ, ਜਦੋਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਨੂੰ ਨਵੀਂ ਅਲਟਰਾਸਾਊਡ ਮਸ਼ੀਨ ਪ੍ਰਦਾਨ ਕਰਵਾਈ ਗਈ। ਇਸ ਮਸ਼ੀਨ ਦੇ ਲੱਗਣ ਨਾਲ ਜਿਥੇ ਮਰੀਜ਼ਾਂ ਨੂੰ ਬਾਹਰੀ ਖੱਜਲਖੁਆਰੀ ਤੋਂ ਨਿਜਾਤ ਮਿਲੇਗੀ, ਉਥੇ ਨਾਲ ਹੀ ਉਨ੍ਹਾਂ ਨੂੰ ਰਿਆਇਤੀ ਦਰਾਂ `ਤੇ ਅਲਟਰਾਸਾਊਡ ਕਰਵਾਉਣ ਲਈ ਵਿਸ਼ੇਸ਼ ਰਿਆਇਤ ਮਿਲੇਗੀ।
ਇਹ ਵੀ ਪੜ੍ਹੋ- ਵਿਦੇਸ਼ੋਂ ਆਈ 40 ਦਿਨਾਂ ਬਾਅਦ ਨੌਜਵਾਨ ਦੀ ਮ੍ਰਿਤਕ ਦੇਹ, ਪੁੱਤ ਦੀ ਲਾਸ਼ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
ਇਥੇ ਇਹ ਵਰਨਣਯੋਗ ਹੈ ਕਿ ਇਸ ਹਸਪਤਾਲ `ਚ ਪਹਿਲਾ ਆਈ ਮਸ਼ੀਨ ਨੂੰ ਲਿਜਾ ਕੇ ਕਿਸੇ ਹੋਰ ਹਸਪਤਾਲ ਭੇਜ ਦਿੱਤਾ ਗਿਆ ਸੀ, ਉਸ ਸਮੇਂ ਤੋਂ ਹੀ ਇਸ ਖੇਤਰ ਦੇ ਲੋਕ ਇਸ ਸਹੂਲਤ ਤੋਂ ਵਾਂਝੇ ਰਹਿ ਰਹੇ ਸਨ ਅਤੇ ਇਹ ਮੁੱਦਾ ਕਈ ਵਾਰ ਜਗਬਾਣੀ ਵੱਲੋਂ ਚੁੱਕਿਆ ਗਿਆ ਸੀ ਅਤੇ ਹੁਣ ਵੀ ਇਸ ਮੁੱਦੇ ਨੂੰ ਦੁਹਰਾਉਦਿਆਂ ਮੰਗ ਕੀਤੀ ਗਈ ਸੀ ਕਿ ਸਿਵਲ ਹਸਪਤਾਲ ਵਿਚ ਇਸ ਮਸ਼ੀਨ ਸਮੇਤ ਹੋਰ ਕਈ ਸਹੂਲਤਾਂ ਜਿਵੇ ਕਿ ਐਬੂਲੈਂਸ, ਮੈਡੀਕਲ ਡਾਕਟਰਾਂ ਦੀ ਭਾਰੀ ਘਾਟ ਤੋਂ ਇਲਾਵਾ ਸਟਾਫ ਨਰਸਾਂ ਸਮੇਤ ਅਨੇਕਾਂ ਹੀ ਜਰੂਰਤਾਂ ਇਸ ਹਸਪਤਾਲ ਨੂੰ ਲੌੜੀਦੀਆਂ ਹਨ, ਪਰ ਮੌਜੂਦਾ ਸਥਿਤੀ ਵਿਚ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਖੁਦ ਬਿਮਾਰ ਪਿਆ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ- ਕਸਟਮ ਵਿਭਾਗ ਦੀ ਵੱਡੀ ਕਾਰਵਾਈ: ਸ਼ਾਰਜਾਹ ਤੋਂ ਅੰਮ੍ਰਿਤਸਰ ਪੁੱਜੀ ਫਲਾਈਟ 'ਚੋਂ 51 ਲੱਖ ਰੁਪਏ ਦਾ ਸੋਨਾ ਜ਼ਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8