ਦਰਗਾਹ ਬਾਬਾ ਬੁੱਢਣ ਸ਼ਾਹ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ

Monday, Mar 31, 2025 - 09:41 PM (IST)

ਦਰਗਾਹ ਬਾਬਾ ਬੁੱਢਣ ਸ਼ਾਹ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ

ਸ੍ਰੀ ਕੀਰਤਪੁਰ ਸਾਹਿਬ (ਚੌਵੇਸ਼ ਲਟਾਵਾ) : ਕਲਯੁੱਗ ਵਿੱਚ ਆਪਸੀ ਰੰਜਿਸ਼ ਵੈਰ ਵਿਰੋਧਤਾ ਤੇ ਆਪਸੀ ਨਰਾਜ਼ਗੀਆਂ ਨੂੰ ਦੂਰ ਕਰ ਨਫਰਤ ਨੂੰ ਮੁਹੱਬਤ 'ਚ ਅਤੇ ਭਾਈਚਾਰਕ ਸਾਂਝ ਨੂੰ ਦਿਲਾਂ ਵਿੱਚ ਹੋਰ ਮਜਬੂਤ ਤੇ ਤਬਦੀਲ ਕਰਨ ਵਾਲਾ ਤਿਉਹਾਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਤਰੀ ਭਾਰਤ ਦੀ ਪ੍ਰਸਿੱਧ ਦਰਗਾਹ ਪੀਰ ਸਾਈ ਬਾਬਾ ਬੁੱਢਣ ਸ਼ਾਹ ਜੀ ਦੇ ਸੇਵਾਦਾਰ ਦਿਲਬਾਗ ਮੁਹੰਮਦ ਨੇ ਦਰਗਾਹ ਦੇ ਨਾਲ ਬਣੀ ਹੋਈ ਮਸਜਿਦ ਵਿਖੇ ਈਦ ਦਾ ਪਾਕ ਤੇ ਪਵਿੱਤਰ ਦਿਹਾੜਾ ਮਨਾਉਂਦੇ ਹੋਏ ਸੰਬੋਧਨ ਕੀਤਾ। 

ਉਨ੍ਹਾਂ ਕਿਹਾ ਕਿ ਅੱਜ ਦਾ  ਦਿਹਾੜਾ ਜਿਹੜਾ ਕਿ 29 ਰੋਜ਼ੇ ਰੱਖਣ ਤੋਂ ਬਾਅਦ ਪੂਰੀ ਦੁਨੀਆਂ ਦੇ ਵਿੱਚ ਇਸ ਵਾਰ ਮਨਾਇਆ ਜਾ ਰਿਹਾ ਤੇ ਇਸ ਈਦ ਦੇ ਮੌਕੇ ਮੈਂ ਪੂਰੀ ਦੁਨੀਆ 'ਚ ਵੱਸਦੇ ਖਾਸ ਕਰ ਪੰਜਾਬੀਆਂ ਨੂੰ ਪੂਰੇ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਤੇ ਖਾਸ ਕਰ ਨਾਰਾਜ਼ਗੀਆਂ ਨੂੰ ਦੂਰ ਕਰਨ ਵਾਲੀ ਈਦ ਹੈ। ਨਫਰਤ ਨੂੰ ਮੁਹੱਬਤ ਦੇ ਵਿੱਚ ਤਬਦੀਲ ਕਰਨ ਦੀ ਈਦ ਹੈ, ਪੁਰਾਣੀਆਂ ਰੰਜਿਸ਼ਾਂ ਨੂੰ ਭੁਲਾ ਕੇ ਗਲੇ ਮਿਲਣ ਦੀ ਈਦ ਹੈ ਤੇ ਇਸ ਮੌਕੇ ਮੈਂ ਕਹਿਣਾ ਚਾਹਾਂਗਾ ਕਿ ਸਾਰਿਆਂ ਨੂੰ ਜੇ ਕਿਸੇ ਦੇ ਨਾਲ ਕੋਈ ਨਾਰਾਜ਼ਗੀ ਹੈ ਤਾਂ ਉਸ ਨੂੰ ਦੂਰ ਕਰ ਲੈਣਾ ਚਾਹੀਦਾ ਹੈ। ਇੱਕ ਕਦਮ ਅੱਗੇ ਵੱਧ ਕੇ ਦੂਸਰੇ ਦੇ ਨਾਲ ਗਲੇ ਮਿਲਣਾ ਚਾਹੀਦਾ ਹੈ, ਰੰਜਿਸ਼ਾਂ ਨੂੰ ਭੁਲਾ ਕੇ ਮੁਹੱਬਤ ਦਾ ਜਿਹੜਾ ਪੈਗਾਮ ਹੈ ਉਹ ਆਮ ਕਰ ਲੈਣਾ ਚਾਹੀਦਾ। ਇਸ ਮੌਕੇ ਮੌਲਵੀ ਹਮੀਦ ਮੁਹੰਮਦ ਦਿਲਬਾਗ ਮੁਹੰਮਦ ਪੰਜਾਬ ਜਰਨਲ ਸੈਕਟਰੀ ਕਾਂਗਰਸ ਕਮੇਟੀ ਸ਼ਰੀਫ ਗਫੂਰ ਅਕਬਰ ਦਿਲਬਰ ਦਾਨਿਸ਼ ਇਮਰਾਨ ਮੁਹੰਮਦ ਫਿਰੋਜ਼ ਸ਼ਾਹ ਪਰਵੇਜ਼ ਸ਼ਾਹ ਅਮਤੋਜ ਸਮੀਰ ਸ਼ਾਹ ਮੱਖਣ ਖਾਨ ਇਸ਼ਾਣ ਸਾਹ ਰੂਹਾਨ ਸ਼ਾਹ ਨਾਜਰ ਨਿੰਦੀ ਐਡਵੋਕੇਟ ਅਹਿਮਦਦੀਨ ਖਾਨ ਬਿੱਟੂ ਸ਼ਾਹ ਆਦ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News