ਸੜਕ ਹਾਦਸੇ ਦੌਰਾਨ ਬੱਚੀ ਦੀ ਮੌਤ
Thursday, Dec 19, 2019 - 08:17 PM (IST)

ਅੰਮ੍ਰਿਤਸਰ, (ਅਰੁਣ)— ਕੋਟਲਾ ਤਰਖਾਣਾ ਨੇੜੇ ਜਾ ਰਹੇ ਇਕ ਆਟੋ ਨੂੰ ਟਰੈਕਟਰ ਚਾਲਕ ਵਲੋਂ ਟੱਕਰ ਮਾਰਨ ਨਾਲ ਇਕ 4 ਮਹੀਨੇ ਦੀ ਬੱਚੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾ ਦੀ ਪਛਾਣ ਮਨਕੀਰਤ ਕੌਰ ਵਜੋਂ ਹੋਈ ਹੈ। ਥਾਣਾ ਕੱਥੂਨੰਗਲ ਦੀ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਗੁਮਾਨਪੁਰਾ ਵਾਸੀ ਮਨਜਿੰਦਰ ਸਿੰਘ ਨੇ ਦੱਸਿਆ ਕਿ 17 ਦਸੰਬਰ ਦੀ ਸ਼ਾਮ 5:30 ਵਜੇ ਉਹ ਆਪਣੀ ਮਾਸੀ ਅਮਰਜੀਤ ਕੌਰ, ਭਣੇਵੇ ਜੁਗਰਾਜ ਸਿੰਘ, 4 ਸਾਲਾ ਭਣੇਵੀ ਮਨਕੀਰਤ ਕੌਰ ਸਮੇਤ ਸੋਹੀਆ ਕਲਾ ਤੋਂ ਪਿੰਡ ਸਹਿਜਾਦੇ ਆਪਣੇ ਰਿਸ਼ਤੇਦਾਰ ਨੂੰ ਮਿਲਣ ਲਈ ਆਟੋ 'ਤੇ ਜਾ ਰਹੇ ਸੀ। ਕੋਟਲਾ ਤਰਖਾਣਾ ਨੇੜੇ ਪੁੱਜਣ 'ਤੇ ਇਕ ਤੇਜ਼ ਰਫਤਾਰ ਟਰੈਕਟਰ ਚਾਲਕ ਵਲੋਂ ਆਟੋ ਨੂੰ ਟੱਕਰ ਮਾਰਨ ਨਾਲ ਆਟੋ ਪਲਟ ਗਿਆ ਤੇ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ। ਜ਼ਖਮੀ ਛੋਟੀ ਬੱਚੀ ਮਨਕੀਰਤ ਕੌਰ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਟਰੈਕਟਰ ਚਾਲਕ ਦੀ ਪਛਾਣ ਮਨਜੀਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਅਜੈਬਵਾਲੀ ਵਜੋਂ ਹੋਈ, ਜਿਸ ਖਿਲਾਫ ਮਾਮਲਾ ਦਰਜ ਕਰਕੇ ਪੁਲਸ ਵਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।