ਮੁੱਖ ਖੇਤੀਬਾੜੀ ਅਫਸਰ ਡਾ. ਢਿੱਲੋਂ ਵੱਲੋਂ ਸਰਹੱਦੀ ਖੇਤਰਾਂ ਦਾ ਦੌਰਾ

07/13/2023 6:09:16 PM

ਬਹਿਰਾਮਪੁਰ (ਗੋਰਾਇਆ)- ਬੀਤੇ ਦਿਨੀਂ ਲਗਾਤਾਰ ਹੋਈ ਤੇਜ਼ ਬਾਰਿਸ਼ ਕਾਰਨ ਜਿਥੇ ਹੜ੍ਹ ਵਰਗੀ ਸਥਿਤੀ ਹੋ ਗਈ ਹੈ, ਉੱਥੇ ਰਾਵੀ ਦਰਿਆ ਦੇ ਨੇੜਲੇ ਪਿੰਡਾਂ ਵਿਚ ਝੋਨੇ ਦੀ ਫਸਲ ਅਤੇ ਪਸ਼ੂਆ ਦਾ ਚਾਰਾ ਪਾਣੀ ਦੀ ਲਪੇਟ ਵਿਚ ਆਉਣ ਕਾਰਨ ਕਾਫੀ ਹੱਦ ਤੱਕ ਤਬਾਹ ਹੋ ਗਿਆ ਹੈ, ਜਿਸ ਦੇ ਚੱਲਦੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਸ਼ੂ ਅਗਰਵਾਲ ਦੇ ਨਿਰਦੇਸ਼ਾਂ ਤਹਿਤ ਅੱਜ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾਕਟਰ ਕ੍ਰਿਪਾਲ ਸਿੰਘ ਢਿੱਲੋਂ ਵੱਲੋਂ ਸਰਹੱਦੀ ਪਿੰਡ ਮਰਾੜਾ, ਬਾਹਮਣੀ, ਬਾਲਾਪਿੰਡੀ, ਜੋਗਰ, ਝਬਕਰਾ, ਮਕੌੜਾ ਤੇ ਰਾਵੀ ਦਰਿਆ ਤੋਂ ਪਾਰਲੇ ਪਾਸੇ ਵਾਲੇ ਪਿੰਡਾਂ ਵਿਚ ਖਰਾਬ ਹੋਈਆਂ ਫਸਲਾਂ ਸਬੰਧੀ ਦੌਰਾ ਕੀਤਾ ਗਿਆ।

ਇਹ ਵੀ ਪੜ੍ਹੋ- ਥਾਣਾ ਵੇਰਕਾ ਦੀ ਲਾਪਤਾ ਹੋਈ 10 ਸਾਲਾ ਮਾਸੂਮ ਬੱਚੀ ਦੀ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਇਸ ਦੌਰਾਨ ਇਲਾਕੇ ਦੇ ਕਿਸਾਨਾਂ ਨੇ ਆਪਣੀਆ ਮੁਸ਼ਕਲਾਂ ਸਬੰਧੀ ਜਾਣੂ ਕਰਵਾਇਆ ਗਿਆ। ਇਸ ਮੌਕੇ ਜ਼ਿਲਾ ਸਿਖਲਾਈ ਅਫਸਰ ਅਮਰੀਕ ਸਿੰਘ, ਖੇਤੀਬਾੜੀ ਵਿਸਥਾਰ ਅਫਸਰ ਹਰਮਨਪ੍ਰੀਤ ਸਿੰਘ, ਖੇਤੀਬਾੜੀ ਵਿਸਥਾਰ ਅਫਸਰ ਮੋਹਣ ਸਿੰਘ ਵਾਹਲਾ, ਬੀ. ਟੀ. ਐੱਮ. ਰਵਿੰਦਰ ਸਿੰਘ ਠਾਕੁਰ, ਖੇਤੀਬਾੜੀ ਵਿਥਵਾਰ ਅਫਸਰ ਮਰਾੜਾ ਸੁਦੇਸ਼ ਸ਼ਰਮਾ, ਮੁਨੀਸ਼ ਕੁਮਾਰ, ਸਰਪੰਚ ਕਰਨ ਸਿੰਘ ਬਾਹਮਣੀ, ਸਿੰਘ, ਰਜਿੰਦਰ ਸੈਣੀ, ਸਰਪੰਚ ਅਜੇਪਾਲ ਸਿੰਘ ਮਕੌੜਾ, ਮਲਾਹ ਨਛੱਤਰ ਸਿੰਘ ਗੁਰਨਾਮ ਸਿੰਘ ਤੂਰ, ਰੂਪ ਸਿੰਘ ਭਰਿਆਲ, ਦਵਿੰਦਰ ਸਿੰਘ ਝਬਕਰਾ, ਟੋਨੀ ਮਹਾਜਨ, ਪਵਨ ਸੈਣੀ ਮਰਾੜਾ ਆਦਿ ਹਜ਼ਾਰ ਸਨ।

ਇਹ ਵੀ ਪੜ੍ਹੋ- ਨੌਜਵਾਨ ਨੇ ਸ਼ੌਂਕ ਨੂੰ ਬਣਾਇਆ ਸਹਾਇਕ ਧੰਦਾ, ਸਾਲਾਨਾ ਕਰਦੈ ਲੱਖਾਂ ਰੁਪਏ ਦੀ ਕਮਾਈ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News