1 ਕਰੋੜ ਦੀ ਫਿਰੌਤੀ ਮੰਗਣ ਵਾਲੇ ਕੇਸ਼ਵ ਬਟਾਲਾ ਸਮੇਤ ਤਿੰਨ ਖਿਲਾਫ ਕੇਸ ਦਰਜ
Monday, Nov 24, 2025 - 06:28 PM (IST)
ਅੰਮ੍ਰਿਤਸਰ(ਸੰਜੀਵ)- ਕਰੋੜਾਂ ਰੁਪਇਆ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਥਾਣਾ ਰਾਮਦਾਸ ਦੀ ਪੁਲਸ ਨੇ ਕੇਸ਼ਵ ਬਟਾਲਾ ਅਤੇ ਦੋ ਅਣਪਛਾਤੇ ਸਾਥੀਆਂ ਖਿਲਾਫ ਕੇਸ ਦਰਜ ਕੀਤਾ ਹੈ। 18 ਨਵੰਬਰ ਨੂੰ ਉਸ ਦੇ ਪੁੱਤਰ ਅਭਿਨੂਰ ਸਿੰਘ ਦੇ ਫ਼ੋਨ ’ਤੇ ਇੱਕ ਵਟਸਐਪ ਗਰੁੱਪ ਵਿੱਚ ਇੱਕ ਰਿਕਾਰਡਿੰਗ ਆਈ, ਜਿਸ ਵਿੱਚ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਟਰਾਲੀ ਦਾ ਕੱਟ'ਤਾ 42 ਹਜ਼ਾਰ ਦਾ ਚਲਾਨ
ਜਦੋਂ ਉਸ ਦਾ ਪੁੱਤਰ ਘਰ ਵਾਪਸ ਆਇਆ ਅਤੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਦੇ ਕੋਲ ਇੰਨੇ ਪੈਸੇ ਨਹੀਂ ਹਨ। 20 ਨਵੰਬਰ ਨੂੰ ਰਾਤ 10 ਵਜੇ ਦੇ ਕਰੀਬ ਉਸ ਦੀ ਪਤਨੀ ਰੁਪਿੰਦਰ ਕੌਰ ਅਤੇ ਪਿਤਾ ਸਾਧਾ ਸਿੰਘ ਘਰ ਵਿੱਚ ਸਨ ਜਦੋਂ ਇੱਕ ਮੋਟਰਸਾਈਕਲ ’ਤੇ ਤਿੰਨ ਨੌਜਵਾਨ ਆਏ, ਗੋਲੀਆਂ ਚਲਾ ਕੇ ਫਰਾਰ ਹੋ ਗਏ। ਕੇਸ਼ਵ ਬਟਾਲਾ ਹੋਣ ਦਾ ਦਾਅਵਾ ਕਰਨ ਵਾਲੇ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਇੱਕ ਟ੍ਰੇਲਰ ਸੀ ਅਤੇ ਜੇਕਰ ਉਨ੍ਹਾਂ ਨੇ ਪੈਸੇ ਨਹੀਂ ਦਿੱਤੇ ਤਾਂ ਉਨ੍ਹਾਂ ਨੂੰ ਜਾਨੀ ਨੁਕਸਾਨ ਹੋ ਸਕਦਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ, ਐਨਕਾਊਂਟਰ 'ਚ ਬਦਮਾਸ਼ ਢੇਰ
