ਧਾਲੀਵਾਲ ਨੇ 47 ਪਿੰਡਾਂ ਦੇ ਪ੍ਰਭਾਵਿਤ 2355 ਕਿਸਾਨਾਂ ’ਚ 9.55 ਕਰੋੜ ਰੁਪਏ ਰਾਸ਼ੀ ਦੇ ਪ੍ਰਮਾਣ ਪੱਤਰ ਵੰਡੇ
Saturday, Nov 22, 2025 - 10:55 AM (IST)
ਅਜਨਾਲਾ(ਨਿਰਵੈਲ)- ਐੱਸ. ਡੀ. ਐੱਮ. ਅਜਨਾਲਾ ਰਵਿੰਦਰ ਸਿੰਘ ਅਰੋੜਾ ਦੀ ਪ੍ਰਧਾਨਗੀ ਹੇਠ ਹੜ੍ਹ ਪੀੜਤ ਕਿਸਾਨਾਂ ਦੀਆਂ ਨੁਕਸਾਨੀਆਂ ਗਈਆਂ ਫਸਲਾਂ ਦੇ ਖਰਾਬੇ ਦੀ ਮੰਜੂਰ ਹੋਈ ਮੁਆਵਜ਼ਾ 47 ਪਿੰਡਾਂ ਦੇ 2355 ਪ੍ਰਭਾਵਿਤ ਕਿਸਾਨਾਂ ‘ਚ 9.55 ਕਰੋੜ ਰੁਪਏ ਮੁਆਵਜ਼ਾ ਰਾਸ਼ੀ ਦੇ ਮੰਜੂਰ ਪ੍ਰਮਾਣ ਪੱਤਰ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵੰਡੇ ਗਏ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਲਈ ਅਗਲੇ 7 ਦਿਨਾਂ ਦੀ ਭਵਿੱਖਬਾਣੀ! ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ
ਇਸ ਮੌਕੇ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਿੱਜੀ ਜ਼ਮੀਨਾਂ ਨੂੰ ਮਾਲਕਾਂ ਕੋਲੋਂ ਠੇਕੇ 'ਤੇ ਲੈ ਕੇ ਖੇਤੀ ਕਰਨ ਵਾਲੇ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਹੀ ਫਸਲਾਂ ਦੇ ਖਰਾਬੇ ਦੇ ਮੁਆਵਜ਼ੇ ਦੇ ਪੈਸੇ ਦਿੱਤੇ ਜਾਣਗੇ । ਇਸ ਮੌਕੇ ਸਰਪੰਚ ਮਨਜਿੰਦਰ ਸਿੰਘ ਸੈਦੋਗਜ਼ੀ, ਗੁਰਨਾਮ ਸਿੰਘ ਮੌਜੂਦ ਸਨ।
ਇਹ ਵੀ ਪੜ੍ਹੋ- ਤਰਨਤਾਰਨ 'ਚ ਪਤੀ ਨੇ ਪਤਨੀ ਨੂੰ ਦਿੱਤੀ ਬੇਰਹਿਮ ਮੌਤ, ਬੈੱਡ ਤੋਂ ਮਿਲੀ ਖੂਨ ਨਾਲ ਲਥਪਥ ਲਾਸ਼
