ASI ਅਧਿਕਾਰੀ ਦੀ ਵਰਦੀ ਪਾੜਨ ਅਤੇ ਸਰਕਾਰੀ ਗੱਡੀ ਦੀ ਭੰਨਤੋੜ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Tuesday, Feb 13, 2024 - 12:56 PM (IST)

ASI ਅਧਿਕਾਰੀ ਦੀ ਵਰਦੀ ਪਾੜਨ ਅਤੇ ਸਰਕਾਰੀ ਗੱਡੀ ਦੀ ਭੰਨਤੋੜ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਗੁਰਦਾਸਪੁਰ (ਵਿਨੋਦ, ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਦੇ ਕਸਬਾ ਪੁਰਾਣਾ ਸਾਲਾ ਥਾਣਾ ਅਧੀਨ ਆਉਂਦੇ ਪਿੰਡ ਕਲੀਚਪੁਰ ਵਿਖੇ ਕਿਸੇ ਵੱਲੋਂ  112 ਹੈਲਪ ਲਾਈਨ ਨੰਬਰ 'ਤੇ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਪੜਤਾਲ ਕਰਨ ਪਹੁੰਚੇ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪੁਰਾਣਾ ਸ਼ਾਲਾ ਪੁਲਸ ਨੇ ਇਕ ਏ.ਐੱਸ.ਆਈ ਦੀ ਵਰਦੀ ਪਾੜਨ ਅਤੇ ਸਰਕਾਰੀ ਗੱਡੀ ਦੀ ਭੰਨਤੋੜ ਕਰਨ ਵਾਲੇ ਇਕ ਵਿਅਕਤੀ ਦੇ ਖਿਲਾਫ਼ ਧਾਰਾ 353,186,427 ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਦੀ ਰੋਕਥਾਮ ਐਕਟ 1984 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਮੰਗਾਂ ਪੂਰੀਆਂ ਨਾ ਹੋਣ 'ਤੇ ਧਰਨੇ ਲਈ ਦਿੱਲੀ ਚੱਲੀਆਂ ਕਿਸਾਨ ਜਥੇਬੰਦੀਆਂ, ਕਿਹਾ- 'ਹੁਣ ਸਾਰੀਆਂ ਮੰਗਾਂ ਮੰਨਵਾ...'

ਇਸ ਮੌਕੇ ਗੱਲਬਾਤ ਕਰਦੇ ਹੋਏ ਏ.ਐੱਸ.ਆਈ ਜੈ ਸਿੰਘ ਨੇ ਦੱਸਿਆ ਕਿ 112 ਹੈਲਪ ਲਾਈਨ ਸਬ ਡਵੀਜਨ ਦੀਨਾਨਗਰ ਵਿਖੇ ਤਾਇਨਾਤ ਪੁਲਸ ਮੁਲਾਜ਼ਮ ਏ.ਐੱਸ.ਆਈ ਨਿਸ਼ਾਨ ਸਿੰਘ ਤੇ ਏ.ਐੱਸ.ਆਈ ਤੇਜਿੰਦਰ ਸਿੰਘ ਸਰਕਾਰੀ ਗੱਡੀ 'ਤੇ ਰਾਤ ਕਰੀਬ 9.45 ਵਜੇ ਪਿੰਡ  ਛੋਟਾ ਕਲੀਚਪੁਰ ਵਿਖੇ ਜਾਂਚ ਪੜਤਾਲ ਕਰਨ ਲਈ ਗਏ, ਜਿਸ ਦੌਰਾਨ ਉਹ  ਆਪਣੀ ਸਰਕਾਰੀ ਗੱਡੀ ਸੜਕ ਦੇ ਕਿਨਾਰੇ ਖੜ੍ਹੇ ਕਰਕੇ ਮੁਲਜ਼ਮ ਦੇ ਘਰ ਜਾਂਚ ਪੜਤਾਲ ਕਰਨ ਲਈ ਗਏ। ਜਦੋਂ ਘਰ ਦੇ ਬਾਹਰ ਜਾ ਕੇ ਆਵਾਜ਼ ਮਾਰੀ ਗਈ ਤਾਂ ਇੱਕ ਵਿਅਕਤੀ ਜੋ ਉਥੇ ਖੜ੍ਹਾ ਸੀ ਉਹ ਪੁਲਸ ਮੁਲਾਜ਼ਮਾਂ ਦੀ ਆਵਾਜ਼ ਸੁਣ ਕੇ ਬਾਹਰ ਦੋੜ ਕੇ ਸੜਕ ਲਾਗੇ ਆ ਗਿਆ ਅਤੇ ਆਉਂਦੇ ਸਾਰ ਹੀ ਹੱਥ ਵਿੱਚ ਫੜੇ ਬੇਸਬਾਲ ਨੂੰ ਸਰਕਾਰੀ ਗੱਡੀ ਦੇ ਸ਼ੀਸ਼ੀਆਂ 'ਤੇ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਗੱਡੀ ਦਾ ਅਗਲਾ ਸ਼ੀਸ਼ਾ ਅਤੇ ਖੱਬੇ ਪਾਸੇ ਦੀਆਂ ਖਿੜਕੀਆਂ ਦੇ ਦੋਵੇਂ ਸ਼ੀਸ਼ੇ ਟੁੱਟ ਗਏ।

ਇਹ ਵੀ ਪੜ੍ਹੋ :  ਮਾਨਸਾ:  ਜ਼ਿਲ੍ਹਾ ਮੈਜਿਸਟਰੇਟ ਨੇ ਅਸ਼ਲੀਲ ਪੋਸਟਰਾਂ 'ਤੇ ਪਾਬੰਦੀ ਲਗਾਉਣ ਸਣੇ ਇਹ ਹੁਕਮ ਕੀਤੇ ਜਾਰੀ, ਪੜ੍ਹੋ ਪੂਰੀ ਖ਼ਬਰ

ਜਦ ਉਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਉਸ ਦੀ ਵਰਦੀ ਪਾੜ ਕੇ ਬਟਨ ਤੋੜ ਦਿੱਤੇ ਅਤੇ ਆਪਣੇ ਹਥਿਆਰ ਸਮੇਤ ਮੌਕੇ ਤੋਂ ਦੌੜ ਗਿਆ। ਏ.ਐੱਸ.ਆਈ ਜੈ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ ਨਿਸ਼ਾਨ ਸਿੰਘ ਦੇ ਬਿਆਨਾਂ ਦੇ ਆਧਾਰ ਸਰਕਾਰੀ ਗੱਡੀ ਦੀ ਤੋੜ ਭੰਨ ਕਰਨ ਤੇ ਵਰਦੀ ਪਾੜਨ ਤੇ ਬਟਨ ਤੋੜਨ ਤਹਿਤ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਪੁਲਸ ਮੁਤਾਬਕ ਆਰੋਪੀ ਦੀ ਪਛਾਣ ਮੰਗੂ  ਉਰਫ ਕਾਲਾ ਪੁੱਤਰ ਕੇਵਲ ਮਸੀਹ ਵਾਸੀ ਛੋਟਾ ਕਲੀਚਪੁਰ ਵਜੋਂ ਦੱਸੀ ਗਈ ਹੈ ਬਾਕੀ ਮੁਲਜ਼ਮ ਅਜੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News