ਜਰਮਨ ਕਰੰਸੀ, ਭਾਰਤੀ ਕਰੰਸੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Tuesday, Aug 20, 2024 - 02:04 PM (IST)

ਜਰਮਨ ਕਰੰਸੀ, ਭਾਰਤੀ ਕਰੰਸੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਗੁਰਦਾਸਪੁਰ (ਹੇਮੰਤ) - ਪੁਲਸ ਥਾਣਾ ਸਿਟੀ ਨੇ ਇਕ ਘਰ ਵਿਚੋਂ ਜਰਮਨ ਕਰੰਸੀ, ਭਾਰਤੀ ਕਰੰਸੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ.ਆਈ. ਹਰਮੇਸ਼ ਕੁਮਾਰ ਨੇ ਦੱਸਿਆ ਕਿ ਜਤਿੰਦਰ ਕੁਮਾਰ ਬਹਿਲ ਵਾਸੀ ਗੁਰਦਾਸਪੁਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 18 ਅਗਸਤ 2024 ਨੂੰ ਉਹ ਅਤੇ ਉਸ ਦਾ ਪਰਿਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਘਰੋਂ ਬਾਹਰ ਗਏ ਸਨ। ਜਦੋਂ ਉਹ 2:15 ਵਜੇ ਘਰ ਵਾਪਸ ਆਇਆ ਤਾਂ ਦੇਖਿਆ ਕਿ ਰਸੋਈ ਦੀ ਗਰਿੱਲ ਟੁੱਟੀ ਹੋਈ ਸੀ ਅਤੇ ਸਾਮਾਨ ਇਧਰ-ਉਧਰ ਖਿਲਰਿਆ ਪਿਆ ਸੀ।

ਇਹ ਵੀ ਪੜ੍ਹੋ- ਬੱਚਿਆਂ ਦੀ ਲੜਾਈ 'ਚ ਵਰ੍ਹਇਆ ਗੋਲੀਆਂ ਦਾ ਮੀਂਹ, ਮਾਰੀ ਗਈ ਛੋਟੀ ਬੱਚੀ

ਜਾਂਚ ਕਰਨ 'ਤੇ ਪਤਾ ਲੱਗਾ ਕਿ ਕੋਈ ਅਣਪਛਾਤਾ ਵਿਅਕਤੀ ਰਸੋਈ ਦੀ ਗਰਿੱਲ ਤੋੜ ਕੇ ਘਰ 'ਚ ਦਾਖਲ ਹੋ ਕੇ ਪਰਸ, 5500 ਜਰਮਨ ਯੂਰੋ, ਭਾਰਤੀ ਕਰੰਸੀ 'ਚ 41,000 ਰੁਪਏ, ਜਰਮਨ ਡਰਾਈਵਿੰਗ ਲਾਇਸੈਂਸ, ਜਰਮਨ ਹੈਲਥ ਕਾਰਡ, ਜਰਮਨ ਕ੍ਰੈਡਿਟ ਅਤੇ ਡੈਬਿਟ ਕਾਰਡ, ਐੱਚ.ਡੀ.ਐੱਫ.ਸੀ. ਇੰਡੀਅਨ ਕਾਰਡ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਤਿੰਦਰ ਕੁਮਾਰ ਬਹਿਲ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਦੋ ਪਟਵਾਰੀਆਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News