ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ ਪੈਸੇ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
Monday, May 01, 2023 - 12:07 PM (IST)

ਗੁਰਦਾਸਪੁਰ (ਵਿਨੋਦ)- ਪਿੰਡ ਗੁਰੀਆਂ ’ਚ ਸਥਿਤ ਗੁਰਦੁਆਰਾ ਸਾਹਿਬ ਦੇ ਅੰਦਰ ਪਈ ਗੋਲਕ ਨੂੰ ਤੋੜ ਕੇ ਉਸ ਵਿਚੋਂ 3000ਹਜ਼ਾਰ ਰੁਪਏ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਥਾਣਾ ਪੁਰਾਣਾ ਸ਼ਾਲਾ ਪੁਲਸ ਨੇ ਧਾਰਾ 380,457 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸਬ ਇੰਸਪੈਕਟਰ ਜਗਦੀਸ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਗੁਰੀਆਂ ਨੇ ਬਿਆਨ ਦਿੱਤਾ ਕਿ ਉਹ 10 ਸਾਲ ਤੋਂ ਪਿੰਡ ਵਿਚ ਬਣੇ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਦੀ ਸੇਵਾ ਨਿਭਾਅ ਰਿਹਾ ਹੈ।
ਇਹ ਵੀ ਪੜ੍ਹੋ- ਬਟਾਲਾ-ਗੁਰਦਾਸਪੁਰ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਤੇਜ਼ ਰਫ਼ਤਾਰ ਬੇਕਾਬੂ ਕਾਰ 2 ਵਿਅਕਤੀਆਂ ’ਤੇ ਚੜ੍ਹੀ
ਉਸ ਨੇ ਦੱਸਿਆ ਕਿ 29-4-23 ਨੂੰ ਉਹ ਰਾਤ 7.30 ਵਜੇ ਗੁਰਦੁਆਰਾ ਸਾਹਿਬ ਨੂੰ ਤਾਲੇ ਲਗਾ ਕੇ ਆਪਣੇ ਘਰ ਗਿਆ ਸੀ। ਜਦ ਸਵੇਰੇ 4 ਵਜੇ ਆ ਕੇ ਵੇਖਿਆ ਤਾਂ ਗੁਰਦੁਆਰਾ ਸਾਹਿਬ ਅੰਦਰ ਰੱਖੀ ਗੋਲਕ ਜਿਸ ਵਿਚ 3ਹਜ਼ਾਰ ਰੁਪਏ ਹੋ ਸਕਦੇ ਹਨ, ਜੋ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ।
ਇਹ ਵੀ ਪੜ੍ਹੋ- ਨੈਸ਼ਨਲ ਹਾਈਵੇ ਦਬੁਰਜੀ ਬਾਈਪਾਸ ਨੇੜੇ ਵਾਪਰਿਆ ਹਾਦਸਾ, ਨੌਜਵਾਨ ਦੀ ਮੌਕੇ 'ਤੇ ਹੋਈ ਦਰਦਨਾਕ ਮੌਤ
ਜਿਸ ’ਤੇ ਜਦ ਗੋਲਕ ਦੀ ਭਾਲ ਕੀਤੀ ਗਈ ਤਾਂ ਗੋਲਕ ਪਿੰਡ ਤੋਂ ਕਰੀਬ 100 ਮੀਟਰ ਦੀ ਦੂਰੀ ਤੋਂ ਮਿਲ ਗਈ। ਜਿਸ ਦਾ ਲਾਕ ਟੁੱਟਾ ਹੋਇਆ ਸੀ ਅਤੇ ਪੈਸੇ ਚੋਰੀ ਹੋ ਚੁੱਕੇ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸੁਖਦੇਵ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਬਾਰੇ ਪ੍ਰਕਾਸ਼ਿਤ ਕਰੇਗੀ ਵਿਸ਼ੇਸ਼ ਸਚਿੱਤਰ ਪੁਸਤਕ : ਐਡਵੋਕੇਟ ਧਾਮੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।