ਸ਼ਾਹਪੁਰ ਕੰਢੀ ਪੁਲਸ ਨੇ ਇਕ ਕੋਠੀ 'ਚ ਮਾਰਿਆ ਛਾਪਾ, ਜੂਏ ਖੇਡਦੇ 12 ਜਣੇ ਗ੍ਰਿਫ਼ਤਾਰ
Friday, Sep 19, 2025 - 04:25 PM (IST)

ਪਠਾਨਕੋਟ (ਧਰਮਿੰਦਰ)- ਸ਼ਾਹਪੁਰ ਕੰਢੀ ਪੁਲਸ ਨੇ ਡਿਫੈਂਸ ਰੋਡ 'ਤੇ ਵਿਕਟੋਰੀਆ ਅਸਟੇਟ ਦੇ ਇੱਕ ਕੋਠੀ 'ਚ ਚੱਲ ਰਹੇ ਜੂਏ ਦੇ ਅੱਡੇ 'ਤੇ ਛਾਪਾ ਮਾਰਿਆ ਅਤੇ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜਦ ਕਿ ਦੋ ਜਣੇ ਫਰਾਰ ਹੋ ਗਏ। ਪੁਲਸ ਨੇ 14 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਅਤੇ ਉਨ੍ਹਾਂ ਤੋਂ 3,94,900 ਰੁਪਏ ਨਕਦੀ ਬਰਾਮਦ ਕੀਤੀ।
ਇਹ ਵੀ ਪੜ੍ਹੋ-ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਨੇ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਬਣਾਇਆ ਇੰਚਾਰਜ
ਸ਼ਾਹਪੁਰ ਕੰਢੀ ਪੁਲਸ ਸਟੇਸ਼ਨ ਦੇ ਇੰਚਾਰਜ ਜਗਦੀਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਵਿਕਟੋਰੀਆ ਅਸਟੇਟ ਵਿੱਚ ਕਿਰਾਏ ਦੇ ਬੰਗਲੇ ਵਿੱਚ ਜੂਆ ਖੇਡਿਆ ਜਾ ਰਿਹਾ ਹੈ। ਸ਼ਾਹਪੁਰ ਕੰਢੀ ਪੁਲਸ ਅਤੇ ਸੀਆਈਏ ਸਟਾਫ ਦੀ ਇੱਕ ਟੀਮ ਨੇ ਤੁਰੰਤ ਛਾਪਾ ਮਾਰਿਆ ਅਤੇ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦ ਕਿ ਦੋ ਲੋਕ ਕੰਧ ਟੱਪ ਕੇ ਭੱਜ ਗਏ।
ਇਹ ਵੀ ਪੜ੍ਹੋ-ਹੜ੍ਹਾਂ ਦਰਮਿਆਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੈੱਬਸਾਈਟ ਤਿਆਰ, ਸਿੰਘ ਸਾਹਿਬ ਨੇ ਦਿੱਤੀ ਜਾਣਕਾਰੀ
ਪੁਲਸ ਨੇ ਮੌਕੇ ਤੋਂ 3,94,900 ਨਕਦੀ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਕੋਠੀ ਦਾ ਮਾਲਕ ਗੈਰ-ਕਾਨੂੰਨੀ ਤੌਰ 'ਤੇ ਜੂਆ ਖੇਡਾਉਂਦਾ ਹੈ। ਪੁਲਸ ਨੇ ਸਾਰੇ ਸ਼ਾਮਲ ਲੋਕਾਂ ਵਿਰੁੱਧ ਜੂਆ ਐਕਟ 13/6/67 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ-ਪਰਵਾਸੀਆਂ ਦਾ ਇਕ ਹੋਰ ਹਮਲਾ: ਅੰਮ੍ਰਿਤਸਰ ‘ਚ ਦੋ ਸਿੱਖ ਭਰਾਵਾਂ ਦੀ ਕੁੱਟਮਾਰ ਤੇ ਦਸਤਾਰਾਂ ਦੀ ਕੀਤੀ ਬੇਅਦਬੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8