ਨਾਬਾਲਿਗ ਕੁੜੀ ਅਤੇ ਭਾਣਜੇ ਦੀ ਪਤਨੀ ਨੂੰ ਅਗਵਾ ਕਰਨ ਵਾਲੇ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ

Tuesday, Oct 29, 2024 - 05:44 PM (IST)

ਨਾਬਾਲਿਗ ਕੁੜੀ ਅਤੇ ਭਾਣਜੇ ਦੀ ਪਤਨੀ ਨੂੰ ਅਗਵਾ ਕਰਨ ਵਾਲੇ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ

ਗੁਰਦਾਸਪੁਰ (ਵਿਨੋਦ)- ਥਾਣਾ ਸਦਰ ਪੁਲਸ ਗੁਰਦਾਸਪੁਰ ਨੇ 14 ਸਾਲ ਦੀ ਕੁੜੀ ਅਤੇ ਭਾਣਜੇ ਦੀ ਪਤਨੀ ਨੂੰ ਅਗਵਾ ਕਰਨ ਵਾਲੇ 6 ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਇਸ ਸਬੰਧੀ ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਬਸ਼ੀਰ ਮੁਹੰਮਦ ਪੁੱਤਰ ਮੂਸਾ ਵਾਸੀ ਗਿੱਦੜਪਿੰਡੀ ਨੇ ਬਿਆਨ ਦਿੱਤਾ ਕਿ ਉਸ ਦੇ ਭਣੇਵੇਂ ਸ਼ੇਰ ਅਲੀ ਪੁੱਤਰ ਮੁਹੰਮਦ ਅਯੂਬ ਅਲੀ ਵਾਸੀ ਲੋਹਟ ਬੱਦੀ (ਲੁਧਿਆਣਾ) ਨੇ ਕਰੀਬ 8 ਮਹੀਨੇ ਪਹਿਲਾ ਸਾਨਹਾ ਪੁੱਤਰੀ ਨੂਰਦੀਨ ਵਾਸੀ ਬਗੌਰੀ (ਹਿਮਾਚਲ ਪ੍ਰਦੇਸ਼) ਜੋ ਕਿ ਪੱਕੇ ਤੌਰ ’ਤੇ ਆਪਣੇ ਮਾਮੇ ਰੌਸ਼ਨ ਪੁੱਤਰ ਹਾਜੀ ਬਸ਼ੀਰ ਵਾਸੀ ਬੱਸੀਆ ਜੋਹਲ (ਲੁਧਿਆਣਾ) ਰਹਿ ਰਹੀ ਸੀ, ਜਿਸਨੇ ਸ਼ੇਰ ਅਲੀ ਨਾਲ ਵਿਆਹ ਕਰਵਾ ਲਿਆ ਸੀ ਅਤੇ 6-7 ਮਹੀਨੇ ਤੋਂ ਸ਼ੇਰ ਅਲੀ ਅਤੇ ਸਾਨਹਾ ਉਸ ਕੋਲ ਰਹਿਣ ਲੱਗ ਪਏ ਸੀ।

ਇਹ ਵੀ ਪੜ੍ਹੋ-  ਦੋ-ਪਹੀਆ ਵਾਹਨਾਂ 'ਤੇ ਟ੍ਰੈਫ਼ਿਕ ਪੁਲਸ ਦੀ ਵੱਡੀ ਕਾਰਵਾਈ, ਮੰਗਵਾ ਲਿਆ ਬੁਲਡੋਜ਼ਰ

ਵਿਆਹ ਤੋਂ ਬਾਅਦ ਲੜਕੀ ਦਾ ਮਾਮਾ ਅਤੇ ਹੋਰ ਰਿਸ਼ਤੇਦਾਰ ਉਸਦੀ ਲੜਕੀ ਸਬਨਮ ਦਾ ਰਿਸ਼ਤਾ ਸੈਫ ਅਲੀ ਨਾਲ ਕਰਨ ਨੂੰ ਕਹਿੰਦੇ ਸੀ ਪਰ ਲੜਕੀ ਦੀ ਉਮਰ 14 ਸਾਲ ਹੋਣ ਕਰ ਕੇ ਉਸਨੇ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ’ਤੇ ਬੀਤੀ 21-22 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਮੁਲਜ਼ਮ ਸੈਫ ਅਲੀ, ਸਫੀ, ਗੁਲਾਬ ਨਬੀ ਪੁੱਤਰਾਨ ਲਾਲਦੀਨ, ਲਾਲਦੀਨ ਪੁੱਤਰ ਮੂਸਾ ਵਾਸੀਆਨ ਰਾਏਕੋਟ ਬੱਸੀਆਂ, ਮਰੀਦ ਅਲੀ ਪੁੱਤਰ ਲਾਲਦੀਨ ਵਾਸੀ ਕੁਰਤਾ ਥਾਣਾ ਸਦਰ ਚੰਬਾ, ਬਿੱਲੂ ਪੁੱਤਰ ਸਾਈ ਵਾਸੀ ਨਸਰਾਲਾ ਥਾਣਾ ਬੁੱਲੋਵਾਲ (ਹੁਸ਼ਿਆਰਪੁਰ) ਲੜਕੀ ਅਤੇ ਭਾਣਜੇ ਦੀ ਪਤਨੀ ਨੂੰ ਜ਼ਬਰਦਸਤੀ ਚੁੱਕ ਕੇ ਆਪਣੀ ਗੱਡੀ ਵਿਚ ਪਾ ਕੇ ਲੈ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬਸੀਰ ਮੁਹੰਮਦ ਦੇ ਬਿਆਨਾਂ ’ਤੇ ਉਕਤ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ- ਦੀਵਾਲੀ 'ਤੇ ਮਿਲੇਗਾ ਮੁਫ਼ਤ ਸਿਲੰਡਰ, ਕਰੋ ਇਹ ਕੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News