ਤੇਜ਼ ਰਫ਼ਤਾਰ ਕਾਰ ਨੇ ਸਵਾਰੀਆਂ ਨਾਲ ਭਰੇ ਆਟੋ ਨੂੰ ਮਾਰੀ ਟੱਕਰ, ਜਨਾਨੀ ਦੀ ਮੌਤ, 4 ਜ਼ਖ਼ਮੀ

05/20/2022 12:38:08 PM

ਸੁਜਾਨਪੁਰ (ਜੋਤੀ)- ਬੀਤੀ ਦੇਰ ਰਾਤ ਡਿਫੈਂਸ ਰੋਡ ਟੀ-ਪੁਆਇੰਟ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਸਵਾਰੀਆਂ ਨਾਲ ਭਰੇ ਆਟੋ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਆਟੋ ਚਾਲਕ ਸਮੇਤ 4 ਜਨਾਨੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਇਸ ਹਾਦਸੇ ’ਚ ਇਕ ਜਨਾਨੀ ਦੀ ਮੌਤ ਹੋ ਗਈ, ਜਿਸ ਦੀ ਪਛਾਣ ਕਾਂਤਾ ਦੇਵੀ ਪਤਨੀ ਭਗਵਾਨ ਦਾਸ ਵਾਸੀ ਕਸ਼ਮੀਰੀ ਮੁਹੱਲਾ ਸੁਜਾਨਪੁਰ ਵਜੋਂ ਹੋਈ ਹੈ। ਜ਼ਖ਼ਮੀ ਜਨਾਨੀਆਂ ਦੀ ਪਛਾਣ ਮਧੂ, ਵੀਨਾ, ਸੁਨੀਤਾ, ਰਾਣੀ ਦੇਵੀ ਅਤੇ ਆਟੋ ਚਾਲਕ ਕਿਸ਼ੋਰ ਕੁਮਾਰ ਸਾਰੇ ਵਾਸੀ ਸੁਜਾਨਪੁਰ ਵਜੋਂ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ

ਇਸ ਸਬੰਧੀ ਥਾਣਾ ਇੰਚਾਰਜ ਨਵਦੀਪ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਪਵਨ ਕੁਮਾਰ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਬੀਤੀ ਦੇਰ ਰਾਤ ਉਹ ਸ਼ਾਹਪੁਰਕੰਢੀ ਸਥਿਤ ਆਸ਼ਰਮ ਤੋਂ ਭਜਨ ਗਾ ਕੇ ਵਾਪਸ ਪਰਤ ਰਿਹਾ ਸੀ। ਇਸ ਦੌਰਾਨ ਪਿੱਛੇ ਤੋਂ ਆ ਰਹੀ ਇਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਦੇ ਆਟੋ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਆਟੋ ਪਲਟ ਨਾਲ ਉਸ ਦੀ ਮਾਤਾ ਕਾਂਤਾ ਦੇਵੀ ਦੀ ਮੌਤ ਹੋ ਗਈ। ਆਟੋ ’ਚ ਸਵਾਰ ਹੋਰ ਜਨਾਨੀਆਂ ਅਤੇ ਆਟੋ ਚਾਲਕ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਕਾਰ ਚਾਲਕ ਦੀ ਪਛਾਣ ਕਰ ਕੇ ਮੁਲਜ਼ਮ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


rajwinder kaur

Content Editor

Related News